ਪੁਲਸ ਦੀ ਮੌਜੂਦਗੀ ’ਚ ਕਿਸਾਨ ਅੰਦੋਲਨ ਦੀ ਆੜ ਹੇਠ ਕੁਝ ਲੋਕ ਕਰ ਰਹੇ ਨੇ ਗੁੰਡਾਗਰਦੀ : ਅਸ਼ਵਨੀ ਸ਼ਰਮਾ
Sunday, Jul 11, 2021 - 09:57 PM (IST)
ਪਠਾਨਕੋਟ(ਸ਼ਾਰਦਾ)- ਰਾਜਪੁਰਾ ’ਚ ਭਾਜਪਾ ਆਗੂ ਨਾਲ ਜੋ ਘਟਨਾ ਵਾਪਰੀ ਹੈ, ਉਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਦਾ ਅਹੁਦਾ ਆਉਣਾ-ਜਾਣਾ ਹੈ ਅਤੇ ਡੀ. ਜੀ. ਪੀ. ਪੰਜਾਬ ਨੂੰ ਵੀ ਹੁਣ ਜਾਗਣਾ ਚਾਹੀਦਾ ਹੈ। ਪੁਲਸ ਦੀ ਮੌਜੂਦਗੀ ’ਚ ਕਿਸਾਨ ਅੰਦੋਲਨ ਦੀ ਆੜ ਹੇਠ ਕੁਝ ਲੋਕ ਗੁੰਡਾਗਰਦੀ ਕਰ ਰਹੇ ਹਨ। ਸਰਕਾਰ ਅਤੇ ਪ੍ਰਸ਼ਾਸਨ ਜਿਸ ਤਰ੍ਹਾਂ ਦੀ ਕਾਰਜਸ਼ੈਲੀ ਅਪਣਾ ਰਿਹਾ ਹੈ, ਉਹ ਬਹੁਤ ਹੀ ਨਿੰਦਣਯੋਗ ਹੈ।
ਇਹ ਵੀ ਪੜ੍ਹੋ- ਜ਼ਿਲ੍ਹੇ ਦੇ ਬੱਚਿਆਂ ਵਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੀ ਸ਼ਲਾਘਾਯੋਗ ਕੋਸ਼ਿਸ਼, ਵੇਸਟ ਬੋਤਲਾਂ ਦਾ ਕੀਤਾ ਸਹੀ ਇਸਤੇਮਾਲ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜ਼ਿਲ੍ਹਿਆਂ ਦੇ ਸਾਰੇ ਐੱਸ. ਐੱਸ. ਪੀਜ਼ ਅਤੇ ਡੀ. ਸੀਜ਼ ਨੂੰ ਪੱਤਰ ਲਿਖਿਆ ਸੀ ਕਿ ਜੇਕਰ ਭਾਜਪਾ ਦੇ ਪ੍ਰੋਗਰਾਮਾਂ ’ਚ ਹਿੰਸਾ ਹੋਵੇਗੀ ਤਾਂ ਉਹ ਜ਼ਿੰਮੇਵਾਰ ਹੋਣਗੇ। ਉਸ ਤੋਂ ਬਾਅਦ ਲਗਾਤਾਰ ਹਿੰਸਾ ਹੋ ਰਹੀ ਹੈ ਤਾਂ ਉਸ ਪੱਤਰ ’ਚ ਦਿੱਤੇ ਗਏ ਨਿਰਦੇਸ਼ਾਂ ਦਾ ਕੀ ਮਤਲਬ ਰਹਿ ਜਾਂਦਾ ਹੈ।
ਇਹ ਵੀ ਪੜ੍ਹੋ- ਆਮ ਆਦਮੀ ਪਾਰਟੀ ਨੇ 14 ਹੋਰ ਹਲਕਾ ਇੰਚਾਰਜ ਕੀਤੇ ਤਾਇਨਾਤ
ਰਾਜਪੁਰਾ ਕਾਂਡ ਤੋਂ ਬਾਅਦ ਜਦੋਂ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਪੱਤਰਕਾਰ ਸੰਮੇਲਨ ਕਰ ਰਹੇ ਸੀ ਤਾਂ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਵੀ ਉਨ੍ਹਾਂ ਨਾਲ ਬੈਠੇ ਸਨ, ਜਿਸ ਨੂੰ ਲੈ ਕੇ ਪੱਤਰਕਾਰਾਂ ’ਚ ਕਾਫੀ ਉਤਸੁਕਤਾ ਬਣੀ ਰਹੀ।