ਅੱਜ ਲੱਗੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਗਰਭਵਤੀ ਔਰਤਾਂ ਭੁੱਲ ਕੇ ਵੀ ਨਾ ਕਰਨ ਇਹ ਕੰਮ

Saturday, Dec 04, 2021 - 10:05 AM (IST)

ਅੱਜ ਲੱਗੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਗਰਭਵਤੀ ਔਰਤਾਂ ਭੁੱਲ ਕੇ ਵੀ ਨਾ ਕਰਨ ਇਹ ਕੰਮ

ਜਲੰਧਰ (ਵੈੱਬ ਡੈਸਕ) : ਸਾਲ ਦਾ ਆਖਰੀ ਖੰਡ ਗ੍ਰਾਸ ਸੂਰਜ ਗ੍ਰਹਿਣ ਸ਼ਨੀਵਾਰ ਮੱਸਿਆ ਨੂੰ ਭਾਰਤੀ ਸਮੇਂ ਅਨੁਸਾਰ 4 ਦਸੰਬਰ ਨੂੰ ਸਵੇਰੇ 10:59 ਵਜੇ ਲੱਗੇਗਾ, ਜੋ ਕਿ ਦੁਪਹਿਰ 3.7 ਵਜੇ ਤੱਕ ਜ਼ਾਰੀ ਰਹੇਗਾ। ਸੂਰਜ ਗ੍ਰਹਿਣ ਏਸ਼ੀਆ ਨੂੰ ਛੱਡ ਕੇ ਅਫਰੀਕਾ ਤੇ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ 'ਚ ਦਿਖਾਈ ਦੇਵੇਗਾ। ਧਾਰਮਿਕ ਗ੍ਰੰਥਾਂ ਅਨੁਸਾਰ, ਸੂਰਜ ਗ੍ਰਹਿਣ ਦੌਰਾਨ ਕੋਈ ਸ਼ੁੱਭ ਕਾਰਜ ਨਹੀਂ ਕਰਨਾ ਚਾਹੀਦਾ। ਨਾਲ ਹੀ ਅੰਨ-ਜਲ ਗ੍ਰਹਿਣ ਕਰਨ ਦੀ ਵੀ ਮਨਾਹੀ ਹੁੰਦੀ ਹੈ। ਸੂਰਜ ਗ੍ਰਹਿਣ ਤੇ ਮੱਸਿਆ ਵਾਲੇ ਦਿਨ ਪੂਜਾ, ਜੱਪ, ਤੱਪ ਤੇ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। 
ਜੋਤਸ਼ੀਆਂ ਦੀ ਮੰਨੀਏ ਤਾਂ ਸੂਰਜ ਗ੍ਰਹਿਣ ਦੌਰਾਨ ਦਾਨ ਕਰਨ ਨਾਲ ਜੀਵਨ 'ਚ ਸੁੱਖ ਤੇ ਖੁਸ਼ਹਾਲੀ ਦਾ ਆਗਮਨ ਹੁੰਦਾ ਹੈ। ਨਾਲ ਹੀ ਸਾਰੇ ਦੁੱਖ-ਦਰਦ ਦੂਰ ਹੋ ਜਾਂਦੇ ਹਨ। 4 ਦਸੰਬਰ ਨੂੰ ਲੱਗਣ ਜਾ ਰਹੇ ਸੂਰਜ ਗ੍ਰਹਿਣ ਦੌਰਾਨ ਪਰਛਾਵਾਂ ਧਰਤੀ ਦੇ ਦੱਖਣੀ ਗੋਲਾਰਧ ਵਾਲੇ ਹਿੱਸੇ 'ਚ ਹੀ ਪਵੇਗਾ। ਇਸ ਲਈ ਇਸ ਦਾ ਪ੍ਰਭਾਵ ਉੱਤਰੀ ਗੋਲਾਰਧ 'ਚ ਨਹੀਂ ਦੇਖਿਆ ਜਾਵੇਗਾ। 

