ਕਾਰ ਨੂੰ ਟੱਕਰ ਮਾਰ ਕੇ ਭੱਜੇ ਫ਼ੌਜੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਹੋਸ਼ ਤਾਂ ਉਦੋਂ ਉੱਡੇ ਜਦੋਂ ਸਾਹਮਣੇ ਆਇਆ ਸੱਚ

Wednesday, Sep 02, 2020 - 09:03 PM (IST)

ਕਾਰ ਨੂੰ ਟੱਕਰ ਮਾਰ ਕੇ ਭੱਜੇ ਫ਼ੌਜੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਹੋਸ਼ ਤਾਂ ਉਦੋਂ ਉੱਡੇ ਜਦੋਂ ਸਾਹਮਣੇ ਆਇਆ ਸੱਚ

ਮੁੱਲਾਂਪੁਰ ਦਾਖਾ (ਰਾਜ ਬੱਬਰ) : ਥਾਣਾ ਮੁੱਲਾਂਪੁਰ ਦਾਖਾ ਪੁਲਸ ਨੇ ਦਾਖਾ ਹੰਬੜਾਂ ਰੋਡ 'ਤੇ ਇਕ ਕਾਰ ਨੂੰ ਟੱਕਰ ਮਾਰ ਕੇ ਭੱਜ ਰਹੇ ਦੋ ਫ਼ੌਜੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੈਰਾਨੀ ਉਸ ਵੇਲੇ ਹੋਈ ਜਦੋਂ ਕਾਬੂ ਕੀਤੇ ਗਏ ਦੋਵੇਂ ਫ਼ੌਜੀਆਂ ਵਿਚੋਂ ਇਕ ਨੇ ਆਪਣੇ ਰਿਸ਼ਤੇਦਾਰ ਪੁਲਸ ਮੁਲਾਜ਼ਮ ਦੀ ਵਰਦੀ ਸ਼ੋਂਕ ਵਜੋਂ ਪਾਈ ਹੋਈ ਸੀ, ਜਦਕਿ ਹਕੀਕਤ ਵਿਚ ਉਹ ਸਾਬਕਾ ਫ਼ੌਜੀ ਸੀ। ਇਸ ਤੋਂ ਇਲਾਵਾ ਉਸ ਦਾ ਦੂਜਾ ਸਾਥੀ ਮੌਜੂਦਾ ਫ਼ੌਜੀ ਸੀ। 

ਇਹ ਵੀ ਪੜ੍ਹੋ : ਐੱਚ. ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਹੋਇਆ ਕੋਰੋਨਾ

ਇਸ ਬਾਰੇ ਗੱਲ ਕਰਦਿਆਂ ਥਾਣਾ ਦਾਖਾ ਇੰਚਾਰਜ ਪ੍ਰੇਮ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਦੋਵੇਂ ਵਿਅਕਤੀਆਂ ਨੂੰ ਜਦੋਂ ਪੁੱਛਗਿਛ ਲਈ ਥਾਣੇ ਲਿਆਂਦਾ ਗਿਆ ਤਾਂ ਦੋਵਾਂ ਨੇ ਸ਼ਰਾਬ ਪੀਤੀ ਹੋਈ ਸੀ ਜਦਕਿ ਇਕ ਨੇ ਪੁਲਸ ਦੀ ਵਰਦੀ ਪਹਿਨੀ ਹੋਈ ਸੀ। ਪੁਲਸ ਵਰਦੀ 'ਚ ਮੌਜੂਦ ਮਨਦੀਪ ਸਿੰਘ ਨੂੰ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਕਿਥੇ ਨੌਕਰੀ ਕਰਦਾ ਹੈ ਤਾਂ ਉਸਨੇ ਆਪਣੇ ਆਪ ਨੂੰ ਜਗਰਾਓਂ ਸਦਰ ਥਾਣੇ ਦਾ ਮੁਲਾਜ਼ਮ ਦੱਸਿਆ ਪਰ ਜਦੋਂ ਜਗਰਾਓਂ ਦੇ ਥਾਣਾ ਸਦਰ ਵਿਚੋਂ ਇਸ ਬਾਰੇ ਜਾਂਚ ਕੀਤੀ ਗਈ ਤਾਂ ਉਥੇ ਇਸ ਨਾਮ ਦਾ ਕੋਈ ਪੁਲਸ ਮੁਲਾਜ਼ਮ ਨਹੀਂ ਸੀ। ਜਿਸ 'ਤੇ ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਇਨ੍ਹਾਂ ਦਾ ਰਿਮਾਂਡ ਲੈਣਾ ਚਾਹਿਆ ਪਰ ਮਾਨਯੋਗ ਅਦਾਲਤ ਨੇ ਦੋਵਾਂ ਦਾ ਰਿਮਾਂਡ ਨਾਂ ਦਿੰਦੇ ਹੋਏ ਉਨ੍ਹਾਂ ਨੂੰ ਜੇਲ ਭੇਜਣ ਦਾ ਹੁਕਮ ਦੇ ਦਿੱਤਾ।

ਇਹ ਵੀ ਪੜ੍ਹੋ : ਮੋਗਾ 'ਚ ਹੈਰਾਨ ਕਰਨ ਵਾਲੀ ਘਟਨਾ, ਨਾਨੇ ਨੇ 30 ਸਾਲਾ ਵਿਅਕਤੀ ਨਾਲ ਵਿਆਹੀ 13 ਸਾਲਾ ਦੋਹਤੀ


author

Gurminder Singh

Content Editor

Related News