ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਭਲਕੇ, ਪ੍ਰਤਾਪ ਬਾਜਵਾ ਨੇ ਸਪੀਕਰ ਨੂੰ ਪੱਤਰ ਭੇਜ ਉਠਾਏ 17 ਮੁੱਦੇ
Monday, Sep 26, 2022 - 11:40 PM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਕੱਲ 27 ਸਤੰਬਰ ਨੂੰ ਹੋਣ ਜਾ ਰਿਹਾ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੱਤਰ ਲਿਖਿਆ ਹੈ। ਬਾਜਵਾ ਨੇ ਸਪੀਕਰ ਸੰਧਵਾਂ ਨੂੰ ਪੰਜਾਬ ਨਾਲ ਸਬੰਧਿਤ 17 ਮੁੱਦਿਆਂ ਨੂੰ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਚਰਚਾ ’ਚ ਲਿਆਉਣ ਲਈ ਕਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਕੈਬਨਿਟ ਵੱਲੋਂ ਪੰਚਾਇਤਾਂ ਨੂੰ ਸਾਂਝੀ ਜ਼ਮੀਨ ਦੇ ਮਾਲਕੀ ਹੱਕ ਦੇਣ ਦੇ ਐਕਟ ’ਚ ਸੋਧ ਨੂੰ ਪ੍ਰਵਾਨਗੀ ਸਣੇ ਕਈ ਫ਼ੈਸਲੇ
ਇਨ੍ਹਾਂ ’ਚ 17 ਮੁੱਦਿਆਂ ’ਚ ਐੱਸ. ਵਾਈ. ਐੱਲ., ਬੇਅਦਬੀ-ਗੋਲੀਕਾਂਡ, ਕਾਨੂੰਨ-ਵਿਵਸਥਾ, ਔਰਤਾਂ ਨੂੰ 1000 ਰੁਪਏ ਦੀ ਗਾਰੰਟੀ, ਬੇਰੋਜ਼ਗਾਰੀ, ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ, ਐੱਨ. ਜੀ. ਟੀ. ਵੱਲੋਂ ਪੰਜਾਬ ਸਰਕਾਰ ’ਤੇ 2180 ਕਰੋੜ ਰੁਪਏ ਦਾ ਜੁਰਮਾਨਾ, ਕਿਸਾਨਾਂ ਦੀ ਮੌਤ, ਨਿਰਮਾਣ ਸਮੱਗਰੀ ਦੀ ਘਾਟ, ਭ੍ਰਿਸ਼ਟਾਚਾਰ, ਮੂੰਗੀ ਦਾ ਘੱਟੋ-ਘੱਟ ਸਮਰਥਨ ਮੁੱਲ, ਝੋਨੇ ਦੀ ਸਿੱਧੀ ਬੀਜਾਈ ’ਤੇ 1500 ਰੁਪਏ ਪ੍ਰਤੀ ਏਕੜ ਉਤਸ਼ਾਹ ਵਧਾਊ ਰਾਸ਼ੀ, ਗੁਲਾਬੀ ਸੁੰਡੀ, ਲੰਪੀ ਸਕਿਨ ਨਾਲ ਪਸ਼ੂਆਂ ਦੀਆਂ ਮੌਤਾਂ, ਕਣਕ ਦਾ ਘੱਟ ਉਤਪਾਦਨ ਅਤੇ ਮੀਂਹ ਕਾਰਨ ਬਰਬਾਦ ਹੋਈਆਂ ਫ਼ਸਲਾਂ ਆਦਿ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਨੇ ਬਦਲਿਆ ਟਿਕਾਣਾ, 10 ਯੂਟਿਊਬ ਚੈਨਲਾਂ ’ਤੇ ਕੇਂਦਰ ਦੀ ਵੱਡੀ ਕਾਰਵਾਈ, ਪੜ੍ਹੋ Top 10