ਸ਼ਲਾਘਾਯੋਗ ਕਦਮ, ਲੋਕ ਨਹਿਰਾਂ ’ਚ ਨਾ ਵਹਾਉਣ ਪੂਜਾ ਸਮੱਗਰੀ, ਇਸ ਲਈ ਘਰ ’ਚ ਜਾ ਕਰ ਰਹੇ ਇਕੱਠੀ

Monday, Nov 29, 2021 - 05:23 PM (IST)

ਸ਼ਲਾਘਾਯੋਗ ਕਦਮ, ਲੋਕ ਨਹਿਰਾਂ ’ਚ ਨਾ ਵਹਾਉਣ ਪੂਜਾ ਸਮੱਗਰੀ, ਇਸ ਲਈ ਘਰ ’ਚ ਜਾ ਕਰ ਰਹੇ ਇਕੱਠੀ

ਫਿਰੋਜ਼ਪੁਰ : ਨਹਿਰਾਂ ਵਿਚ ਪੂਜਾ ਸਮੱਗਰੀ ਸੁੱਟਣ ਅਤੇ ਵੱਧਦੇ ਜਲ ਪ੍ਰਦੂਸ਼ਣ ਨੂੰ ਰੋਕਣ ਲਈ ਫਿਰਜ਼ੋਪੁਰ ਦੀ ਅੰਮ੍ਰਿਤ ਬੇਲਾ ਪ੍ਰਭਾਤ ਸੁਸਾਇਟੀ ਨੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਇਸ ਸੁਸਾਇਟੀ ਦੇ ਮੈਂਬਰ ਪਿਛਲੇ ਡੇਢ ਸਾਲ ਤੋਂ ਫਿਰਜ਼ੋਪੁਰ ਦੇ ਘਰਾਂ ਵਿਚ ਪੂਜਾ ਸਮੱਗਰੀ ਇਕੱਠੀ ਕਰਵਾ ਰਹੇ ਹਨ। ਫਿਰ ਇਸ ਸਮੱਗਰੀ ਨੂੰ ਸੁੱਟਿਆ ਨਹੀਂ ਜਾਂਦਾ ਸਗੋਂ ਪੌਦਿਆਂ ਵਿਚ ਖਾਦ ਦੇ ਰੂਪ ਵਿਚ ਇਸਤੇਮਾਲ ਕਰਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦਾ ਯਤਨ ਕੀਤਾ ਜਾਂਦਾ ਹੈ। ਮਹਿਜ਼ 15 ਮੈਂਬਰਾਂ ਤੋਂ ਸ਼ੁਰੂ ਹੋਈ ਇਸ ਸੰਸਥਾ ਨੂੰ ਲੋਕਾਂ ਦਾ ਅਜਿਹਾ ਸਹਿਯੋਗ ਮਿਲਿਆ ਕਿ ਹੁਣ ਇਸ ਨਾਲ 150 ਮੈਂਬਰ ਜੁੜ ਚੁੱਕੇ ਹਨ। ਇਹ ਸੰਸਥਾ ਪਿਛਲੇ ਡੇਢ ਸਾਲ ਵਿਚ 12 ਕੁਇੰਟਲ ਪੂਜਾ ਸਮੱਗਰੀ ਇਕੱਠੀ ਕਰ ਚੁੱਕੀ ਹੈ।

ਇਹ ਵੀ ਪੜ੍ਹੋ : ਪਿੰਡ ਖੰਟ ਦੀ ਗਰਾਊਂਡ ’ਚ ਅਚਾਨਕ ਉਤਰਿਆ ਮੁੱਖ ਮੰਤਰੀ ਚੰਨੀ ਦਾ ਹੈਲੀਕਾਪਟਰ, ਫਿਰ ਜੋ ਹੋਇਆ ਦੇਖ ਸਾਰੇ ਹੋਏ ਹੈਰਾਨ

