ਨੌਜਵਾਨ ਪੁੱਤ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ ਥਾਣੇਦਾਰ ਪਿਤਾ ਨੇ ਗੋਲ਼ੀ ਮਾਰ ਕੇ ਕਰ ਲਈ ਖ਼ੁਦਕੁਸ਼ੀ

Wednesday, Mar 30, 2022 - 11:12 PM (IST)

ਨੌਜਵਾਨ ਪੁੱਤ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ ਥਾਣੇਦਾਰ ਪਿਤਾ ਨੇ ਗੋਲ਼ੀ ਮਾਰ ਕੇ ਕਰ ਲਈ ਖ਼ੁਦਕੁਸ਼ੀ

ਹਰਸ਼ਾ ਛੀਨਾਂ (ਰਾਕੇਸ਼ ਭੱਟੀ) : ਕੱਲ੍ਹ ਇੱਥੋਂ ਦੇ ਨੇੜਲੇ ਪਿੰਡ ਛੀਨਾ ਕਰਮ ਸਿੰਘ ਹਲਕਾ ਰਾਜਾਸਾਂਸੀ ਦੇ ਰਹਿਣ ਵਾਲੇ ਨੌਜਵਾਨ ਗਗਨਦੀਪ ਸਿੰਘ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾਂ ਸੇਖਵਾਂ ਦੇ ਪਿੰਡ ਮੂਲਿਆਂਵਾਲ ਤੋਂ ਬਰਾਮਦ ਹੋਈ ਸੀ। ਇਸ ਤੋਂ ਬਾਅਦ ਅੱਜ ਸਵੇਰੇ ਮ੍ਰਿਤਕ ਨੌਜਵਾਨ ਦੇ ਪਿਤਾ ਥਾਣੇਦਾਰ ਜਸਬੀਰ ਸਿੰਘ ਵਲੋਂ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਆਪਣੀ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਦਵਿੰਦਰ ਬੰਬੀਬਾ ਗਰੁੱਪ ਦੇ 12 ਗੈਂਗਸਟਰ ਗ੍ਰਿਫ਼ਤਾਰ, ਵਿੱਕੀ ਮਿੱਡੂਖੇੜਾ ਕਤਲ ਨਾਲ ਵੀ ਜੁੜੇ ਤਾਰ

ਇਕੋ ਘਰ ਵਿਚ ਹੋਈਆਂ ਦੋ ਮੌਤਾਂ ਤੋਂ ਬਾਅਦ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਉਥੇ ਹੀ ਇਲਾਕੇ ਭਰ ਵਿਚ ਵੀ ਸੋਗ ਦੀ ਲਹਿਰ ਪਾਈ ਜਾ ਰੀਹ ਹੈ। ਉਧਰ ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਸਥਾਨਕ ਪੁਲਸ ਨੇ ਮ੍ਰਿਤਕ ਥਾਣੇਦਾਰ ਜਸਬੀਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਬੋਲੇ, ਨਵਜੋਤ ਸਿੱਧੂ ਅਜੇ ਕਾਂਗਰਸ ਦੇ ਪ੍ਰਧਾਨ, ਅਸਤੀਫ਼ਾ ਦਿੱਤਾ ਪਰ ਮਨਜ਼ੂਰ ਨਹੀਂ ਹੋਇਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News