ਸੋਸ਼ਲ ਮੀਡੀਆ ’ਤੇ ਵਿਧਾਇਕ ਕੰਵਰ ਸੰਧੂ ਦੀ ਗੁੰਮਸ਼ੁਦਗੀ ਦਾ ਪੋਸਟਰ ਵਾਇਰਲ

Sunday, Jun 13, 2021 - 10:06 AM (IST)

ਸੋਸ਼ਲ ਮੀਡੀਆ ’ਤੇ ਵਿਧਾਇਕ ਕੰਵਰ ਸੰਧੂ ਦੀ ਗੁੰਮਸ਼ੁਦਗੀ ਦਾ ਪੋਸਟਰ ਵਾਇਰਲ

ਕੁਰਾਲੀ (ਬਠਲਾ): ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਹਲਕੇ ਦੇ ਲੋਕਾਂ ਵਿਚ ਨਾ ਵਿਚਰਣ ਅਤੇ ਮਹਿੰਗਾਈ ਦੇ ਮੁੱਦੇ ’ਤੇ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਹਲਕਾ ਖਰੜ ਵਿਧਾਇਕ ਕੰਵਰ ਸੰਧੂ ਦੇ ਗੁੰਮਸ਼ੁਦਗੀ ਦੇ ਪੋਸਟਰ ਵਾਇਰਲ ਕੀਤੇ ਜਾ ਰਹੇ ਹਨ। ਵੱਖ-ਵੱਖ ਸੋਸ਼ਲ ਮੀਡੀਆ ਪਲੇਟ ਫਾਰਮਾਂ ’ਤੇ ਵਾਇਰਲ ਕੀਤੇ ਇਸ ਪੋਸਟਰ ਵਿਚ ਲੋਕਾਂ ਨੇ ਹਲਕਾ ਵਿਧਾਇਕ ਕੰਵਰ ਸੰਧੂ ਨੂੰ ਘੇਰਿਆ ਹੈ ਕਿ ਉਨ੍ਹਾਂ ਨੇ ਵੋਟਾਂ ਵੇਲੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਦੀ ਬਜਾਏ ਹੁਣ ਆਪ ਨਹੀਂ ਲੱਭਦੇ।

ਇਹ ਵੀ ਪੜ੍ਹੋ:  ਐੱਨ. ਆਰ. ਆਈ.ਵਿਦਿਆਰਥਣ ਖ਼ੁਦਕੁਸ਼ੀ ਮਾਮਲੇ ’ਚ ਸਾਹਮਣੇ ਆਇਆ ਸੁਸਾਇਡ ਨੋਟ, ਹੋਏ ਵੱਡੇ ਖ਼ੁਲਾਸੇ

