ਮੁੱਖ ਮੰਤਰੀ ਚੰਨੀ ਦੇ CM ਚਿਹਰਾ ਬਣਨ ਮਗਰੋਂ ਪੁੱਤਰ ਨਵਜੀਤ ਦਾ ਵੱਡਾ ਬਿਆਨ

Sunday, Feb 06, 2022 - 11:17 PM (IST)

ਸ੍ਰੀ ਚਮਕੌਰ ਸਾਹਿਬ (ਰਾਹੁਲ ਕਾਲਾ)-ਕਾਂਗਰਸ ਹਾਈਕਮਾਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੈ। ਚਰਨਜੀਤ ਸਿੰਘ ਚੰਨੀ ਦਾ ਨਾਂ ਐਲਾਨੇ ਜਾਣ ਤੋਂ ਬਾਅਦ ਚੰਨੀ ਦੇ ਪਰਿਵਾਰ ਨੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ। ਪਿਤਾ ਚਰਨਜੀਤ ਸਿੰਘ ਚੰਨੀ ਦੇ ਸੀ. ਐੱਮ. ਚਿਹਰੇ ਦਾ ਉਮੀਦਵਾਰ ਐਲਾਨਣ ’ਤੇ ਬੋਲਦਿਆਂ ਉਨ੍ਹਾਂ ਦੇ ਲੜਕੇ ਨਵਜੀਤ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨਾਲ ਸਾਡੀ ਕੋਈ ਦੌੜ ਨਹੀਂ ਸੀ। ਸਾਡੀ ਦੌੜ ਸਿਰਫ਼ ਪੰਜਾਬ ਨੂੰ ਬਚਾਉਣ ਲਈ ਹੈ, ਜਿਸ ’ਚ ਸਾਡਾ ਸਾਥ ਨਵਜੋਤ ਸਿੰਘ ਸਿੱਧੂ ਵੀ ਦੇਣਗੇ। ਨਵਜੀਤ ਸਿੰਘ ਨੇ ਖ਼ੁਦ ਦੇ ਸਿਆਸਤ ’ਚ ਆਉਣ ਦੇ ਸਵਾਲ ’ਤੇ ਜਵਾਬ ਦਿੰਦਿਆਂ ਕਿਹਾ ਕਿ ਉਹ ਹਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੇਵਾ ’ਚ ਲੱਗੇ ਹੋਏ ਹਨ। ਉਹ ਬਤੌਰ ਇਕ ਵਰਕਰ ਚਰਨਜੀਤ ਸਿੰਘ ਚੰਨੀ ਲਈ ਕੰਮ ਕਰ ਰਹੇ ਹਨ ਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਸਮਾਜ ਸੇਵਾ ਕਰਦਾ ਰਿਹਾ ਹੈ ਅਤੇ ਹੁਣ ਸਾਨੂੰ ਹੋਰ ਮੌਕਾ ਮਿਲੇਗਾ ਇਸ ਸੇਵਾ ਨੂੰ ਅੱਗੇ ਵਧਾਉਣ ਦਾ।

ਇਹ ਵੀ ਪੜ੍ਹੋ : ਭਾਜਪਾ ਆਗੂ RP ਸਿੰਘ ਦਾ ਨਵਜੋਤ ਸਿੱਧੂ ’ਤੇ ਵੱਡਾ ਤੰਜ਼, ਕਿਹਾ-ਹੁਣ ਠੋਕੋ ਤਾਲੀ

ਨਵਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਕਾਂਗਰਸ ਹਾਈਕਮਾਨ ਚਰਨਜੀਤ ਸਿੰਘ ਚੰਨੀ ਨੂੰ ਇਕ ਵਾਰ ਮੁੜ ਤੋਂ ਮੌਕਾ ਦੇਵੇਗੀ ਪਰ ਆਖ਼ਿਰ ਤਕ ਇਕ ਸਸਪੈਂਸ ਜ਼ਰੂਰ ਬਣਿਆ ਰਿਹਾ, ਜਦੋਂ ਤਕ ਰਾਹੁਲ ਗਾਂਧੀ ਨੇ ਨਾਂ ਦਾ ਐਲਾਨ ਨਹੀਂ ਕੀਤਾ। ਨਵਜੀਤ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਰਜਕਾਲ ਦੇਖ ਕੇ ਲੋਕਾਂ ਨੇ ਮਨ ਬਣਾ ਲਿਆ ਸੀ ਅਤੇ ਮੰਗ ਕਰ ਰਹੇ ਸਨ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਚਾਹੀਦਾ ਹੈ। ਨਵਜੀਤ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੈਨ ਫਾਲੋਇੰਗ ਪੂਰੇ ਦੇਸ਼ ’ਚ ਬਣ ਗਈ ਹੈ, ਇਸੇ ਲਈ ਯੂ. ਪੀ. ਵਿਚ ਉਨ੍ਹਾਂ ਨੂੰ ਸਟਾਰ ਪ੍ਰਚਾਰਕ ਲਗਾਇਆ ਹੈ।

 

 


Manoj

Content Editor

Related News