ਰਿਸ਼ਤੇ ਹੋਏ ਤਾਰ-ਤਾਰ : ਆਪਣੀ ਨਾਬਾਲਿਗ ਧੀ ’ਤੇ ਫ਼ੌਜੀ ਪਿਓ ਨੇ ਰੱਖੀ ਮਾੜੀ ਅੱਖ

Tuesday, Jun 08, 2021 - 04:40 PM (IST)

ਰਿਸ਼ਤੇ ਹੋਏ ਤਾਰ-ਤਾਰ : ਆਪਣੀ ਨਾਬਾਲਿਗ ਧੀ ’ਤੇ ਫ਼ੌਜੀ ਪਿਓ ਨੇ ਰੱਖੀ ਮਾੜੀ ਅੱਖ

ਗੁਰਦਾਸਪੁਰ (ਵਿਨੋਦ) : ਆਪਣੀ ਹੀ ਸਕੀ ਨਾਬਾਲਿਗ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ ਕਰਨ ਵਾਲੇ ਫ਼ੌਜੀ ਨੂੰ ਦੀਨਾਨਗਰ ਪੁਲਸ ਨੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਸਬ ਇੰਸਪੈਕਟਰ ਰਜਨੀ ਬਾਲਾ ਨੇ ਦੱਸਿਆ ਕਿ ਦੀਨਾਨਗਰ ਨਿਵਾਸੀ ਇਕ 14 ਸਾਲਾ ਕੁੜੀ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੋਸ਼ ਲਗਾਇਆ ਕਿ ਉਸ ਦਾ ਪਿਤਾ ਫ਼ੌਜ ’ਚ ਜਵਾਨ ਹੈ ਅਤੇ ਜਦ ਵੀ ਉਹ ਛੁੱਟੀ ’ਤੇ ਘਰ ਆਉਂਦਾ ਹੈ ਤਾਂ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ ਕਰਦਾ। ਉਸ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਅਸ਼ਲੀਲ ਹਰਕਤਾਂ ਕਰਦਾ ਸੀ। ਜੇਕਰ ਉਹ ਆਪਣੇ ਦੋਸ਼ੀ ਪਿਤਾ ਦਾ ਕਹਿਣਾ ਨਹੀਂ ਮੰਨਦੀ ਸੀ ਤਾਂ ਉਹ ਉਸ ਨੂੰ ਧਮਕੀਆਂ ਵੀ ਦਿੰਦਾ ਰਿਹਾ ਸੀ।  ਪੀੜਤਾ ਨੇ ਦੱਸਿਆ ਕਿ ਉਸ ਦਾ ਪਿਤਾ ਹੁਣ ਫਿਰ ਛੁੱਟੀ ’ਤੇ ਘਰ ਆਇਆ ਹੋਇਆ ਹੈ। ਉਸ ਦੀ ਮਾਤਾ ਰਸੋਈ ਘਰ ’ਚ ਸੀ ਅਤੇ ਉਹ ਆਪਣੇ ਕਮਰੇ ’ਚ ਇਕੱਲੀ ਬੈਠੀ ਸੀ। ਉਸ ਦਾ ਪਿਤਾ ਉਸ ਦੇ ਕਮਰੇ ’ਚ ਆਇਆ ਅਤੇ ਉਸ ਨੂੰ ਕੱਪੜੇ ਉਤਾਰਨ ਦੇ ਲਈ ਕਹਿਣ ਲੱਗਾ।

ਇਹ ਵੀ ਪੜ੍ਹੋ : 37 ਸਾਲਾਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਗੋਲੀ ਨਾਲ ਛੱਲਣੀ ਬੀੜ ਸਾਹਿਬ ਦੀ ਯਾਦ ਕਿਉਂ ਆਈ : ਸਿਮਰਨਜੀਤ ਸਿੰਘ ਮਾਨ

ਜਦ ਉਸ ਨੇ ਪਿਤਾ ਨੂੰ ਰੋਕਿਆ ਤਾਂ ਉਹ ਅਸ਼ਲੀਲ ਹਰਕਤਾਂ ਕਰਨ ਲੱਗਾ ਅਤੇ ਉਸ ਦੇ ਵੱਲੋਂ ਵਿਰੋਧ ਕਰਨ ’ਤੇ ਦੋਸ਼ੀ ਨੇ ਆਪਣੀ ਕੁੜੀ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ । ਜਿਸ ’ਤੇ ਪੀੜਤਾ ਦੀ ਚਿਲਾਉਣ ਦੀਆਂ ਆਵਾਜ਼ਾਂ ਸੁਣ ਕੇ ਉਸ ਦੀ ਮਾਂ ਮੌਕੇ ’ਤੇ ਪਹੁੰਚੀ ਪਰ ਦੋਸ਼ੀ ਉਥੋਂ ਭੱਜਣ ’ਚ ਸਫ਼ਲ ਹੋ ਗਿਆ। ਬਾਅਦ ਵਿਚ ਪੁਲਸ ਨੇ ਛਾਪੇਮਾਰੀ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਰਕਾਬਗੰਜ ਵਿਖੇ ਫ਼ਿਲਮੀ ਗੀਤ ਵੱਜਣ ’ਤੇ ਜਾਗੋ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੀ ਸ਼ਿਕਾਇਤ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News