ਫਿਲੌਰ ਦੇ ਅਖੌਤੀ ਬਾਬੇ ਨੇ ਬੱਚੀ ਨਾਲ ਟੱਪੀਆਂ ਹੱਦਾਂ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਅਸ਼ਲੀਲ ਵੀਡੀਓ

12/01/2021 6:50:13 PM

ਫਿਲੌਰ (ਮੁਨੀਸ਼ ਬਾਵਾ) : ਹਲਕਾ ਫਿਲੌਰ ਦੇ ਇਕ ਅਖੌਤੀ ਬਾਬੇ ਦੇ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿਚ ਉਕਤ ਅਖੌਤੀ ਬਾਬਾ ਇਕ ਨਾਬਾਲਗ ਬੱਚੀ ਨਾਲ ਡੇਰੇ ਅੰਦਰ ਅਸ਼ਲੀਲ ਹਰਕਤਾ ਕਰਦਾ ਨਜ਼ਰ ਆ ਰਿਹਾ ਹੈ। ਇਸ ਸ਼ਰਮਨਾਕ ਘਟਨਾ ਬਾਰੇ ਉਕਤ ਅਖੌਤੀ ਬਾਬੇ ਦੀ ਪਤਨੀ ਵੱਲੋਂ ਤਸਦੀਕ ਕੀਤੀ ਗਈ ਕਿ ਵੀਡੀਓ ਵਿਚ ਦਿਖਾਈ ਦੇ ਰਿਹਾ ਅਖੌਤੀ ਬਾਬਾ ਉਸ ਦਾ ਪਤੀ ਹੈ ਜੋ ਕਿ ਫਿਲੌਰ ਦੇ ਪਿੰਡ ਮੋਰੋਂ ’ਚ ਇਕ ਧਾਰਮਿਕ ਡੇਰੇ ਦਾ ਮੁਖੀ ਹੈ। ਉਸ ਨੇ ਦੱਸਿਆ ਕਿ ਉਸ ਵੱਲੋਂ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਲਿਖਤੀ ਸ਼ਿਕਾਇਤ ਆਪਣੇ ਪਤੀ ਖ਼ਿਲਾਫ਼ ਦਿੱਤੀ ਗਈ ਹੈ ਜਿਸ ਵਿਚ ਉਸਨੇ ਆਪਣੇ ਪਤੀ ਵੱਲੋਂ ਕੀਤੀਆਂ ਜਾਂਦੀਆਂ ਗ਼ਲਤ ਕਰਤੂਤਾਂ ਅਤੇ ਆਪਣੇ ਨਾਲ ਕੀਤੇ ਜਾਂਦੇ ਅਣ-ਮਨੁੱਖੀ ਵਤੀਰੇ ਅਤੇ ਕੁੱਟਮਾਰ ਦਾ ਜ਼ਿਕਰ ਕਰਦਿਆਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਮੋਗਾ ’ਚ ਪੰਜਾਬ ਪੁਲਸ ਦਾ ਮੁਲਾਜ਼ਮ ਗ੍ਰਿਫ਼ਤਾਰ, ਪੂਰੀ ਘਟਨਾ ਜਾਣ ਹੋਵੋਗੇ ਹੈਰਾਨ

ਇਸ ਅਖੌਤੀ ਬਾਬੇ ਦੀ ਸੱਸ ਵੱਲੋਂ ਦੱਸਿਆ ਗਿਆ ਕਿ ਵੀਡੀਓ ਵਿਚ ਨਾਬਾਲਗ ਬੱਚੀ ਨਾਲ ਨਜ਼ਰ ਆ ਰਿਹਾ ਸ਼ੱਕੀ ਉਸ ਦਾ ਜਵਾਈ ਹੈ ਅਤੇ ਉਸ ਨੇ ਵੀ ਉਕਤ ਅਖੌਤੀ ਬਾਬੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪਿੰਡ ਦੇ ਪੰਚਾਇਤ ਮੈਂਬਰਾਂ ਅਤੇ ਬਜ਼ੁਰਗ ਬੀਬੀਆਂ ਨੇ ਵੀ ਬਾਬੇ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਪਹਿਲਾਂ ਫੇਸਬੁੱਕ ’ਤੇ ਲਾਈਵ ਹੋ ਕੇ ਦਿੱਤੀ ਧਮਕੀ, ਫਿਰ ਸ਼ਰੇਆਮ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ

