ICP ਅਟਾਰੀ 'ਤੇ ਸਨਿਫਰ ਡਾਗਸ ਅਰਜੁਨ ਨੇ ਫੜੀ ਸੀ 2700 ਕਰੋੜ ਦੀ ਹੈਰੋਇਨ ਦੀ ਖੇਪ
Saturday, Sep 19, 2020 - 02:18 PM (IST)
ਅੰਮ੍ਰਿਤਸਰ (ਨੀਰਜ) : ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਕਸਟਮ ਮਹਿਕਮੇ ਵੱਲੋਂ ਚਲਾਇਆ ਜਾ ਰਿਹਾ ਸਨਿਫਰ ਡਾਗ ਟ੍ਰੇਨਿੰਗ ਸੈਂਟਰ ਅਤੇ ਇਸ 'ਚ ਤਿਆਰ ਕੀਤੇ ਜਾਣ ਵਾਲੇ ਸਨਿਫਰ ਡਾਗਸ ਕਿਸੇ ਨਾਮ ਦੇ ਮੁਥਾਜ ਨਹੀਂ ਹਨ ਸਗੋਂ ਮਹਿਕਮੇ ਦੇ ਸਨਿਫਰ ਡਾਗਸ ਨੇ ਆਪਣੀ ਸ਼ਕਤੀਸ਼ਾਲੀ ਟ੍ਰੇਂਸਿੰਗ ਪਾਵਰ ਨਾਲ ਪੂਰੇ ਦੇਸ਼ 'ਚ ਨਹੀਂ ਸਗੋਂ ਪੂਰੇ ਸੰਸਾਰ 'ਚ ਆਪਣਾ ਨਾਂ ਕਮਾਇਆ ਹੈ। ਇਨ੍ਹਾਂ ਨਾਮਾਂ 'ਚ ਸਭ ਤੋਂ ਵੱਡਾ ਨਾਮ ਸਨਿਫਰ ਡਾਗ ਅਰਜੁਨ ਦਾ ਹੈ ਜਿੰਨੇ ਇਕੱਲੇ ਹੀ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਪਾਕਿਸਤਾਨ ਤੋਂ ਆਏ ਲੂਣ ਦੀ ਖੇਪ 'ਚੋਂ ਕੋਈ ਇਕ ਦੋ ਕਿਲੋ ਨਹੀਂ ਸਗੋਂ 532 ਕਿਲੋ ਹੈਰੋਇਨ ਦੀ ਖੇਪ ਨੂੰ ਫੜ੍ਹ ਲਿਆ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 2700 ਕਰੋੜ ਦੇ ਲਗਭਗ ਰਹੀ ਹੈ। ਅਰਜੁਨ ਨਾ ਸਿਰਫ਼ ਪਾਕਿਸਤਾਨ ਦੇ ਤਸਕਰਾਂ ਦੇ ਇਰਾਦਿਆਂ ਨੂੰ ਨਾਕਾਮ ਕੀਤਾ ਸਗੋਂ ਭਾਰਤ ਦੇ ਸਭ ਤੋਂ ਵੱਡੇ ਹੈਰੋਇਨ ਸਮਗਲਰ ਰਣਜੀਤ ਸਿੰਘ ਚੀਤੇ ਦੀ ਸਾਜਿਸ਼ ਨੂੰ ਵੀ ਬੁਰੀ ਤਰ੍ਹਾਂ ਨਾਕਾਮ ਕਰ ਦਿੱਤਾ। ਜਾਣਕਾਰੀ ਅਨੁਸਾਰ ਪੁਲਵਾਮਾ ਹਮਲੇ ਦੇ ਬਾਅਦ ਜਦੋਂ ਪਾਕਿਸਤਾਨ ਤੋਂ ਆਯਾਤ ਬੰਦ ਹੋ ਗਿਆ ਤਾਂ ਰਣਜੀਤ ਸਿੰਘ ਚੀਤੇ ਨੇ ਪਾਕਿਸਤਾਨੀ ਤਸਕਰਾਂ ਨਾਲ ਮਿਲਕੇ ਇਕ ਵੱਡੀ ਸਾਜਿਸ਼ ਨੂੰ ਅਤੇ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਨੂੰ ਭਾਰਤ 'ਚ ਲਿਆਉਣ ਦੀ ਕੋਸ਼ਿਸ਼ ਕੀਤੀ। ਇਸਦੇ ਲਈ 30 ਜੂਨ 2019 ਦੇ ਦਿਨ ਪਾਕਿਸਤਾਨ ਤੋਂ ਆਯਾਤ ਕੀਤੇ ਗਏ ਲੂਣ ਦੀ ਖੇਪ 'ਚ ਹੈਰੋਇਨ ਦੀ ਇਸ ਖੇਪ ਨੂੰ ਸ਼ਾਂਤੀਰਾਨਾ ਤਰੀਕੇ ਨਾਲ ਲੁਕਾਇਆ ਗਿਆ ਅਤੇ ਲੂਣ ਦੀਆਂ ਬੋਰੀਆਂ ਦੇ ਅੰਦਰ ਪਲਾਸਟਿਕ ਦੀ 2 ਪਤਲੀ ਪਰਤਾਂ ਤਿਆਰ ਕੀਤੀਆਂ ਗਈ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਲੂਣ ਦੀਆਂ ਬੋਰੀਆਂ 'ਚ ਹੈਰੋਇਨ ਦੀ ਇੰਨੀ ਵੱਡੀ ਖੇਪ ਲੁਕਾਈ ਗਈ ਹੈ ਪਰ ਆਈ. ਸੀ. ਪੀ. ਅਟਾਰੀ 'ਤੇ ਪਾਕਿਸਤਾਨੀ ਲੂਣ ਦੀ ਰੈਮਜਿੰਗ ਦੌਰਾਨ ਸਨਿਫਰ ਡਾਗ ਅਰਜੁਨ ਨੇ ਹੈਰੋਇਨ ਦੀ ਖੇਪ ਨੂੰ ਟਰੇਸ ਕਰ ਲਿਆ। ਇਨ੍ਹਾਂ ਬੋਰੀਆਂ 'ਚ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਲੁਕਾਇਆ ਗਿਆ ਸੀ ।
ਇਹ ਵੀ ਪੜ੍ਹੋ : ਜਲੰਧਰ: ਰੱਬ ਮੰਨੇ ਜਾਂਦੇ ਡਾਕਟਰਾਂ ਦੀ ਦਰਿੰਦਗੀ ਆਈ ਸਾਹਮਣੇ, 4 ਮਰੀਜ਼ ਬਿਨਾਂ ਇਲਾਜ ਕੀਤੇ ਸੜਕ 'ਤੇ ਸੁੱਟੇ
ਪੂਰੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਰਬਾਦ ਕਰਨ ਲਈ ਕਾਫ਼ੀ ਸੀ 532 ਕਿਲੋ ਹੈਰੋਇਨ
ਸਨਿਫਰ ਡਾਗ ਅਰਜੁਨ ਵਲੋਂ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਲੂਣ ਦੀ ਖੇਪ ਤੋਂ ਟਰੇਸ ਕੀਤੀ ਗਈ 532 ਕਿਲੋ ਹੈਰੋਇਨ ਦੀ ਖੇਪ ਪੂਰੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਰਬਾਦ ਕਰਨ ਲਈ ਕਾਫ਼ੀ ਸੀ । ਇਸ ਖੇਪ ਨਾਲ ਕਈ ਮਹੀਨਿਆਂ ਤੱਕ ਦਾ ਨਸ਼ੇ ਦੀ ਡੋਜ ਦਾ ਸਟਾਕ ਹੈਰੋਇਨ ਤਸਕਰਾਂ ਕੋਲ ਆ ਜਾਣਾ ਸੀ ਪਰ ਸਨਿਫਰ ਡਾਗ ਅਰਜੁਨ ਨੇ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਹੀ ਹੈਰੋਇਨ ਦੀ ਖੇਪ ਨੂੰ ਟਰੇਸ ਕਰ ਲਿਆ ਅਤੇ ਕਸਟਮ ਮਹਿਕਮੇ ਨੇ ਸਾਰੀ ਦੀ ਸਾਰੀ ਹੈਰੋਇਨ ਦੀ ਖੇਪ ਨੂੰ ਜ਼ਬਤ ਕਰ ਲਿਆ।