ਗਰਭਵਤੀ ਔਰਤਾਂ ਰੱਖਣ ਇਨ੍ਹਾਂ ਗੱਲਾਂ ਦਾ ਖ਼ਸ ਧਿਆਨ —
1. ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਗ੍ਰਹਿਣ ਦੀ ਰੌਸ਼ਨੀ ਬੱਚੇ ਦੀ ਸਿਹਤ ਲਈ ਠੀਕ ਨਹੀਂ ਹੁੰਦੀ।
2. ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਸੂਈ-ਧਾਗੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕੁੱਝ ਕੱਟਣਾ ਚਾਹੀਦਾ ਹੈ। 
3. ਗਰਭਵਤੀ ਔਰਤਾਂ ਨੂੰ ਆਰਾਮ ਕਰਨਾ ਚਾਹੀਦਾ ਹੈ ਤੇ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ। 
4. ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਸੌਣਾ ਨਹੀਂ ਚਾਹੀਦਾ ਸਗੋਂ ਪ੍ਰਮਾਤਮਾ ਦੇ ਨਾਂ ’ਚ ਧਿਆਨ ਲਗਾਉਣਾ ਚਾਹੀਦਾ ਹੈ। 
5. ਗ੍ਰਹਿਣ ਤੋਂ ਪਹਿਲਾਂ ਗਰਭਵਤੀ ਔਰਤਾਂ ਖਾਣਾ ਖਾ ਸਕਦੀਆਂ ਹਨ ਤੇ ਗ੍ਰਹਿਣ ਖ਼ਤਮ ਹੋਣ ’ਤੇ ਨਹਾ ਕੇ ਹੀ ਭੋਜਨ ਖਾਣਾ ਚਾਹੀਦਾ ਹੈ। ਖਾਣ ਵਾਲੀਆਂ ਚੀਜ਼ਾਂ ’ਚ ਪਹਿਲਾਂ ਹੀ ਤੁਲਸੀ ਦੇ ਪੱਤੇ ਪਾ ਕੇ ਰੱਖਣੇ ਚਾਹੀਦੇ ਹਨ ਤਾਂ ਕਿ ਪਹਿਲਾਂ ਤੋਂ ਪਿਆ ਭੋਜਨ ਨੂੰ ਸੁੱਟਣਾ ਨਾ ਪਵੇ। 
6. ਗ੍ਰਹਿਣ ਨੂੰ ਖੁੱਲ੍ਹੀਆਂ ਅੱਖਾਂ ਨਾਲ ਨਾ ਦੇਖੋ। ਇਸ ਨੂੰ ਦੂਰਬੀਨ ਜਾਂ ਐਨਕਾਂ ਰਾਹੀਂ ਦੇਖਿਆ ਜਾਣਾ ਚਾਹੀਦਾ ਹੈ।
7. ਗ੍ਰਹਿਣ ਦੌਰਾਨ ਭੋਜਨ ਨਾ ਕਰੋ। ਜੇਕਰ ਕੋਈ ਵਿਕਲਪ ਨਹੀਂ ਹੈ ਤਾਂ ਤੁਲਸੀ ਦੀਆਂ ਪੱਤੀਆਂ ਨੂੰ ਖਾਣੇ ’ਚ ਪਾ ਦਿਓ।
8. ਗ੍ਰਹਿਣ ਤੋਂ ਬਾਅਦ ਭੋਜਨ ਤੇ ਕੱਪੜੇ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ।