ਅਸਲ ਵਿਚ ਲੋਕਾਂ ਨੂੰ ਇਸ ਗੱਲ ਦਾ ਝੋਰਾ ਹੈ ਕਿ ਖਰੜ ਸ਼ਹਿਰ ਵਿਚ ਬਿਜਲੀ, ਪਾਣੀ ਅਤੇ ਸਾਫ਼-ਸਫ਼ਾਈ ਦਾ ਬੁਰਾ ਹਾਲ ਹੈ ਪਰ ਵਿਧਾਇਕ ਲੋਕਾਂ ਦੀ ਸਾਰ ਲੈਣ ਦੀ ਬਜਾਏ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਕੇ ਚੁੱਪ ਬੈਠੇ ਹਨ। ਲੋਕਾਂ ਦੇ ਵਿਚਾਰਾਂ ਅਨੁਸਾਰ ਵਿਧਾਇਕ ਨੂੰ ਉਨ੍ਹਾਂ ਵੋਟਾਂ ਪਾਈਆਂ ਸੀ ਕਿ ਸ਼ਇਦ ‘ਆਪ’ ਪਾਰਟੀ ਸਿਸਟਮ ਦਾ ਕੁੱਝ ਸੁਧਾਰ ਕਰ ਦੇਵੇ । ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਸਨ ਪਰ ਉਨ੍ਹਾਂ ਦੀ ਸਰਕਾਰ ਨਹੀਂ ਆਈ ਤੇ ਹਲਕਾ ਵਿਧਾਇਕ ਖਰੜ ਕੰਵਰ ਸੰਧੂ ਵੀ ਹਲਕੇ ’ਚ ਨਜ਼ਰ ਨਹੀਂ ਆਏ, ਜਿਸ ਮਗਰੋਂ ਆਪਸੀ ਕਾਟੋ ਕਲੇਸ਼ ਮਗਰੋਂ ਉਲਟਾ ਸੰਧੂ ਆਪਣੀ ਪਾਰਟੀ ਤੋਂ ਹੀ ਅਲੱਗ ਹੋ ਕੇ ਬਹਿ ਗਏ। ਸ਼ਾਇਦ ਲੋਕਾਂ ਦਾ ਗੁੱਸਾ ਜਾਇਜ਼ ਵੀ ਹੋਵੇ ਕਿਉਂਕਿ ਵਿਧਾਇਕ ਸੰਧੂ ਅਲੱਗ-ਥਲੱਗ ਹੋ ਕੇ ਇਕੱਲੇ ਰਹਿ ਗਏ ਹਨ। ਉਹ ਵਿਧਾਨ ਸਭਾ ਵਿਚ ਤਾਂ ਕਾਫੀ ਮੁੱਦਿਆਂ ’ਤੇ ਪਿਛਲੇ ਸਮਿਆਂ ਦੌਰਾਨ ਬੋਲੇ ਪਰ ਲੋਕਾਂ ਵਿਚ ਵਿਚਰਨ ਤੋਂ ਰਹਿ ਗਏ।

ਇਹ ਵੀ ਪੜ੍ਹੋ:  ਖੇਡਾਂ ਵਿੱਚ ਮੱਲਾਂ ਮਾਰਨ ਵਾਲੀ ਅੰਤਰਰਾਸ਼ਟਰੀ ਕਰਾਟੇ ਖਿਡਾਰਣ ਹਰਦੀਪ ਕੌਰ ਝੋਨਾ ਲਾਉਣ ਲਈ ਮਜਬੂਰ (ਵੀਡੀਓ)

ਸੰਪਰਕ ਕਰਨ ’ਤੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਉਹ ਲਗਾਤਾਰ ਆਪਣੇ ਹਲਕੇ ’ਚ ਵਿਚਰਦੇ ਆ ਰਹੇ ਹਨ, ਜਿਸ ਸਬੰਧੀ ਉਹ ਵੱਖ-ਵੱਖ ਸਾਧਨਾਂ ਰਾਹੀਂ ਅਪਡੇਟ ਦਿੰਦੇ ਰਹਿੰਦੇ ਹਨ । ਉਨ੍ਹਾਂ ਨੇ ਖਰੜ ਅੰਦਰ ਦਫਤਰ ਖੋਲ ਰੱਖਿਆ ਹੈ, ਉਥੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਅੱਜ ਵੀ ਉਹ ਆਪਣੇ ਹਲਕੇ ਵਿਚ ਸਨ। ਬਾਕੀ ਲੋਕ ਤਾਂ ਕੁੱਝ ਵੀ ਲਿਖਦੇ ਰਹਿੰਦੇ ਹਨ।

ਇਹ ਵੀ ਪੜ੍ਹੋ: ਮਲੇਰਕੋਟਲਾ 'ਚ ਸਿੱਖਾਂ ਨੇ ਕਾਇਮ ਕੀਤੀ ਮਿਸਾਲ, ਮਸੀਤ ਬਣਾਉਣ ਲਈ ਬਿਨਾਂ ਕੀਮਤ ਦੇ ਦਿੱਤੀ ਜ਼ਮੀਨ (ਵੀਡੀਓ)

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Shyna

Content Editor

Related News