''ਸਿੱਟ'' ਨੇ ਰਾਜਦੇਵ ਸਿੰਘ ਖਾਲਸਾ ਦੇ ਬਿਆਨ ਕੀਤੇ ਕਲਮਬੱਧ

Friday, Dec 07, 2018 - 03:43 PM (IST)

''ਸਿੱਟ'' ਨੇ ਰਾਜਦੇਵ ਸਿੰਘ ਖਾਲਸਾ ਦੇ ਬਿਆਨ ਕੀਤੇ ਕਲਮਬੱਧ

ਬਰਨਾਲਾ(ਪੁਨੀਤ)— ਪੰਜਾਬ ਸਰਕਾਰ ਵਲੋਂ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਲਈ ਬਣਾਈ ਗਈ 'ਸਿੱਟ' ਅੱਜ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੇ ਬਿਆਨ ਦਰਜ ਕਰਨ ਲਈ ਬਰਨਾਲਾ ਵਿਖੇ ਪੁੱਜੀ, ਜਿੱਥੇ ਉਨ੍ਹਾਂ ਨੇ ਗਵਾਹ ਦੇ ਰੂਪ ਵਿਚ ਰਾਜਦੇਵ ਸਿੰਘ ਖਾਲਸਾ ਦੇ ਬਿਆਨ ਕਲਮਬੱਧ ਕੀਤੇ। 'ਸਿੱਟ' ਅਤੇ ਰਾਜਦੇਵ ਖਾਲਸਾ ਵਿਚਾਲੇ ਕਰੀਬ 1:30 ਘੰਟਾ ਗੱਲਬਾਤ ਹੋਈ।

ਜਾਣਕਾਰੀ ਦਿੰਦਿਆਂ ਸੀਨੀਅਰ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੇ ਗਵਾਹ ਦੇ ਰੂਪ ਵਿਚ ਆਪਣੇ ਬਿਆਨ 'ਸਿੱਟ' ਨੂੰ ਕਲਮਬੱਧ ਕਰਵਾ ਦਿੱਤੇ ਹਨ। ਉਨ੍ਹਾਂ ਦੱਸਿਆ ਟੀਮ ਨੇ ਬਹੁਤ ਹੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਅਤੇ ਜਿਸ ਘਰ ਵਿਚ ਸੁਖਬੀਰ ਬਾਦਲ, ਰਾਮ ਰਹੀਮ ਵਿਚਕਾਰ ਮੀਟਿੰਗ ਹੋਈ ਹੈ, ਉਸ ਦੀ ਵੀ ਜਾਣਕਾਰੀ ਲਈ।


author

cherry

Content Editor

Related News