ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ ਆਉਣੀ ਬੱਤੀ

Wednesday, Nov 25, 2026 - 07:54 PM (IST)

ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ ਆਉਣੀ ਬੱਤੀ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ 26 ਨਵੰਬਰ ਦਿਨ ਵੀਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਦਿਨ ਢਲੇ 'ਤੇ ਹੀ ਬੱਤੀ ਆਵੇਗੀ।

ਇਹ ਵੀ ਪੜ੍ਹੋ: ਖਾਲਸਾਈ ਜਾਹੋ-ਜਲਾਲ ਨਾਲ ਸੁਲਤਾਨਪੁਰ ਲੋਧੀ ਦੀ ਧਰਤੀ ’ਤੇ ਸਜਿਆ ਨਿਹੰਗ ਸਿੰਘਾਂ ਦਾ ਵਿਸ਼ਾਲ ਮਹੱਲਾ

ਨੂਰਪੁਰਬੇਦੀ ਵਿਖੇ ਸਰਾਏ ਫੀਡਰ ਅਧੀਨ ਪੈਂਦੇ ਪਿੰਡਾਂ ਦੀ ਬਿਜਲੀ ਸਪਲਾਈ ਰਹੇਗੀ ਬੰਦ
ਨੂਰਪੁਰਬੇਦੀ (ਸੰਜੀਵ ਭੰਡਾਰੀ)-ਪਾਵਰਕਾਮ ਉੱਪ ਮੰਡਲ ਦਫ਼ਤਰ ਤਖ਼ਤਗੜ੍ਹ ਅਧੀਨ ਆਉਂਦੇ ਸਰਾਏ ਫੀਡਰ ਦੀ ਜ਼ਰੂਰੀ ਮੈਂਟੀਨੈਂਸ ਅਤੇ ਦਰੱਖ਼ਤਾਂ ਦੀ ਕਟਾਈ ਦੇ ਕੰਮ ਕਾਰਨ 26 ਨਵੰਬਰ ਦਿਨ ਵੀਰਵਾਰ ਨੂੰ ਇਸ ਫੀਡਰ ਅਧੀਨ ਪੈਂਦੇ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਵਧੀਕ ਸਹਾਇਕ ਇੰਜੀਨੀਅਰ, ਪਾਵਰਕਾਮ ਉੱਪ ਦਫ਼ਤਰ ਤਖ਼ਤਗੜ੍ਹ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 26 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਸਰਾਏ ਫੀਡਰ ਅਧੀਨ ਪੈਂਦੇ ਬਜਰੂੜ, ਸਰਾਏ, ਭਾਓਵਾਲ, ਛੱਜਾ ਅਤੇ ਚੌਂਤਾ ਆਦਿ ਪਿੰਡਾਂ ਤੋਂ ਇਲਾਵਾ ਨੰਗਲ ਦੇ ਮੰਡ ਖੇਤਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਚੱਲ ਰਹੇ ਕੰਮ ਦੀ ਸਥਿਤੀ ਅਨੁਸਾਰ ਬਿਜਲੀ ਬੰਦ ਰਹਿਣ ਦੇ ਸਮੇਂ ਵਿੱਚ ਵਾਧਾ ਜਾਂ ਕਟੌਤੀ ਵੀ ਹੋ ਸਕਦੀ ਹੈ। ਇਸ ਲਈ ਸਬੰਧਤ ਇਲਾਕਿਆਂ ਦੇ ਬਿਜਲੀ ਖ਼ਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਿਜਲੀ ਦਾ ਬਦਲਵਾਂ ਪ੍ਰਬੰਧ ਪਹਿਲਾਂ ਹੀ ਕਰਕੇ ਰੱਖਣ।

ਜਲੰਧਰ ਵਿਚ ਬਿਜਲੀ ਬੰਦ ਰਹੇਗੀ
ਜਲੰਧਰ (ਪ.ਪ.)- 26 ਨਵੰਬਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ 66 ਕੇ. ਵੀ. ਸਰਜੀਕਲ ਸਬ-ਸਟੇਸ਼ਨ ਤੋਂ ਚੱਲ ਰਹੇ 11 ਕੇ. ਵੀ. ਕਨਾਲ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਰੱਖ-ਰਖਾਵ (ਮੁਰੰਮਤ) ਕਾਰਨ ਬੰਦ ਰਹੇਗੀ। ਇਸ ਕਾਰਨ ਸ਼ੇਰ ਸਿੰਘ ਕਾਲੋਨੀ, ਰਾਮ ਸ਼ਰਣਮ ਕਲੋਨੀ, ਸਨ ਸਿਟੀ, ਰਸੀਲਾ ਨਗਰ, ਗੁਰੂ ਰਾਮ ਦਾਸ ਐਨਕਲੇਵ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਐੱਸ. ਡੀ. ਓ. ਬਸਤੀਆਂ ਨੇ ਦਿੱਤੀ।

