ਸੌਰ ਊਰਜਾ ਨਾਲ ਦੌੜੇਗੀ ਅੰਮ੍ਰਿਤਸਰ-ਹਰਿਦੁਆਰ ਸ਼ਤਾਬਦੀ ਐਕਸਪ੍ਰੈੱਸ

Friday, Jan 24, 2020 - 12:48 PM (IST)

ਸੌਰ ਊਰਜਾ ਨਾਲ ਦੌੜੇਗੀ ਅੰਮ੍ਰਿਤਸਰ-ਹਰਿਦੁਆਰ ਸ਼ਤਾਬਦੀ ਐਕਸਪ੍ਰੈੱਸ

ਫਿਰੋਜ਼ਪੁਰ (ਜ.ਬ) - ਹਾਈਟੈੱਕ ਦੌਰ ’ਚ ਰੇਲਵੇ ਸੌਰ ਊਰਜਾ ਦੇ ਬਲਬੂਤੇ ਰੇਲਾਂ  ਨੂੰ ਪੱਟੜੀਆਂ ’ਤੇ ਦੌੜਾਉਣ ਦੇ ਕੰਮ ’ਚ ਜੁਟ ਗਿਆ ਹੈ ਅਤੇ ਇਸ ਦਾ ਆਰੰਭ ਖਾਸ ਟਰੇਨਾਂ ’ਤੇ ਕਰਨਾ ਸ਼ੁਰੂ ਕਰ ਦਿੱਤਾ ਹੈ। ਰੇਲਵੇ ਵਲੋਂ ਪਹਿਲਾ ਪ੍ਰਯੋਗ ਅੰਮ੍ਰਿਤਸਰ-ਹਰਿਦੁਆਰ ਵਿਚਕਾਰ ਚੱਲਣ ਵਾਲੀ ਜਨ ਸ਼ਤਾਬਦੀ ਐਕਸਪ੍ਰੈੱਸ ’ਤੇ ਕਰਨ ਦੀ ਯੋਜਨਾ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਮੰਡਲ ਵਲੋਂ ਜਨ ਸ਼ਤਾਬਕੀ ਐਕਸਪ੍ਰੈੱਸ ਦੇ 9 ਨਾਨ-ਏ. ਸੀ. ਰੇਲ ਕੋਚਾਂ ਦੀਆਂ ਛੱਤਾਂ ਨੂੰ ਸੋਲਰ ਪੈਨਲ ਯੁਕਤ ਕੀਤਾ ਜਾਵੇਗਾ। ਇਸ ਤਰ੍ਹਾਂ ਬਿਜਲਈ ਊਰਜਾ ਦੇ ਖਰਚ ਤੋਂ ਬਚਿਆ ਜਾਵੇਗਾ, ਸਗੋਂ ਹਾਈਟੈੱਕ ਦਿਸ਼ਾ ਵੱਲ ਰੇਲਵੇ ਅੱਗੇ ਵਧੇਗਾ। 

ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਜਨ ਸ਼ਤਾਬਦੀ ਰੇਲਵੇ ਵਲੋਂ 2 ਕੋਚ ਪੂਰੀ ਤਰ੍ਹਾਂ ਨਾਲ ਸੋਲਰ ਪੈਨਲ ਯੁਕਤ ਕਰ ਦਿੱਤੇ ਗਏ ਹਨ, ਜਦਕਿ 7 ਕੋਚਾਂ ਨੂੰ ਪੂਰੀ ਤਰ੍ਹਾਂ ਨਾਲ ਸੋਲਰ ਪੈਨਲ ਯੁਕਤ ਕੀਤਾ ਜਾਣਾ ਅਜੇ ਵੀ ਬਾਕੀ ਹੈ, ਜਿਸ ’ਚ ਰੇਲਵੇ ਨੇ ਆਪਣੀ ਪੂਰੀ ਤਾਕਤ ਲਾ ਦਿੱਤੀ ਹੈ। ਫਿਰੋਜ਼ਪੁਰ ਮੰਡਲ ਦੇ ਸੀਨੀਅਰ ਡੀ. ਈ. ਈ. ਐੱਚ. ਕੇ. ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ-ਹਰਿਦੁਆਰ ਜਨ ਸ਼ਤਾਬਦੀ ਨੂੰ ਪੂਰੀ ਤਰ੍ਹਾਂ ਨਾਲ ਸੋਲਰ ਪੈਨਲ ਯੁਕਤ ਕਰਨ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਇਸ ਨੂੰ ਲੈ ਕੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। 

ਫਿਰੋਜ਼ਪੁਰ ਮੰਡਲ ਸੌਰ ਊਰਜਾ ’ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ, ਜਿਸ ਦਾ ਟੀਚਾ ਕਈ ਟਰੇਨਾਂ ਨੂੰ ਸੋਲਰ ਪੈਨਲ ਦੇ ਜ਼ਰੀਏ ਚਲਾਉਣਾ ਹੈ, ਜਿਸ ’ਚ ਨਾ ਸਿਰਫ ਪੈਸੰਜਰ ਟਰੇਨਾਂ, ਸਗੋਂ ਮੇਲ ਐਕਸਪ੍ਰੈੱਸ ਸ਼ਾਮਲ ਹੋਣਗੀਆਂ। ਡੀ. ਆਰ. ਐੱਮ. ਦਾ ਕਹਿਣਾ ਹੈ ਕਿ ਜਨ ਸ਼ਤਾਬਦੀ ਐਕਸਪ੍ਰੈੱਸ ਤੋਂ ਬਾਅਦ ਇਹ ਕੰਮ ਹੋਰ ਟਰੇਨਾਂ ਵਿਚ ਵੀ ਜਲਦੀ ਪੂਰਾ ਹੋਵੇਗਾ।


author

rajwinder kaur

Content Editor

Related News