ਦੁਕਾਨਾਂ ਤੋਂ ਸੈਂਪਲ ਭਰਨ ਆਇਆ ਸਿਹਤ ਵਿਭਾਗ ਰਾਹ ''ਚੋਂ ਹੀ ਮੁੜਿਆ, ਪੜ੍ਹੋ ਪੂਰਾ ਮਾਮਲਾ

Wednesday, Jan 18, 2023 - 09:37 PM (IST)

ਦੁਕਾਨਾਂ ਤੋਂ ਸੈਂਪਲ ਭਰਨ ਆਇਆ ਸਿਹਤ ਵਿਭਾਗ ਰਾਹ ''ਚੋਂ ਹੀ ਮੁੜਿਆ, ਪੜ੍ਹੋ ਪੂਰਾ ਮਾਮਲਾ

ਮੁੱਲਾਂਪੁਰ ਦਾਖਾ (ਕਾਲੀਆ) : ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਸ਼ੇਸ਼ ਚੈਕਿੰਗ ਅਤੇ ਸੈਂਪਲ ਭਰਨ ਲਈ ਆਇਆ ਸਿਹਤ ਵਿਭਾਗ ਸਥਾਨਕ ਦਾਣਾ ਮੰਡੀ 'ਚ ਕਰਿਆਨੇ ਦੀ ਦੁਕਾਨ 'ਤੇ ਬੰਗਲੌਰ ਤੋਂ ਬਣ ਕੇ ਆਏ ਗੁੜ ਦਾ ਸੈਂਪਲ ਭਰਨ ਉਪਰੰਤ ਫਾਜ਼ਿਲਕਾ ਜਾ ਰਿਹਾ ਸਪਰੇਟਾ ਦੁੱਧ ਦਾ ਟੈਂਕਰ ਰੋਕ ਕੇ ਉਸ ਦਾ ਸੈਂਪਲ ਭਰ ਕੇ ਚੱਲਦਾ ਬਣਿਆ। ਜਦੋਂ ਇਸ ਸਬੰਧੀ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੂੰ ਭਿਣਕ ਪਈ ਕਿ ਸਿਹਤ ਵਿਭਾਗ ਸੈਂਪਲ ਭਰਨ ਆਇਆ ਤਾਂ ਦੁਕਾਨਦਾਰ ਦੁਕਾਨਾਂ ਦੇ ਸ਼ਟਰ ਸੁੱਟ ਕੇ ਦੌੜ ਗਏ।

ਇਹ ਵੀ ਪੜ੍ਹੋ : ਰਾਹੁਲ ਦਾ ‘ਸਿੱਧੂ’ ਨੂੰ ਰਿਹਾਈ ਉਪਰੰਤ ਵੱਡੇ ਥਾਪੜੇ ਦਾ ਇਸ਼ਾਰਾ, ਬੱਝੀਆਂ 2024 ’ਤੇ ਆਸਾਂ

ਜਾਣਕਾਰੀ ਅਨੁਸਾਰ ਜ਼ਿਲ੍ਹਾ ਹੈਲਥ ਅਫ਼ਸਰ ਗੁਰਪ੍ਰੀਤ ਸਿੰਘ, ਇੰਸਪੈਕਟਰ ਯੋਗੇਸ਼ ਆਦਿ ਟੀਮ ਨਾਲ ਮੁੱਲਾਂਪੁਰ ਸ਼ਹਿਰ ਆਏ ਤਾਂ ਇਸ ਦੀ ਖ਼ਬਰ ਦੁਕਾਨਦਾਰਾਂ 'ਚ ਅੱਗ ਵਾਂਗ ਫੈਲ ਗਈ ਅਤੇ ਉਹ ਦੁਕਾਨਾਂ ਦੇ ਸ਼ਟਰ ਸੁੱਟ ਕੇ ਤੇ ਕਈ ਕਾਊਂਟਰ ਪਰਦਿਆਂ ਨਾਲ ਢਕੇ ਦੁਕਾਨਾਂ ਛੱਡ ਕੇ ਦੌੜ ਗਏ। ਟੀਮ ਨੇ ਦਾਣਾ ਮੰਡੀ ਮੁੱਲਾਂਪੁਰ ਵਿਖੇ ਕਰਿਆਨੇ ਦੀ ਦੁਕਾਨ 'ਤੇ ਦਵਿਸ਼ ਦੇ ਕੇ ਗੁੜ ਦਾ ਸੈਂਪਲ ਲਿਆ ਤਾਂ ਦੁਕਾਨਦਾਰ ਨੇ ਬੰਗਲੌਰ ਤੋਂ ਆਏ ਗੁੜ ਦਾ ਬਿੱਲ ਹੈਲਥ ਵਿਭਾਗ ਦੇ ਹੱਥ ਫੜਾ ਦਿੱਤਾ। ਆਖਿਰਕਾਰ ਉਹ ਸਪਰੇਟੇ ਦੁੱਧ ਦੇ ਟੈਂਕਰ ਤੋਂ ਦੁੱਧ ਦਾ ਸੈਂਪਲ ਲੈ ਕੇ ਚੱਲਦੇ ਬਣੇ ਤਾਂ ਜਾ ਕੇ ਦੁਕਾਨਦਾਰਾਂ ਦੇ ਸਾਹ 'ਚ ਸਾਹ ਆਇਆ।

ਇਹ ਵੀ ਪੜ੍ਹੋ : ਜੀਜੇ ਨੇ ਕੀਤਾ ਸੀ ਸਾਲ਼ੇ ਦਾ ਕਤਲ, ਪੁਲਸ ਨੇ 72 ਘੰਟਿਆਂ ‘ਚ ਸੁਲਝਾਈ ਕਤਲ ਕੇਸ ਦੀ ਗੁੱਥੀ, ਕਾਤਲ ਗ੍ਰਿਫ਼ਤਾਰ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News