ਹੁਣ ਲੋਕ ਵਹਾਉਣ ਦੀ ਬਜਾਏ ਦੇਣ ਲੱਗੇ ਪੂਜਾ ਸਮੱਗਰੀ
ਰੋਜ਼ਾਨਾ ਰਿਕਸ਼ਾ ਚਾਲਕ ਗਲੀਆਂ ਵਿਚ ਘੁੰਮ ਕੇ ਘਰ-ਘਰ ਜਾ ਕੇ ਲੋਕਾਂ ਤੋਂ ਪੂਜਾ ਸਮੱਗਰੀ ਇਕੱਠੀ ਕਰ ਰਿਹਾ ਹੈ। ਸੋਸਾਇਟੀ ਦੇ ਪ੍ਰਧਾਨ ਸਚਿਨ ਨਾਰੰਗ ਨੇ ਦੱਸਿਆ ਕਿ ਆਮ ਤੌਰ ’ਤੇ ਦੇਖਣ ’ਚ ਆਉਂਦਾ ਸੀ ਕਿ ਲੋਕ ਪੂਜਾ ਸਮੱਗਰੀ ਨੂੰ ਜਲ ਵਿਚ ਪ੍ਰਵਾਹ ਕਰ ਦਿੰਦੇ ਹਨ। ਇਸ ਨਾਲ ਜਲ ਪ੍ਰਦੂਸ਼ਣ ਵੀ ਵੱਧਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸੁਸਾਇਟੀ ਮੈਂਬਰਾਂ ਨੇ ਡੇਢ ਸਾਲ ਪਹਿਲਾਂ ਫ਼ੈਸਲਾ ਲਿਆ ਕਿ ਘਰਾਂ ’ਚੋਂ ਪੂਜਾ ਸਮੱਗਰੀ ਲਈ ਜਾਵੇ ਤਾਂ ਜੋ ਲੋਕ ਦਰਿਆ ਨਹਿਰਾਂ ਵਿਚ ਇਸ ਨੂੰ ਨਾ ਵਹਾਉਣ। ਸੁਸਾਇਟੀ ਨੇ ਇਕ ਰਿਕਸ਼ਾ ਖਰੀਦਿਆ ਅਤੇ ਇਕ ਮੁਲਾਜ਼ਮ ਰੱਖਿਆ। ਜੋ ਘਰ ਘਰ ਜਾ ਕੇ ਲੋਕਾਂ ਨੂੰ ਇਹ ਸਮੱਗਰੀ ਇਕੱਠੀ ਕਰਦਾ ਹੈ।

ਇਹ ਵੀ ਪੜ੍ਹੋ : ਫਿਰ ਚੰਨੀ ਸਰਕਾਰ ’ਤੇ ਵਰ੍ਹੇ ਨਵਜੋਤ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ’ਤੇ ਬੋਲਿਆ ਵੱਡਾ ਹਮਲਾ

ਇਸ ਤਰ੍ਹਾਂ ਬਣਾਈ ਜਾ ਰਹੀ ਖਾਧ
ਹਵਨ ਸਮੱਗਰੀ, ਅਗਰਬੱਤੀ-ਧੂਪ ਦੀ ਰਾਖ ਇਕੱਠੀ ਕਰਕੇ ਡਰੰਮਾਂ ਵਿਚ ਪਾਈ ਜਾਂਦੀ ਹੈ। ਬਾਕੀ ਬਚੀਆਂ ਵਸਤੂਆਂ ਨੂੰ ਦੱਬ ਦਿੱਤਾ ਜਾਂਦਾ ਹੈ। ਲਗਭਗ 15-20 ਦਿਨ ਰੱਖਣ ਤੋਂ ਬਾਅਦ ਇਸ ਨੂੰ ਖਾਦ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ। ਹੁਣ ਤਕ 12 ਕੁਇੰਟਲ ਪੂਜਾ ਦੀ ਸਮੱਗਰੀ ਇਕੱਠੀ ਕੀਤੀ ਗਈ ਹੈ। ਸੁਸਾਇਟੀ ਦੇ ਮੈਂਬਰ ਇਸ ਖਾਦ ਨੂੰ ਪਾਰਕਾਂ ਅਤੇ ਸਕੂਲਾਂ ਵਿਚ ਲੱਗੇ ਪੌਦਿਆਂ ’ਚ ਪਾ ਦਿੰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਵਧਿਆ ਕਲੇਸ਼, ਮੰਤਰੀ ਤ੍ਰਿਪਤ ਬਾਜਵਾ ਨੇ ਅਸ਼ਵਨੀ ਸੇਖੜੀ ਨੂੰ ਕੀਤਾ ਚੈਲੰਜ


author

Gurminder Singh

Content Editor

Related News