ਟਰੱਕ ਸਕੈਨਰ ਅਤੇ ਐਕਸਰੇ ਮਸ਼ੀਨ ਵੀ ਟਰੇਸ ਨਹੀਂ ਕਰ ਪਾਈ ਸੀ ਹੈਰੋਇਨ ਦੀ ਖੇਪ
ਜਿਸ 532 ਕਿਲੋ ਹੈਰੋਇਨ ਦੀ ਖੇਪ ਨੂੰ ਸਨਿਫਰ ਡਾਗ ਅਰਜੁਨ ਨੇ ਟਰੇਸ ਕੀਤਾ ਸੀ ਇਸ ਹੈਰੋਇਨ ਦੀ ਖੇਪ ਨੂੰ ਆਈ. ਸੀ. ਪੀ. ਅਟਾਰੀ ਦੇ ਟਰੱਕ ਸਕੈਨਰ ਅਤੇ ਐਕਸਰੇ ਮਸ਼ੀਨ ਤੋਂ ਵੀ ਕੱਢਿਆ ਗਿਆ ਸੀ ਪਰ ਕਰੋੜਾਂ ਰੁਪਿਆਂ ਦੀ ਮਸ਼ੀਨਰੀ ਵੀ ਹੈਰੋਇਨ ਦੀ ਖੇਪ ਨੂੰ ਟਰੇਸ ਨਹੀਂ ਕਰ ਪਾਈ ਪਰ ਸਨਿਫਰ ਡਾਗ ਅਰਜੁਨ ਨੇ ਆਪਣੀ ਸੂੰਘਣ ਦੀ ਸ਼ਕਤੀ ਨਾਲ ਹੈਰੋਇਨ ਦੀ ਖੇਪ ਨੂੰ ਟਰੇਸ ਕਰ ਲਿਆ ।
ਇਹ ਵੀ ਪੜ੍ਹੋ : ਖਰੜ 'ਚ ਵੱਡੀ ਵਾਰਦਾਤ, ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਘਰ 'ਤੇ ਕੀਤੀ ਅੰਨ੍ਹੇਵਾਹ ਫਾਇਰਿੰਗ
ਰਣਜੀਤ ਚੀਤੇ ਨੂੰ ਗ੍ਰਿਫਤਾਰ ਕਰਨ 'ਚ ਲੱਗ ਗਏ ਸਨ 10 ਮਹੀਨੇ
ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਪਾਕਿਸਤਾਨ ਤੋਂ ਆਏ ਲੂਣ ਦੀ ਖੇਪ ਤੋਂ ਜਿਸ 532 ਕਿਲੋ ਹੈਰੋਇਨ ਦੀ ਖੇਪ ਨੂੰ ਸਨਿਫਰ ਡਾਗ ਅਰਜੁਨ ਨੇ ਪਲਕ ਝਪਕਦੇ ਹੀ ਟਰੇਸ ਕਰ ਲਿਆ ਸੀ, ਉਥੇ ਹੀ ਇਸ ਖੇਪ ਨੂੰ ਪਾਕਿਸਤਾਨ ਤੋਂ ਮੰਗਵਾਉਣ ਵਾਲੇ ਅੰਤਰਰਾਸ਼ਟਰੀ ਹੈਰੋਇਨ ਤਸਕਰ ਰਣਜੀਤ ਸਿੰਘ ਚੀਤੇ ਨੂੰ ਗ੍ਰਿਫ਼ਤਾਰ ਕਰਨ 'ਚ ਸੁਰੱਖਿਆ ਏਜੰਸੀਆਂ ਨੂੰ 10 ਮਹੀਨੇ ਲੱਗ ਗਏ। ਇੱਥੋਂ ਤੱਕ ਕਿ ਦੇਸ਼ ਦੀ ਸਭ ਤੋਂ ਵੱਡੀ ਸੁਰੱਖਿਆ ਏਜੇਸੀ ਐੱਨ. ਆਈ. ਏ. ਨੂੰ ਰਣਜੀਤ ਚੀਤੇ ਦੀ ਗ੍ਰਿਫਤਾਰੀ ਕਰਨ 'ਚ ਸਖ਼ਤ ਮਿਹਨਤ ਕਰਨੀ ਪਈ ਅਤੇ ਪੰਜਾਬ ਪੁਲਸ ਦੇ ਸਪੈਸ਼ਲ ਵਿੰਗ ਦੇ ਸਹਿਯੋਗ ਨਾਲ ਹਰਿਆਣੇ ਦੇ ਸਿਰਸੇ ਜ਼ਿਲ੍ਹੇ 'ਚ ਜੁਆਇੰਟ ਆਪ੍ਰੇਸ਼ਨ ਦੌਰਾਨ ਰਣਜੀਤ ਸਿੰਘ ਚੀਤੇ ਨੂੰ ਗ੍ਰਿਫ਼ਤਾਰ ਕੀਤਾ ਗਿਆ । ਰਣਜੀਤ ਸਿੰਘ ਚੀਤੇ ਨੇ ਹੈਰੋਇਨ ਦੀ ਤਸਕਰੀ ਕਰਨ ਦੇ ਨਾਲ ਨਾਲ ਜੰਮੂ-ਕਸ਼ਮੀਰ 'ਚ ਸਰਗਰਮ ਪਾਕਿਸਤਾਨੀ ਅੱਤਵਾਦੀ ਸੰਗਠਨ ਹਿਜਬੁਲ ਨਾਲ ਵੀ ਸੰਪਰਕ ਸਾਂਧ ਕੇ ਰੱਖਿਆ ਸੀ ਅਤੇ ਕਈ ਵਾਰ ਹਿਜਬੁਲ ਦੇ ਅੱਤਵਾਦੀਆਂ ਨੂੰ ਟੈਰਰ ਫੰਡਿੰਗ ਵੀ ਕੀਤੀ ਸੀ ।
ਇਨਸਾਨ ਗ਼ਦਾਰੀ ਕਰ ਸਕਦਾ ਹੈ ਪਰ ਸਨਿਫਰ ਡਾਗ ਨਹੀਂ
ਕਈ ਵੱਡੇ ਮਹਿਕਮਿਆਂ 'ਚ ਸਰਕਾਰੀ ਮਹਿਕਮੇ ਦੇ ਅਧਿਕਾਰੀਆਂ ਵਲੋਂ ਦੇਸ਼ ਨਾਲ ਗ਼ੱਦਾਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ । ਸੁਰੱਖਿਆ ਏਜੰਸੀਆਂ ਸਮੇਤ ਕਸਟਮ ਵਿਭਾਗ ਵੀ ਇਹੀ ਮੰਨਦਾ ਹੈ ਕਿ ਇਨਸਾਨ ਗ਼ੱਦਾਰੀ ਕਰ ਸਕਦਾ ਹੈ ਪਰ ਸਨਿਫਰ ਡਾਗ ਗ਼ੱਦਾਰੀ ਨਹੀਂ ਕਰ ਸਕਦਾ। ਇਸਦੀ ਸਭ ਤੋਂ ਵੱਡੀ ਮਿਸਾਲ ਸਨਿਫਰ ਡਾਗ ਅਰਜੁਨ ਨੇ ਹੀ 532 ਕਿਲੋ ਹੈਰੋਇਨ ਟਰੇਸ ਕਰਕੇ ਪੇਸ਼ ਕੀਤੀ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਕੋਲ ਪੁੱਜਾ ਐੱਸ. ਜੀ. ਪੀ. ਸੀ. ਦੀ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ
ਅਰਜੁਨ ਦਾ ਸਾਥ ਦੇਣ ਲਈ ਆਏ 2 ਅਤੇ ਸਨਿਫਰ ਡਾਗ
ਆਈ. ਸੀ. ਪੀ. ਅਟਾਰੀ 'ਤੇ ਪਹਿਲਾਂ ਸਨਿਫਰ ਡਾਗ ਅਰਜੁਨ ਹੀ ਤੈਨਾਤ ਸੀ ਪਰ ਹੁਣ ਸਨਿਫਰ ਡਾਗ ਦੇ ਪਹਿਲੇ ਬੈਚ 'ਚੋਂ 2 ਸਨਿਫਰ ਡਾਗ ਅਤੇ ਆਈ. ਸੀ. ਪੀ. ਅਟਾਰੀ ਅਤੇ ਐੱਸ. ਜੀ. ਆਰ. ਡੀ. ਏਅਰਪੋਰਟ ਲਈ ਤੈਨਾਤ ਕੀਤੇ ਗਏ ਹਨ । ਹੁਣ ਤਿੰਨ ਸਨਿਫਰ ਡਾਗ ਆ ਜਾਣ ਨਾਲ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਕਸਟਮ ਵਿਭਾਗ ਦਾ ਸੁਰੱਖਿਆ ਚੱਕਰ ਹੋਰ ਮਜਬੂਤ ਹੋ ਜਾਵੇਗਾ ।