ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਾਸ ਖ਼ਬਰ, ਚਲਾਨਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ

Wednesday, Apr 23, 2025 - 04:21 PM (IST)

ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਾਸ ਖ਼ਬਰ, ਚਲਾਨਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ

ਜਲੰਧਰ (ਚੋਪੜਾ)–ਰਿਜਨਲ ਟਰਾਂਸਪੋਰਟ ਆਫਿਸ (ਆਰ. ਟੀ. ਓ.) ਵਿਚ ਬੀਤੇ ਕਈ ਮਹੀਨਿਆਂ ਤੋਂ ਲਗਾਤਾਰ ਆਮ ਲੋਕਾਂ ਦੀ ਭੀੜ ਬਣੀ ਹੋਈ ਹੈ। ਇਥੋਂ ਤਕ ਕਿ ਸਥਿਤੀ ਇੰਨੀ ਭਿਆਨਕ ਹੋ ਚੁੱਕੀ ਹੈ ਕਿ ਵਾਹਨਾਂ ਦੀ ਰਜਿਸਟ੍ਰੇਸ਼ਨ (ਆਰ. ਸੀ.), ਡਰਾਈਵਿੰਗ ਲਾਇਸੈਂਸ ਅਤੇ ਹੋਰ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਪਬਲਿਕ ਵਿੰਡੋ ਤੋਂ ਲੈ ਕੇ ਟ੍ਰੈਫਿਕ ਚਲਾਨ ਭੁਗਤਾਨਾਂ ਦੀ ਲਾਈਨ ਤਕ ਹਰ ਥਾਂ ਉਡੀਕ ਆਮ ਹੋ ਗਈ ਹੈ। ਮੰਗਲਵਾਰ ਵੀ ਆਰ. ਟੀ. ਓ. ਵਿਚ ਪਬਲਿਕ ਹੈਲਪਲਾਈਨ ਵਿੰਡੋ ਅਤੇ ਚਲਾਨ ਵਿੰਡੋ ’ਤੇ ਭਾਰੀ ਭੀੜ ਅਤੇ ਅਵਿਵਸਥਾ ਨੂੰ ਲੈ ਕੇ ਲੋਕ ਆਪਣੇ ਕੰਮਾਂ ਸਬੰਧੀ ਘੰਟਿਆਂਬੱਧੀ ਉਡੀਕ ਕਰਦੇ ਰਹੇ।

ਉਥੇ ਹੀ ਰੋਜ਼ਾਨ ਲੱਗ ਰਹੀ ਭੀੜ ਅਤੇ ਅਵਿਵਸਥਾ ਦੀ ਇਸ ਵਧਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੁਣ ਆਰ. ਟੀ. ਓ. ਬਲਬੀਰ ਰਾਜ ਸਿੰਘ ਨੇ ਇਕ ਮਹੱਤਵਪੂਰਨ ਫ਼ੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਆਰ. ਟੀ. ਓ. ਵਿਚ ਜਲਦ ਸਿਰਫ਼ ਆਨਲਾਈਨ ਟ੍ਰੈਫਿਕ ਚਲਾਨਾਂ ਦਾ ਹੀ ਨਿਪਟਾਰਾ ਕਰਨਾ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀ. ਦਿਹਾਤੀ ਨੂੰ ਚਿੱਠੀ ਲਿਖ ਕੇ ਜਾਣੂ ਕਰਵਾ ਦਿੱਤਾ ਗਿਆ ਹੈ ਤਾਂ ਕਿ ਆਉਣ ਵਾਲੇ ਸਮੇਂ ਵਿਚ ਕਿਸੇ ਤਰ੍ਹਾਂ ਦੀ ਪ੍ਰਸ਼ਾਸਨਿਕ ਅੜਚਨ ਨਾ ਆਵੇ।

ਇਹ ਵੀ ਪੜ੍ਹੋ: ਹਾਦਸੇ ਨੇ ਉਜਾੜ 'ਤਾ ਪਰਿਵਾਰ, ਨੌਜਵਾਨ ਦੀ ਮੌਤ, ਡੇਢ ਮਹੀਨੇ ਦੀ ਮਾਸੂਮ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਉਨ੍ਹਾਂ ਦੱਸਿਆ ਕਿ ਆਰ. ਟੀ. ਓ. ਦਫ਼ਤਰ ਵਿਚ ਇਸ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਪੁਰਾਣੇ ਚਲਾਨ ਪਏ ਹੋਏ ਹਨ, ਜਿਨ੍ਹਾਂ ਦਾ ਨਿਪਟਾਰਾ ਪਿਛਲੇ ਕਈ ਮਹੀਨਿਆਂ ਤੋਂ ਨਹੀਂ ਹੋ ਸਕਿਆ। ਇਨ੍ਹਾਂ ਵਿਚੋਂ ਕਈ ਚਲਾਨ ਅਜਿਹੇ ਹਨ, ਜੋ ਸਾਲਾਂ ਪੁਰਾਣੇ ਹਨ ਅਤੇ ਵਾਹਨ ਚਾਲਕਾਂ ਨੇ ਇਨ੍ਹਾਂ ਦਾ ਭੁਗਤਾਨ ਹੁਣ ਤਕ ਨਹੀਂ ਕੀਤਾ ਹੈ। ਅਜਿਹੇ ਪੈਂਡਿੰਗ ਚਲਾਨਾਂ ਨੇ ਵਿਭਾਗ ਦੇ ਰਿਕਾਰਡ ਰੂਮ ਨੂੰ ਪੂਰੀ ਤਰ੍ਹਾਂ ਨਾਲ ਜਾਮ ਕਰ ਰੱਖਿਆ ਹੈ, ਜਿਸ ਨਾਲ ਕੰਮਕਾਜ ਦੀ ਰਫ਼ਤਾਰ ’ਤੇ ਵੀ ਨਾਂਹਪੱਖੀ ਅਸਰ ਪੈ ਰਿਹਾ ਹੈ। ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਇਹ ਤੈਅ ਕੀਤਾ ਹੈ ਕਿ ਹੁਣ ਪੁਰਾਣੇ ਸਾਰੇ ਆਫਲਾਈਨ ਚਲਾਨਾਂ ਨੂੰ ਡਿਸਟ੍ਰਿਕਟ ਜੁਡੀਸ਼ੀਅਲ ਕੋਰਟ ਦੇ ਸਪੁਰਦ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਜੇਕਰ ਕਿਸੇ ਵਾਹਨ ਚਾਲਕ ਨੇ ਆਪਣਾ ਪੈਂਡਿੰਗ ਚਲਾਨ ਨਿਪਟਾਉਣਾ ਹੋਵੇਗਾ ਤਾਂ ਉਹ ਸਿੱਧਾ ਕੋਰਟ ਜਾ ਕੇ ਇਸ ਦਾ ਭੁਗਤਾਨ ਕਰੇਗਾ। ਇਸ ਫੈਸਲੇ ਦਾ ਉਦੇਸ਼ ਸਿਰਫ ਪ੍ਰਸ਼ਾਸਨਿਕ ਵਿਵਸਥਾ ਨੂੰ ਸੁਧਾਰਨਾ ਹੀ ਨਹੀਂ, ਸਗੋਂ ਕਥਿਤ ਭ੍ਰਿਸ਼ਟਾਚਾਰ ਅਤੇ ਏਜੰਟ ਰਾਜ ਨੂੰ ਸਮਾਪਤ ਕਰਨਾ ਵੀ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ, ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਇਸ ਸੜਕ 'ਤੇ ਲੱਗੀ ਇਹ ਪਾਬੰਦੀ

