ਸੋਨੂੰ ਸ਼ਾਹ ਦੇ ਕਤਲ ''ਚ ਇਸਤੇਮਾਲ ਕੀਤੀ ਕਾਰ ਤੇ ਪਿਸਤੌਲ ਬਰਾਮਦ

Tuesday, Nov 05, 2019 - 11:19 AM (IST)

ਸੋਨੂੰ ਸ਼ਾਹ ਦੇ ਕਤਲ ''ਚ ਇਸਤੇਮਾਲ ਕੀਤੀ ਕਾਰ ਤੇ ਪਿਸਤੌਲ ਬਰਾਮਦ

ਚੰਡੀਗੜ੍ਹ (ਸੁਸ਼ੀਲ) : ਬੁੜੈਲ ਦੇ ਸੋਨੂੰ ਸ਼ਾਹ ਕਤਲ ਮਾਮਲੇ 'ਚ ਇਸਤੇਮਾਲ ਕੀਤੀ ਗਈ ਪਿਸਤੌਲ ਅਤੇ ਸਵਿੱਫਟ ਡਿਜ਼ਾਇਰ ਕਾਰ ਨੂੰ ਗੈਂਗਸਟਰ ਸ਼ੁਭਮ ਪ੍ਰਜਾਪਤੀ ਸੈਕਟਰ-48 ਦੀ ਮੋਟਰ ਮਾਰਕਿਟ 'ਚ ਖੜ੍ਹਾ ਕਰਕੇ ਫਰਾਰ ਹੋ ਗਿਆ ਸੀ। ਕਤਲ ਦੇ ਡੇਢ ਮਹੀਨੇ ਬਾਅਦ ਤੱਕ ਗੱਡੀ ਲਾਵਾਰਿਸ ਹਾਲਤ 'ਚ ਪਾਰਕਿੰਗ 'ਚ ਖੜ੍ਹੀ ਰਹੀ ਪਰ ਪੁਲਸ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ।

ਕ੍ਰਾਈਮ ਬ੍ਰਾਂਚ ਦੀ ਟੀਮ ਨੇ ਰਿਮਾਂਡ ਦੌਰਾਨ ਗੈਂਗਸਟਰ ਸ਼ੁਭਮ ਦੀ ਨਿਸ਼ਾਨਦੇਹੀ 'ਤੇ ਐਤਵਾਰ ਨੂੰ ਸੈਕਟਰ-48 ਦੀ ਮਾਰਕਿਟ 'ਚੋਂ ਕਾਰ, ਦੇਸੀ ਕੱਟਾ, ਯੂ. ਐੱਸ. ਏ., ਮੇਡ ਪਿਸਤੌਲ ਅਤੇ 4 ਕਾਰਤੂਸ ਬਰਾਮਦ ਕੀਤੇ। 7 ਦਿਨਾਂ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਗੈਂਗਸਟਰ ਸ਼ੁਭਮ ਨੂੰ ਸੋਮਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਦੋਸ਼ਈ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ।


author

Babita

Content Editor

Related News