ਜਲੰਧਰ ਤੇ ਟਾਂਡਾ 'ਚ ਕੁਝ ਇਸ ਤਰ੍ਹਾਂ ਨਜ਼ਰ ਆਇਆ 'ਸੂਰਜ ਗ੍ਰਹਿਣ', ਦੇਖੋ ਤਸਵੀਰਾਂ
Sunday, Jun 21, 2020 - 01:44 PM (IST)
ਜਲੰਧਰ/ਟਾਂਡਾ (ਦੀਪਕ, ਮੋਮੀ))— ਸੂਰਜ ਗ੍ਰਹਿਣ ਅੱਜ ਭਾਵ 21 ਜੂਨ ਨੂੰ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆ ਭਰ 'ਚ ਲੱਗ ਗਿਆ ਹੈ। ਵੱਖ-ਵੱਖ ਸ਼ਹਿਰਾਂ 'ਚੋਂ ਸੂਰਜ ਗ੍ਰਹਿਣ ਦੀਆਂ ਖ਼ੂਬਸੂਰਤ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਲੰਧਰ ਸ਼ਹਿਰ ਅਤੇ ਹੁਸ਼ਿਆਰਪੁਰ ਦੇ ਟਾਂਡਾ 'ਚੋਂ ਵੀ ਸੂਰਜ ਗ੍ਰਹਿਣ ਦੀਆਂ ਬੇਹੱਦ ਆਕਰਸ਼ਿਤ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਦੱਸਣਯੋਗ ਹੈ ਕਿ ਭਾਰਤ ਦੇ ਉੱਤਰੀ ਹਿੱਸਿਆਂ 'ਚ ਐਤਵਾਰ ਨੂੰ ਲਗਭਗ 10.25 ਵਜੇ ਕੰਗਣਾਕਾਰ ਸੂਰਜ ਗ੍ਰਹਿਣ ਦੀ ਖਗੋਲੀ ਘਟਨਾ ਸ਼ੁਰੂ ਹੋ ਗਈ ਸੀ। ਸੂਰਜ ਗ੍ਰਹਿਣ ਅਫਰੀਕਾ, ਏਸ਼ੀਆ, ਯੂਰਪ ਅਤੇ ਆਸਟ੍ਰੇਲੀਆ ਦੇ ਕੁਝ ਹਿੱਸਿਆਂ 'ਚ ਦੇਖਿਆ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਗ੍ਰਹਿਣ ਭਾਰਤ ਦੇ ਉੱਤਰੀ ਹਿੱਸੇ 'ਚ ਦਿਖਾਈ ਦੇ ਰਿਹਾ ਹੈ।
ਟਾਂਡਾ 'ਚ ਸੂਰਜ ਗ੍ਰਹਿਣ ਦੀਆਂ ਤਸਵੀਰਾਂ
ਇਸ ਤੋਂ ਪਹਿਲਾਂ ਗ੍ਰਹਿਣ 26 ਦਸੰਬਰ 2019 ਨੂੰ ਦੱਖਣੀ ਭਾਰਤ ਤੋਂ ਅਤੇ ਆਂਸ਼ਿਕ ਗ੍ਰਹਿਣ ਦੇ ਰੂਪ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਦੇਖਿਆ ਗਿਆ। ਇਹ ਸੂਰਜ ਗ੍ਰਹਿਣ 900 ਸਾਲ ਬਾਅਦ ਲੱਗਿਆ ਹੈ। ਸੂਰਜ ਗ੍ਰਹਿਣ ਉਦੋਂ ਹੁੰਦਾ ਹੈ, ਜਦੋਂ ਚੰਦਰਮਾ, ਸੂਰਜ ਦੀ ਆਂਸ਼ਿਕ ਜਾਂ ਪੂਰੀ ਰੋਸ਼ਨੀ ਨੂੰ ਰੋਕ ਲੈਂਦਾ ਹੈ। ਉਸ ਹਿਸਾਬ ਨਾਲ ਆਂਸ਼ਿਕ, ਕੰਗਣਾਕਾਰ ਅਤੇ ਪੂਰਨ ਸੂਰਜ ਗ੍ਰਹਿਣ ਹੁੰਦਾ ਹੈ। ਗ੍ਰਹਿ ਦੌਰਾਨ ਚੰਦਰਮਾ ਦੀ ਛਾਇਆ ਧਰਤੀ 'ਤੇ ਪੈਂਦੀ ਹੈ ਅਤੇ ਸੰਘਣਾ ਹਨ੍ਹੇਰਾ ਛਾ ਜਾਂਦਾ ਹੈ। ਇਸ ਕਾਰਨ ਸੂਰਜ, ਚੰਦਰਮਾ ਅਤੇ ਧਰਤੀ ਦਾ ਸੰਜੋਗ ਇਕ ਦੁਰਲੱਭ ਖਗੋਲੀ ਘਟਨਾ ਦੇ ਤੌਰ 'ਤੇ ਦਿਖਾਈ ਦਿੰਦਾ ਹੈ।