ਆਰ. ਟੀ. ਓ. ਨੇ ਦੱਸਿਆ ਕਿ ਆਫਲਾਈਨ ਚਲਾਨ ਵਿਭਾਗ ਲਈ ਇਕ ਬਹੁਤ ਵੱਡੀ ਸਿਰਦਰਦੀ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚਲਾਨਾਂ ਦਾ ਰਿਕਾਰਡ ਸੰਭਾਲਣਾ, ਉਨ੍ਹਾਂ ਨੂੰ ਟ੍ਰੇਸ ਕਰਨਾ ਅਤੇ ਫਿਰ ਭੁਗਤਾਨ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ, ਇਸ ਸਭ ਵਿਚ ਵਿਭਾਗੀ ਸਟਾਫ ਦਾ ਸਮਾਂ ਖਰਾਬ ਹੋ ਰਿਹਾ ਹੈ। ਆਰ. ਟੀ. ਓ. ਨੇ ਦੱਸਿਆ ਕਿ ਪੁਲਸ ਵਿਭਾਗ ਨੇ ਜਾਣੂ ਕਰਵਾਇਆ ਹੈ ਕਿ ਉਹ ਚਲਾਨਾਂ ਨੂੰ ਪਹਿਲਾਂ ਵਾਂਗ ਆਰ. ਟੀ. ਓ. ਦਫਤਰ ਵਿਚ ਹੀ ਭੇਜੇਗਾ ਪਰ ਆਉਣ ਵਾਲੇ ਸਮੇਂ ਵਿਚ ਹੁਣ ਇਨ੍ਹਾਂ ਚਲਾਨਾਂ ਨੂੰ ਆਰ. ਟੀ. ਓ. ਬਿਨਾਂ ਦੇਰੀ ਦੇ ਰੋਜ਼ਾਨਾ ਅਦਾਲਤ ਨੂੰ ਭੇਜ ਦਿਆ ਕਰੇਗਾ, ਇਸ ਨਾਲ ਇਹ ਯਕੀਨੀ ਹੋਵੇਗਾ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਸਨਿਕ ਦੇਰੀ ਜਾਂ ਵਿਚਲੀ ਦਖਲਅੰਦਾਜ਼ੀ ਖਤਮ ਹੋ ਜਾਵੇ, ਇਸ ਨਾਲ ਨਾ ਸਿਰਫ ਚਲਾਨਾਂ ਦੀ ਪ੍ਰੋਸੈਸਿੰਗ ਤੇਜ਼ ਹੋਵੇਗੀ, ਸਗੋਂ ਵਿਭਾਗ ਦੀ ਕਾਰਜ-ਸਮਰੱਥਾ ਵੀ ਵਧੇਗੀ।

ਆਫਲਾਈਨ ਚਲਾਨ ਦੀ ਸਹੂਲਤ : ਘਰ ਬੈਠ ਕੇ ਕਰੋ ਚਲਾਨ ਦਾ ਭੁਗਤਾਨ
ਆਰ. ਟੀ. ਓ. ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਆਨਲਾਈਨ ਚਲਾਨ ਭੁਗਤਣ ਦੀ ਪ੍ਰਕਿਰਿਆ ਬੇਹੱਦ ਸਰਲ ਹੈ। ਕੋਈ ਵੀ ਵਿਅਕਤੀ ਆਪਣੇ ਮੋਬਾਈਲ ਫੋਨ ਜ਼ਰੀਏ ਘਰ ਬੈਠੇ ਹੀ ਟ੍ਰੈਫਿਕ ਚਲਾਨ ਦਾ ਭੁਗਤਾਨ ਕਰ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗ ਵਿਚਾਰ ਕਰ ਰਿਹਾ ਹੈ ਕਿ ਆਨਲਾਈਨ ਚਲਾਨ ਭੁਗਤਣ ਦੀ ਸਹੂਲਤ ਜਲਦ ਜ਼ਿਲੇ ਭਰ ਦੇ ਸੇਵਾ ਕੇਂਦਰਾਂ ਵਿਚ ਵੀ ਸ਼ੁਰੂ ਕੀਤੀ ਜਾਵੇ ਤਾਂ ਕਿ ਜਿਹੜੇ ਲੋਕਾਂ ਨੂੰ ਇੰਟਰਨੈੱਟ ਦੀ ਵਰਤੋਂ ਕਰਨ ਵਿਚ ਦਿੱਕਤ ਆਉਂਦੀ ਹੈ, ਉਨ੍ਹਾਂ ਨੂੰ ਵੀ ਇਹ ਸਹੂਲਤ ਨਜ਼ਦੀਕ ਹੀ ਮੁਹੱਈਆ ਹੋ ਸਕੇ। ਆਰ. ਟੀ. ਓ. ਨੇ ਦੱਸਿਆ ਕਿ ਸੇਵਾ ਕੇਂਦਰ ਵਿਚ ਪਹਿਲਾਂ ਤੋਂ ਹੀ ਟਰਾਂਸਪੋਰਟ ਵਿਭਾਗ ਦੀਆਂ 39 ਸਹੂਲਤਾਂ ਮੁਹੱਈਆ ਹਨ। ਇਹ ਕਦਮ ਵਿਭਾਗ ਦੀ ਡਿਜੀਟਾਈਜ਼ੇਸ਼ਨ ਦੀ ਉਸ ਨੀਤੀ ਤਹਿਤ ਚੁੱਕਿਆ ਗਿਆ ਹੈ, ਜਿਸ ਦਾ ਮੰਤਵ ਕੰਮਕਾਜ ਨੂੰ ਆਸਾਨ, ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੇ ਪੱਧਰ 'ਤੇ ਅਫ਼ਸਰਾਂ ਦੇ ਤਬਾਦਲੇ, List 'ਚ ਵੇਖੋ ਨਾਮ