ਕੀ ਕਹਿਣਾ ਹੈ ਅਖੌਤੀ ਬਾਬੇ ਦਾ
ਉੱਧਰ ਦੂਜੇ ਪਾਸੇ ਇਸ ਵੀਡੀਓ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਇਸ ਬਾਬੇ ਦਾ ਲਿਬਾਸ ਪਾਏ ਸ਼ਖ਼ਸ ਦਾ ਪੱਖ ਵੀ ਸਾਹਮਣੇ ਆ ਰਿਹਾ ਹੈ, ਜਿਸ ਵਿਚ ਉਹ ਆਪਣੇ ਆਪ ਨੂੰ ਨਿਰਦੋਸ਼ ਦੱਸਦਾ ਨਜ਼ਰ ਆ ਰਿਹਾ ਹੈ ਅਤੇ ਕਹਿ ਰਿਹਾ ਕਿ ਉਸ ਦੀ ਪਤਨੀ ਅਤੇ ਉਸ ਦੀ ਸੱਸ ਵੱਲੋਂ ਨਕਲੀ ਵੀਡੀਓ ਬਣਾ ਕੇ ਉਸ ਨੂੰ ਫਸਾਇਆ ਜਾ ਰਿਹਾ ਹੈ। ਉਕਤ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੇ ਵੀ ਇਸ ਗੱਲ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਸ ਦੇ ਡੇਰੇ ’ਤੇ ਆ ਕੇ ਉਸ ਨੂੰ ਮਿਲ ਸਕਦਾ ਹੈ ਪਰ ਮੀਡੀਆ ਦੀ ਪੂਰੀ ਟੀਮ ਜਦੋਂ ਬਾਬੇ ਦੇ ਡੇਰੇ ’ਤੇ ਗਏ ਤਾਂ ਉਸ ਨੂੰ ਜਿੰਦਰਾ ਲੱਗਾ ਹੋਇਆ ਸੀ ਅਤੇ ਉਕਤ ਅਖੌਤੀ ਬਾਬੇ ਨੇ ਕਿਸੇ ਵੀ ਪੱਤਰਕਾਰ ਦਾ ਨਾ ਤਾਂ ਫੋਨ ਚੁੱਕਿਆ ਅਤੇ ਨਾ ਹੀ ਪੱਤਰਕਾਰਾਂ ਨੂੰ ਦੁਬਾਰਾ ਫੋਨ ਕੀਤਾ।

ਇਹ ਵੀ ਪੜ੍ਹੋ : ਫਿਰੋਜ਼ਪੁਰ ’ਚ ਵਿਆਹ ਵਾਲੇ ਘਰ ਪਿਆ ਚੀਕ-ਚਿਹਾੜਾ, ਡੀ. ਜੇ. ’ਤੇ ਚੱਲੀਆਂ ਗੋਲ਼ੀਆਂ ਦੌਰਾਨ ਇਕ ਦੀ ਮੌਤ

ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਇਸ ਘਟਨਾ ਸੰਬੰਧੀ ਜਦੋਂ ਡੀ. ਐੱਸ. ਪੀ. ਹਰਨੀਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਹ ਵੀਡੀਓ ਪਹੁੰਚ ਚੁੱਕੀ ਹੈ। ਪੀੜਤ ਬੱਚੀ ਦੇ ਮਾਤਾ-ਪਿਤਾ ਨੂੰ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਖੌਤੀ ਬਾਬੇ ਦੀ ਪਤਨੀ ਵਲੋਂ ਵੀ ਲਿਖਤੀ ਸ਼ਿਕਾਇਤ ਆਈ ਹੈ, ਜਿਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਮੁੱਦਿਆਂ ’ਤੇ ਫ਼ੈਸਲਾ ਲਏ ਜਾਣ ਦੀ ਸੰਭਾਵਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News