ਪੈਸਿਆਂ ਕਾਰਨ ਕੱਲਯੁੱਗੀ ਪੁੱਤ ਨੇ ਬੇਰਹਿਮੀ ਨਾਲ ਕਹੀ ਮਾਰ ਕੀਤਾ ਸੀ ਮਾਂ ਦਾ ਕਤਲ, ਗ੍ਰਿਫ਼ਤਾਰ

03/01/2023 3:19:54 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ, ਜੇ.ਪੀ ਗੋਇਲ) : ਪੁਲਸ ਵੱਲੋਂ ਲੌਂਗੋਵਾਲ ਦੇ ਪਿੰਡ ਮੰਡੇਰ ਕਲਾਂ ਵਿਖੇ ਮਾਂ ਦਾ ਕਤਲ ਕਰਨ ਦੇ ਸਬੰਧ ਵਿੱਚ ਪੁੱਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੁਰਿੰਦਰ ਲਾਂਬਾ ਐੱਸ. ਐੱਸ. ਪੀ. ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿੱਠੂ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮੰਡੇਰ ਕਲਾਂ, ਜੋ ਕੀ ਗੁਰਦੁਆਰਾ ਸਾਹਿਬ ਵਿਖੇ ਡਾਲੀ ਦਾ ਕੰਮ ਕਰਦਾ ਹੈ ਨੇ, ਪੁਲਸ ਨੂੰ ਸੂਚਨਾ ਦਿੱਤੀ ਕਿ ਬੀਤੇ ਦਿਨੀਂ ਜਦੋਂ ਘਰ ਆਇਆ ਤਾਂ ਗੁਰਦੀਪ ਸਿੰਘ ਨੇ ਦੁਪਹਿਰ ਸਮੇਂ ਮੰਜੇ ਤੇ ਪਈ ਆਪਣੀ ਮਾਤਾ ਅਮਰਜੀਤ ਕੌਰ ਦੇ ਸਿਰ ਵਿੱਚ ਕਹੀ ਦੇ 2-3 ਵਾਰ ਕੀਤੇ। ਇਸ ਦੌਰਾਨ ਅਮਰਜੀਤ ਕੌਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਜਿਸ 'ਤੇ ਥਾਣਾ ਲੌਂਗੋਵਾਲ ਵਿਖੇ ਗੁਰਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। 

ਇਹ ਵੀ ਪੜ੍ਹੋ- ਅਜਨਾਲਾ ਹਿੰਸਾ 'ਤੇ ਰਾਜਾ ਵੜਿੰਗ ਨੇ DGP ਨੂੰ ਲਿਖੀ ਚਿੱਠੀ, ਅੰਮ੍ਰਿਤਪਾਲ ਸਿੰਘ 'ਤੇ ਲਾਏ ਵੱਡੇ ਇਲਜ਼ਾਮ

ਲਾਂਬਾ ਨੇ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਲੌਂਗੋਵਾਲ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਵਿੱਚ ਦੋਸ਼ੀ ਗੁਰਦੀਪ ਸਿੰਘ ਨੂੰ ਬੀਤੇ ਕੱਲ੍ਹ ਗ੍ਰਿਫਤਾਰ ਕਰਕੇ ਉਸ ਕੋਲੋਂ ਕਤਲ ਸਮੇਂ ਵਰਤੀ ਕਹੀ ਬਰਾਮਦ ਕੀਤੀ ਗਈ। ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਗੁਰਦੀਪ ਸਿੰਘ ਦਿਮਾਗੀ ਤੌਰ 'ਤੇ ਪ੍ਰੇ਼ਸ਼ਾਨ ਰਹਿੰਦਾ ਸੀ ਤੇ ਆਪਣੇ ਮਾਤਾ-ਪਿਤਾ ਪਾਸੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਪੈਸੇ ਨਾ ਦੇਣ 'ਤੇ ਉਹ ਲੜਾਈ-ਝਗੜਾ ਕਰਦਾ ਸੀ ਅਤੇ ਇਸ ਕਾਰਨ ਦੇ ਚੱਲਦਿਆਂ ਹੀ ਉਸ ਨੇ ਆਪਣੀ ਮਾਤਾ ਦਾ ਕਹੀ ਮਾਰਕੇ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ- ਡੇਰਾ ਸਿਰਸਾ ਪ੍ਰੇਮੀਆਂ ਦਾ ਨਵਾਂ ਕਾਰਾ ਆਇਆ ਸਾਹਮਣੇ, ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News