ਇਹ ਵੀ ਪੜ੍ਹੋ: ਪੰਜਾਬ 'ਚ ਸੋਨਾਲਿਕਾ ਟਰੈਕਟਰ ਫੈਕਟਰੀ 'ਚ ਆ ਵੜਿਆ ਤੇਂਦੂਆ! ਪਈਆਂ ਭਾਜੜਾਂ
ਬਟਾਲਾ ਵਿਚ ਇਸ ਦਿਨ ਬਿਜਲੀ ਬੰਦ ਰਹੇਗੀ
ਬਟਾਲਾ (ਸਾਹਿਲ, ਯੋਗੀ)- 220 ਕੇ. ਵੀ. ਸਬ ਸਟੇਸ਼ਨ ਵਡਾਲਾ ਗ੍ਰੰਥੀਆਂ ਤੋਂ ਚਲਦੀ 66 ਕੇਵੀ ਕਾਦੀਆਂ ਲਾਈਨ 28 ਨਵੰਬਰ 2026, ਦਿਨ ਸ਼ਨੀਵਾਰ ਨੂੰ ਸਵੇਰੇ 9:30 ਵਜੇ ਤੋ ਸ਼ਾਮ 05:00 ਵਜੇ ਤੱਕ ਛਿਮਾਹੀ ਮੁਰੰਮਤ ਅਤੇ ਟਰੀ ਕਟਿੰਗ ਲਈ ਪਰਮਿਟ ਅਧੀਨ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਨਾਲ 66 ਕੇ.ਵੀ ਸਬ-ਸਟੇਸ਼ਨ ਕਾਦੀਆਂ ਤੋ ਚੱਲਦੇ ਸਾਰੇ ਕੈਟਾਗਰੀ-1, ਯੂ. ਪੀ. ਐੱਸ ਅਤੇ ਏ. ਪੀ. ਫੀਡਰ ਬੰਦ ਰਹਿਣਗੇ। ਇਹ ਜਾਣਕਾਰੀ ਪਾਵਰਕਾਮ ਕਾਦੀਆਂ ਦੇ ਉੱਪ ਮੰਡਲ ਅਫਸਰ ਇੰਜੀ: ਵਿਮਲ ਕੁਮਾਰ ਨੇ ਲਿਖਤੀ ਪ੍ਰੈੱਸ ਨੋਟ ਜਾਰੀ ਕਰਕੇ ਦਿੱਤੀ। ਉਨ੍ਹਾਂ ਦੱਸਿਆ ਇਸ ਸ਼ਟ ਡਾਉਨ ਕਾਰਣ ਕਾਦੀਆਂ ਸ਼ਹਿਰ ਅਤੇ ਕਾਦੀਆਂ ਉਪ ਮੰਡਲ ਅਧੀਨ ਪੈਂਦੇ ਸਾਰੇ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਭੁੰਨਰਹੇੜੀ ਵਿਚ ਬਿਜਲੀ ਸਪਲਾਈ ਬੰਦ ਰਹੇਗੀ
ਪਟਿਆਲਾ/ਭੁੰਨਰਹੇੜੀ (ਨੌਗਾਵਾਂ)- 66 ਕੇ. ਵੀ. ਗਰਿੱਡ ਭੁੰਨਰਹੇਡ਼ੀ ਦੀ ਜ਼ਰੂਰੀ ਮੁਰੰਮਤ ਦੇ ਮੱਦੇਨਜ਼ਰ 26 ਨਵੰਬਰ ਵੀਰਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਬਾਜ਼ਾਰਾਂ ਅਤੇ ਖੇਤੀਬਾੜੀ ਮੋਟਰਾਂ ਸਮੇਤ ਸਾਰੀਆਂ ਬਿਜਲੀ ਲਾਈਨਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਭਾਵਿਤ ਰਹੇਗੀ। ਇਸ ਸਬੰਧੀ ਜਾਣਕਾਰੀ ਉੱਪ ਮੰਡਲ ਦੇਵੀਗੜ੍ਹ ਦੇ ਸਹਾਇਕ ਇੰਜੀਨੀਅਰ ਵੰਡ ਪਾਵਰਕਾਮ ਉੱਪ ਮੰਡਲ ਵੱਲੋਂ ਦਿੱਤੀ ਗਈ।

ਇਹ ਵੀ ਪੜ੍ਹੋ: ਅਕਾਲੀ-ਭਾਜਪਾ ਗਠਜੋੜ ਹੋਣ ਨਾਲ ਸੰਭਾਵੀ ਉਮੀਦਵਾਰਾਂ ਦੇ ਚਿਹਰੇ ਖਿੜੇ, ਦਿੱਸਣ ਲੱਗੀ ਜਿੱਤ ਦੀ ਉਮੀਦ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News