ਕੀ ਕਰਨਾ ਚਾਹੀਦਾ ਹੈ ਗ੍ਰਹਿਣ ਦੌਰਾਨ —
ਗ੍ਰਹਿਣ ਸਮੇਂ ਮੰਤਰ ਜਾਪ ਕਰਨਾ ਚਾਹੀਦਾ ਹੈ ਪਰ ਪੂਜਾ-ਪਾਠ ਨਹੀਂ ਕਰਨਾ ਚਾਹੀਦਾ। ਗ੍ਰਹਿਣ ਖਤਮ ਹੋਣ ’ਤੇ ਘਰ ਦੀ ਸਫਾਈ ਕਰਨੀ ਚਾਹੀਦੀ ਹੈ। ਗ੍ਰਹਿਣ ਤੋਂ ਪਹਿਲਾਂ ਖਾਣ-ਪੀਣ ਵਾਲੀਆਂ ਚੀਜ਼ਾਂ ’ਚ ਤੁਲਸੀ ਦੇ ਪੱਤੇ ਪਾ ਲੈਣੇ ਚਾਹੀਦੇ ਹਨ। ਇਸ ਤਰ੍ਹਾਂ ਖਾਣੇ ’ਤੇ ਗ੍ਰਹਿਣ ਦੀ ਨਾਕਾਰਤਮਕ ਕਿਰਣਾਂ ਦਾ ਪ੍ਰਭਾਵ ਨਹੀਂ ਪੈਂਦਾ।

ਪੁਰਾਣਾਂ ’ਚ ਦਿੱਤਾ ਹੈ ਇਹ ਮਹੱਤਵ —
ਪੁਰਾਣਾਂ ਮੁਤਾਬਕ ਸਮੁੰਦਰ ਮੰਥਨ ਦੌਰਾਨ ਜਦ ਦੇਵਤਿਆਂ ਤੇ ਰਾਖਸ਼ਸਾਂ ’ਚ ਅੰਮਿ੍ਰਤ ਪੀਣ ਲਈ ਝਗੜਾ ਹੋਇਆ ਤਾਂ ਇਸ ਨੂੰ ਸੁਲਝਾਉਣ ਲਈ ਵਿਸ਼ਨੂੰ ਭਗਵਾਨ ਜੀ ਮੋਹੀਨੀ ਦਾ ਰੂਪ ਧਾਰਨ ਕਰਕੇ ਆਏ। ਜਦ ਭਗਵਾਨ ਨੇ ਦੇਵਤਿਆਂ ਨੂੰ ਅੰਮ੍ਰਿਤ ਪਿਲਾਇਆ ਤਾਂ ਰਾਖਸ਼ਸ ਧੋਖੇ ਨਾਲ ਦੇਵਤਿਆਂ ਦੀ ਕਤਾਰ ’ਚ ਆ ਕੇ ਬੈਠ ਗਏ। ਸੂਰਜ ਤੇ ਚੰਦਰਮਾ ਨੇ ਭਗਵਾਨ ਵਿਸ਼ਣੂ ਨੂੰ ਇਸ ਬਾਰੇ ਦੱਸਿਆ ਕਿ ਰਾਹੂ ਨੇ ਵੀ ਅੰਮ੍ਰਿਤ ਪੀ ਲਿਆ ਹੈ ਤਾਂ ਭਗਵਾਨ ਨੇ ਰਾਹੂ ਦਾ ਸਿਰ ਸੁਦਰਸ਼ਨ ਚੱਕਰ ਨਾਲ ਵੱਖ ਕਰ ਦਿੱਤਾ। ਰਾਹੂ ਨੇ ਅੰਮ੍ਰਿਤ ਪੀਤਾ ਸੀ ਇਸ ਲਈ ਉਸ ਦੀ ਮੌਤ ਨਹੀਂ ਹੋਈ ਪਰ ਉਸ ਦੇ ਸਿਰ ਵਾਲਾ ਹਿੱਸਾ ਰਾਹੂ ਅਤੇ ਧੜ ਵਾਲਾ ਹਿੱਸਾ ਕੇਤੂ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਇਸੇ ਕਾਰਨ ਰਾਹੂ ਅਤੇ ਕੇਤੂ ਸੂਰਜ ਅਤੇ ਚੰਦਰਮਾ ਨੂੰ ਆਪਣਾ ਦੁਸ਼ਮਣ ਮੰਨਣ ਲੱਗ ਗਏ ।

