ਸਮਾਜ ਸੇਵਾ ''ਚ ਪ੍ਰਸਿੱਧ ਔਰਤਾਂ ਨੂੰ ਸ਼੍ਰੀ ਵਿਜੇ ਚੋਪੜਾ ਨੇ ਦਿੱਤਾ ਨਾਰੀ ਸ਼ਕਤੀ ਸਨਮਾਨ

Monday, Mar 12, 2018 - 11:20 AM (IST)

ਲੁਧਿਆਣਾ (ਰਿੰਕੂ) - ਲਾਲਾ ਜਗਤ ਨਾਰਾਇਣ ਨਿਸ਼ਕਾਮ ਸੇਵਾ ਸੋਸਾਇਟੀ ਅਤੇ ਸ਼੍ਰੀ ਗਿਆਨ ਸਥਲ ਮੰਦਰ ਸਭਾ ਵੱਲੋਂ ਐਤਵਾਰ ਨੂੰ ਮੁੱਖ ਸਰਪ੍ਰਸਤ ਜਗਦੀਸ਼ ਬਜਾਜ, ਪ੍ਰਧਾਨ ਪ੍ਰਵੀਨ ਬਜਾਜ ਰਾਜਾ, ਕਾਰਜਕਾਰੀ ਪ੍ਰਧਾਨ ਰਾਜ ਕੁਮਾਰ ਵਰਮਾ ਅਤੇ ਜਨਰਲ ਸਕੱਤਰ ਰਮੇਸ਼ ਗੁੰਬਰ ਦੀ ਦੇਖ-ਰੇਖ 'ਚ 247ਵਾਂ ਰਾਸ਼ਨ ਵੰਡ ਸਮਾਰੋਹ ਮਹਿਲਾ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ। 
ਇਸ ਦੌਰਾਨ 'ਜਗ ਬਾਣੀ' ਗਰੁੱਪ ਦੇ ਸੰਪਾਦਕ ਸ਼੍ਰੀ ਵਿਜੇ ਚੋਪੜਾ ਨੇ ਮੁੱਖ ਮਹਿਮਾਨ ਦੇ ਰੂਪ 'ਚ ਸ਼ਾਮਲ ਹੋ ਕੇ ਸਮਾਜ ਸੇਵਾ 'ਚ ਪ੍ਰਸਿੱਧ ਔਰਤਾਂ ਨੂੰ ਨਾਰੀ ਸ਼ਕਤੀ ਸਨਮਾਨ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸੈਂਕੜੇ ਔਰਤਾਂ ਨੂੰ ਰਾਸ਼ਨ ਦੇ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਮਹੀਨਾਵਾਰ ਫੀਸ, ਨਵ-ਜੰਮੀਆਂ ਬੱਚੀਆਂ ਨੂੰ 1100-1100 ਸ਼ਗਨ ਦੇ ਚੈੱਕ ਦਿੱਤੇ ਅਤੇ ਇਕ ਅਪਾਹਜ ਨੂੰ ਟਰਾਈਸਾਈਕਲ ਭੇਟ ਕੀਤਾ। 

PunjabKesari
ਸਰਲਾ ਚੋਪੜਾ ਅਤੇ ਸ਼ਸ਼ੀ ਭੂਸ਼ਣ ਟੰਡਨ ਦੀ ਅਗਵਾਈ 'ਚ ਆਯੋਜਿਤ ਸਮਾਰੋਹ ਦੀ ਸ਼ੁਰੂਆਤ 'ਚ ਬ੍ਰਿਜ ਦੀ ਮਹਿਕ ਸ਼੍ਰੀ ਰਾਧੇ ਕ੍ਰਿਸ਼ਨ ਸੰਕੀਰਤਨ ਮੰਡਲੀ ਵੱਲੋਂ ਹਰਿਨਾਮ ਸੰਕੀਰਤਨ ਕੀਤਾ ਗਿਆ ਅਤੇ ਮਹਿਲਾ ਮੰਡਲ ਵੱਲੋਂ ਰਾਧਾ ਕ੍ਰਿਸ਼ਨ ਜੀ ਦੀ ਝਾਕੀ ਪੇਸ਼ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਮਾਰੋਹ 'ਚ ਸ਼ਾਮਲ ਹੋਏ ਸੀਨੀਅਰ ਸਿਟੀਜ਼ਨ ਕੌਂਸਲਰ ਜਲੰਧਰ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ, ਕੌਂਸਲ ਦੇ ਸੀਨੀਅਰ ਉਪ ਪ੍ਰਧਾਨ ਅਤੇ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਟਰੱਸਟ ਚਿੰਤਪੂਰਨੀ ਦੇ ਪ੍ਰਧਾਨ ਐੱਮ. ਡੀ. ਸਭਰਵਾਲ, ਜਨਰਲ ਸਕੱਤਰ ਵਿਨੋਦ ਸਲਵਾਨ, ਉਪ ਪ੍ਰਧਾਨ ਰਾਮਭਜ ਕਤਿਆਲ, ਤਿਲਕ ਰਾਜ, ਪ੍ਰਸਿੱਧ ਉਦਯੋਗਪਤੀ ਅਤੇ ਅਸ਼ੋਕਾ ਡਾਇੰਗ ਦੇ ਮਾਲਕ ਕੇਸ਼ੋ ਰਾਮ ਵਿੱਜ ਨੇ ਲਾਲਾ ਜੀ ਦੀ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੰਚ ਦਾ ਸੰਚਾਲਨ ਕਰ ਰਹੇ ਕਮਲੇਸ਼ ਗੁਪਤਾ ਅਤੇ ਨਰੇਸ਼ ਗੋਇਲ ਨੇ ਕਿਹਾ ਕਿ ਅੱਜ ਔਰਤਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਔਰਤਾਂ ਅੱਜ ਕਿਸੇ ਵੀ ਖੇਤਰ 'ਚ ਪਿੱਛੇ ਨਹੀਂ ਹਨ ਅਤੇ ਸਮਾਜ 'ਚ ਆਪਣੀ ਪਛਾਣ ਬਣਾ ਕੇ ਸੇਵਾਵਾਂ ਦੇ ਰਹੀਆਂ ਹਨ।


Related News