ਸੋਢਲ ਰੋਡ ’ਤੇ ਫਤਿਹ ਗੈਂਗ ਦੇ ਮੈਂਬਰਾਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲ

Wednesday, Apr 20, 2022 - 12:12 PM (IST)

ਸੋਢਲ ਰੋਡ ’ਤੇ ਫਤਿਹ ਗੈਂਗ ਦੇ ਮੈਂਬਰਾਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲ

ਜਲੰਧਰ (ਜ. ਬ.)– ਸੋਢਲ ਰੋਡ ’ਤੇ ਦੇਰ ਰਾਤ ਸ਼ਰਾਬ ਦੇ ਨਸ਼ੇ ਵਿਚ ਸੰਨੀ ਅਤੇ ਦਿਵਾਂਸ਼ ਨੇ ਫਾਇਰ ਵੀ ਕੀਤਾ ਸੀ। ਮੁਲਜ਼ਮ ਵਾਇਰਲ ਹੋਈ ਵੀਡੀਓ ਵਿਚ ਤਾਂ ਫਾਇਰਿੰਗ ਕਰਦੇ ਨਹੀਂ ਦਿਸੇ ਪਰ ਜਿਸ ਰਾਹਗੀਰ ਪ੍ਰਵਾਸੀ ਦੇ ਸਿਰ ’ਤੇ ਉਨ੍ਹਾਂ ਪਿਸਤੌਲ ਦੇ ਬੱਟ ਮਾਰੇ, ਉਸ ’ਤੇ ਮੁਲਜ਼ਮਾਂ ਨੇ ਫਾਇਰਿੰਗ ਕੀਤੀ ਸੀ। ਦੂਜੇ ਪਾਸੇ ਪੁਲਸ ਨੇ ਦਿਵਾਂਸ਼ ਦੀ ਭਾਲ ਵਿਚ ਸੋਢਲ ਰੋਡ ’ਤੇ ਸਥਿਤ ਉਸ ਦੇ ਘਰ ’ਤੇ ਰੇਡ ਕੀਤੀ ਤਾਂ ਉਸ ਦੇ ਭਰਾ ਹੇਮੰਤ ਨੇ ਆਪਣੀ ਐਕਟਿਵਾ ਦੇ ਕੇ ਉਸ ਨੂੰ ਭਜਾ ਦਿੱਤਾ। ਪੁਲਸ ਨੇ ਦਿਵਾਂਸ਼ ਦੇ ਭਰਾ ਖ਼ਿਲਾਫ਼ ਕੇਸ ਦਰਜ ਕਰਕੇ ਮੰਗਲਵਾਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹੇਮੰਤ ਖ਼ਿਲਾਫ਼ ਲੋੜੀਂਦੇ ਮੁਲਜ਼ਮ ਨੂੰ ਭਜਾਉਣ ਦੇ ਦੋਸ਼ਾਂ ਵਿਚ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨ ਕਰਦੀ ਘਟਨਾ, ਕੁੜੀ ਨਾਲ ਗੈਂਗਰੇਪ ਤੋਂ ਬਾਅਦ ਬਣਾਈ ਵੀਡੀਓ, ਜਦ ਖੁੱਲ੍ਹਾ ਭੇਤ ਤਾਂ ਉੱਡੇ ਸਭ ਦੇ ਹੋਸ਼

ਥਾਣਾ ਨੰਬਰ 8 ਦੇ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਪਿਸਤੌਲਾਂ ਲਹਿਰਾਉਂਦੇ ਹੋਏ ਸੰਨੀ ਨਿਵਾਸੀ ਬਸਤੀ ਭੂਰੇ ਖਾਂ ਅਤੇ ਦਿਵਾਂਸ਼ ਵੀਡੀਓ ਵਿਚ ਤਾਂ ਹਵਾਈ ਫਾਇਰ ਕਰਦੇ ਨਹੀਂ ਦਿਸੇ ਪਰ ਜਦੋਂ ਪ੍ਰਵਾਸੀ ਨੇ ਉਨ੍ਹਾਂ ਕੋਲੋਂ ਬਿਆਨ ਲਿਖਵਾਏ ਤਾਂ ਪਤਾ ਲੱਗਾ ਕਿ ਫੈਕਟਰੀ ਤੋਂ ਘਰ ਜਾਂਦੇ ਸਮੇਂ ਸੋਢਲ ਰੋਡ ’ਤੇ ਉਕਤ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਫੜ ਲਿਆ। ਉਸ ਦੇ ਸਿਰ ’ਤੇ ਪਿਸਤੌਲ ਦੇ ਬੱਟ ਮਾਰੇ ਅਤੇ ਫਿਰ ਜੇਬ ਵਿਚੋਂ 1200 ਰੁਪਏ ਕੱਢ ਲਏ। ਜਦੋਂ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸੰਨੀ ਅਤੇ ਦਿਵਾਂਸ਼ ਨੇ ਉਸ ’ਤੇ ਫਾਇਰਿੰਗ ਵੀ ਕੀਤੀ। ਪੁਲਸ ਦਾ ਕਹਿਣਾ ਹੈ ਕਿ ਦਿਵਾਂਸ਼ ਨੂੰ ਭਜਾਉਣ ਵਾਲੇ ਉਸ ਦੇ ਭਰਾ ਹੇਮੰਤ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਦੇ ਹੁਕਮ ਲੈ ਲਏ ਗਏ ਹਨ। ਸੰਨੀ ਅਤੇ ਦਿਵਾਂਸ਼ ਦੀ ਵੀ ਲੋਕੇਸ਼ਨ ਟਰੈਕ ਕੀਤੀ ਜਾ ਰਹੀ ਹੈ ਅਤੇ ਜਲਦ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਸੰਨੀ ਅਤੇ ਦਿਵਾਂਸ਼ ਆਪਣੇ ਦੁਸ਼ਮਣ ਚੇਤਨ ਦੀ ਭਾਲ ਵਿਚ ਆਏ ਸਨ ਅਤੇ ਸ਼ਰਾਬ ਦੇ ਨਸ਼ੇ ਵਿਚ ਸਨ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਈ ਕ੍ਰਿਮੀਨਲ ਕੇਸ ਦਰਜ ਹਨ ਅਤੇ ਉਨ੍ਹਾਂ ਵਿਚ ਇਹ ਭਗੌੜੇ ਵੀ ਹਨ। ਸੰਨੀ ਦਾ ਭਰਾ ਸ਼ੇਰੂ ਵੀ ਫਤਿਹ ਗੈਂਗ ਦਾ ਮੈਂਬਰ ਹੈ। ਉਹ ਵੀ ਭਗੌੜਾ ਹੈ। ਕਾਫ਼ੀ ਸਮੇਂ ਤੋਂ ਸੰਨੀ ਅਤੇ ਸ਼ੇਰੂ ਪੁਲਸ ਦੇ ਹੱਥ ਨਹੀਂ ਲੱਗ ਰਹੇ।

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News