ਐੱਸ.ਪੀ.ਐੱਚ ਗੁਰਮੇਲ ਸਿੰਘ ਅਤੇ ਪੁਲਸ ਸਾਥੀਆਂ 'ਤੇ ਕਾਰ ਚੜਾਉਣ ਦੀ ਕੋਸ਼ਿਸ਼
Thursday, May 21, 2020 - 02:24 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ): ਸਥਾਨਕ ਬਠਿੰਡਾ ਰੋਡ 'ਤੇ ਨਾਕਾ ਲਾ ਕੇ ਜਾਂਚ ਕਰ ਰਹੇ ਐੱਸ.ਪੀ.ਐੱਚ. ਗੁਰਮੇਲ ਸਿੰਘ ਅਤੇ ਪੁਲਸ ਸਾਥੀਆਂ 'ਤੇ ਦੋ ਨੌਜਵਾਨਾਂ ਨੇ ਰਿਟਜ ਕਾਰ ਚੜਾਉਣ ਦੀ ਕੋਸ਼ਿਸ਼ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਨਾਕਾ ਤੋੜ ਕੇ ਭੱਜੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਪੁਲਸ ਨੇ ਰਿਟਜ ਕਾਰ ਸਮੇਤ ਕਾਬੂ ਕਰ ਲਿਆ। ਪੁਲਸ ਨੇ ਨਾਕੇ ਤੇ ਤਾਇਨਾਤ ਪੁਲਸ ਕਰਮਚਾਰੀ ਦੇ ਬਿਆਨਾਂ ਦੇ ਆਧਾਰ ਤੇ ਸ੍ਰੀ ਮੁਕਤਸਰ ਸਾਹਿਬ ਵਾਸੀ ਸਾਹਿਲ ਗਰਗ ਅਤੇ ਰਾਜਨ ਬਾਂਸਲ ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਰਿਟਜ ਕਾਰ ਪੀ ਬੀ 30 ਵੀ 0844 ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ।