ਰਾਹ ਜਾਂਦੀ Thar ਗੱਡੀ 'ਚ ਵੜ ਗਿਆ ਸੱਪ, ਪੈ ਗਈਆਂ ਭਾਜੜਾਂ, ਜਾਣੋ ਫਿਰ ਕੀ ਹੋਇਆ?

Saturday, May 06, 2023 - 01:06 AM (IST)

ਰਾਹ ਜਾਂਦੀ Thar ਗੱਡੀ 'ਚ ਵੜ ਗਿਆ ਸੱਪ, ਪੈ ਗਈਆਂ ਭਾਜੜਾਂ, ਜਾਣੋ ਫਿਰ ਕੀ ਹੋਇਆ?

ਖੰਨਾ (ਬਿਪਨ) : ਖੰਨਾ ਦੀ ਭੀੜਭਾੜ ਵਾਲੀ ਗੁਰੂ ਅਮਰਦਾਸ ਮਾਰਕੀਟ ਵਿਖੇ ਥਾਰ ਗੱਡੀ 'ਚ ਸੱਪ ਵੜਨ ਨਾਲ ਦਹਿਸ਼ਤ ਫੈਲ ਗਈ। ਬਚਾਅ ਰਿਹਾ ਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਸੱਪ ਨੂੰ ਗੱਡੀ ਥੱਲੇ ਜਾਂਦੇ ਦੇਖ ਲਿਆ, ਜਿਸ ਨਾਲ ਸ਼ਾਪਿੰਗ ਕਰਨ ਆਏ ਪਰਿਵਾਰ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ : WHO ਦਾ ਵੱਡਾ ਐਲਾਨ- ਹੁਣ ਗਲੋਬਲ ਹੈਲਥ ਐਮਰਜੈਂਸੀ ਨਹੀਂ ਰਿਹਾ COVID-19

ਪਿੰਡ ਜਰਗ ਤੋਂ ਆਪਣੇ ਪਰਿਵਾਰ ਸਮੇਤ ਖੰਨਾ ਸ਼ਾਪਿੰਗ ਕਰਨ ਆਏ ਵਿਅਕਤੀ ਨੇ ਦੱਸਿਆ ਕਿ ਉਹ ਬਾਜ਼ਾਰ 'ਚ ਸ਼ਾਪਿੰਗ ਕਰਕੇ ਵਾਪਸ ਆਏ ਤਾਂ ਉਨ੍ਹਾਂ ਦੀ ਗੱਡੀ ਦੇ ਆਲੇ-ਦੁਆਲੇ ਲੋਕਾਂ ਦਾ ਇਕੱਠ ਹੋਇਆ ਸੀ। ਇਸੇ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਪਾਰਕਿੰਗ ਅੰਦਰ ਖੜ੍ਹੀ ਕਾਰ 'ਚੋਂ ਸੱਪ ਨਿਕਲ ਕੇ ