ਅੰਮ੍ਰਿਤਸਰ 'ਚ 74 ਕਰੋੜ ਦੀ ਹੈਰੋਇਨ ਸਣੇ 5 ਤਸਕਰ ਗ੍ਰਿਫਤਾਰ

Tuesday, Jul 03, 2018 - 07:17 PM (IST)

ਅੰਮ੍ਰਿਤਸਰ 'ਚ 74 ਕਰੋੜ ਦੀ ਹੈਰੋਇਨ ਸਣੇ 5 ਤਸਕਰ ਗ੍ਰਿਫਤਾਰ

ਅੰਮ੍ਰਿਤਸਰ : ਪੰਜਾਬ ਵਿਚ ਚੱਲ ਰਹੇ ਨਸ਼ੇ ਦੇ ਕਾਲੇ ਕਾਰੋਬਾਰ ਖਿਲਾਫ ਪੰਜਾਬ ਸਰਕਾਰ ਨੇ ਹੁਣ ਸਖਤ ਰੁਖ ਅਖਤਿਆਰ ਕਰ ਲਿਆ ਹੈ। ਅੰਮ੍ਰਿਤਸਰ 'ਚ ਸਪੈਸ਼ਲ ਆਪਰਸ਼ੇਨ ਸੈੱਲ ਦੀ ਟੀਮ ਨੇ ਵੱਡੀ ਕਾਰਵਾਈ ਕਰਦੇ ਹੋਏ ਲਗਭਗ 15 ਕਿਲੋ ਹੈਰੋਇਨ ਅਤੇ ਇਕ ਪਿਸਤੌਲ ਸਣੇ 5 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ 'ਚ ਇਕ ਸਾਬਕਾ ਫੌਜੀ ਅਤੇ ਬੀ. ਐੱਸ. ਐੱਫ. ਦਾ ਮੌਜੂਦਾ ਕਾਂਸਟੇਬਲ ਸ਼ਾਮਿਲ ਸੀ, ਜਿਸ ਦੀ ਮਿਲੀਭੁਗਤ ਨਾਲ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਸਪਲਾਈ ਕੀਤੇ ਜਾ ਰਹੇ ਹਨ। 
ਸਪੈਸ਼ਲ ਆਪਰਸ਼ੇਨ ਸੈੱਲ ਦੀ ਟੀਮ ਵਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਾਟਰੀ ਬਾਜ਼ਾਰ ਵਿਚ ਕੀਮਤ ਲਗਭਗ 74 ਕਰੋੜ ਰੁਪਏ ਦੱਸੀ ਜਾ ਰਹੀ ਹੈ।


Related News