ਸੇਵਾ ਕੇਂਦਰਾਂ ਨੂੰ ਦਿੱਤਾ ਨਿਰਦੇਸ਼, ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸਾਰੀਆਂ ਐਪਲੀਕੇਸ਼ਨਾਂ ਦੀ ਲਿਸਟ ਰੋਜ਼ਾਨਾ ਭੇਜਣੀ ਹੋਵੇਗੀ
ਆਰ ਟੀ. ਓ. ਦਫ਼ਤਰ ਨੇ ਸੇਵਾ ਕੇਂਦਰਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਉਹ ਰੋਜ਼ਾਨਾ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਆਈਆਂ ਸਾਰੀਆਂ ਐਪਲੀਕੇਸ਼ਨਾਂ ਦੀ ਲਿਸਟ ਆਰ. ਟੀ. ਓ. ਨੂੰ ਭੇਜਣ ਤਾਂ ਕਿ ਵਿਭਾਗ ਕੋਲ ਇਕ ਅਪਡੇਟਿਡ ਰਿਪੋਰਟ ਹੋਵੇ ਅਤੇ ਉਹ ਆਪਣੇ ਰਿਕਾਰਡ ਨੂੰ ਸਟੀਕ ਰੂਪ ਨਾਲ ਬਣਾਈ ਰੱਖ ਸਕਣ। ਇਸ ਨਾਲ ਉਨ੍ਹਾਂ ਮਾਮਲਿਆਂ ਵਿਚ ਪਾਰਦਰਸ਼ਿਤਾ ਆਵੇਗੀ, ਜਿਥੇ ਲੋਕਾਂ ਨੇ ਸ਼ਿਕਾਇਤ ਕੀਤੀ ਹੁੰਦੀ ਹੈ ਕਿ ਅਰਜ਼ੀ ਦੇਣ ਦੇ ਬਾਵਜੂਦ ਕੰਮ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਸ਼ਰਮਸਾਰ ਪੰਜਾਬ! 54 ਸਾਲਾ ਸਿਰਫਿਰੇ ਨੇ ਸਕੀ ਭਤੀਜੀ ਸਣੇ 3 ਕੁੜੀਆਂ ਦੀ ਰੋਲੀ ਪੱਤ, ਖੁੱਲ੍ਹੇ ਭੇਤ ਨੇ ਉਡਾਏ ਸਭ ਦੇ ਹੋਸ਼

ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਵਿਭਾਗੀ ਸਟਾਫ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਨੂੰ ਸੇਵਾ ਕੇਂਦਰਾਂ ਦੇ ਆਨਲਾਈਨ ਪਲੇਟਫਾਰਮ ਤੋਂ ਆਏ ਸਾਰੇ ਕੰਮਾਂ ਨੂੰ 24 ਘੰਟਿਆਂ ਅੰਦਰ ਨਿਪਟਾਉਣਾ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਜਾਂ ਦੇਰੀ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਹੁਕਮ ਨਾ ਸਿਰਫ ਸੇਵਾ ਦੀ ਗੁਣਵੱਤਾ ਨੂੰ ਵਧਾਏਗਾ, ਸਗੋਂ ਜਨਤਾ ਦਾ ਭਰੋਸਾ ਵੀ ਸਰਕਾਰੀ ਵਿਭਾਗਾਂ ’ਤੇ ਫਿਰ ਤੋਂ ਬਹਾਲ ਕਰੇਗਾ।

ਇਹ ਵੀ ਪੜ੍ਹੋ: ਨਵੀਂ ਮੁਸੀਬਤ 'ਚ ਘਿਰਣਗੇ ਲੋਕ! 24 ਅਪ੍ਰੈਲ ਲਈ ਪੰਜਾਬ 'ਚ ਹੋ ਗਿਆ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News