ਇਨ੍ਹਾਂ ਸ਼ਹਿਰਾਂ 'ਚ ਸੂਰਜ ਗ੍ਰਹਿਣ ਆਵੇਗਾ ਨਜ਼ਰ —
ਪੰਡਿਤ ਸ਼ਿਵ ਕੁਮਾਰ ਨੇ ਦੱਸਿਆ ਕਿ ਆਸਟ੍ਰੇਲੀਆ, ਅਫਰੀਕਾ, ਪ੍ਰਸ਼ਾਂਤ, ਅਟਲਾਂਟਿਕ, ਨਾਮੀਬੀਆ, ਅੰਟਾਰਕਟਿਕਾ ਅਤੇ ਹਿੰਦ ਮਹਾਸਾਗਰ ਸਮੇਤ ਹੋਰ ਦੇਸ਼ਾਂ ਦੇ ਲੋਕ ਗ੍ਰਹਿਣ ਦੇਖ ਸਕਣਗੇ। ਉਨ੍ਹਾਂ ਦੱਸਿਆ ਕਿ ਅਗਲਾ ਖੰਡ ਗ੍ਰਾਸ ਸੂਰਜ ਗ੍ਰਹਿਣ 30 ਅਪ੍ਰੈਲ 2022 ਨੂੰ ਲੱਗੇਗਾ ਪਰ ਇਹ ਗ੍ਰਹਿਣ ਵੀ ਭਾਰਤ 'ਚ ਨਹੀਂ ਦਿਖਾਈ ਦੇਵੇਗਾ।

ਸੈਲਾਨੀ ਇਸ ਨੂੰ ਇੰਝ ਦੇਖਣ —
ਪੂਰਨ ਸੂਰਜ ਗ੍ਰਹਿਣ ਦੇਖਣ ਦਾ ਇਕੋ-ਇਕ ਤਰੀਕਾ ਅੰਟਾਰਕਟਿਕਾ ਦੇ ਤੱਟ 'ਤੇ ਆਪਣਾ ਰਸਤਾ ਬਣਾਉਣਾ ਹੈ। ਇਹ ਇਕ ਦੂਰ ਸਥਿਤ ਖੇਤਰ ਹੈ ਹਾਲਾਂਕਿ ਇਸ ਨੂੰ ਪੂਰਨ ਰੂਪ 'ਚ ਦੇਖਣ ਲਈ ਧਰਤੀ ਦੇ ਤਲ ਨੇੜੇ ਜਾਣਾ ਹਾਲੀ ਵੀ ਸੰਭਵ ਹੈ। ਅਸਲ 'ਚ ਅੰਟਾਰਕਟਿਕ ਮਹਾਦੀਪ, ਸੰਘ ਗਲੇਸ਼ੀਅਰ ਤੇ ਵੇਡੇਲ ਸਾਗਰ ਸਮੇਤ ਉਸ ਖੇਤਰ 'ਚ ਸੈਲਾਨੀਆਂ ਲਈ ਖਾਸ ਸਥਾਨ ਹੈ। ਇਸ ਨੂੰ ਦੁਨੀਆ ਦੇ ਕੁਝ ਹਿੱਸਿਆਂ 'ਚ ਮੁੱਖ ਰੂਪ 'ਚ ਆਸਟ੍ਰੇਲੀਆ, ਨਿਊਜ਼ੀਲੈਂਡ, ਅਫਰੀਕਾ ਤੇ ਦੱਖਣੀ ਅਮਰੀਕਾ ਦੇ ਦੱਖਣੀ ਹਿੱਸਿਆਂ 'ਚ ਦੇਖਿਆ ਜਾ ਸਕਦਾ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News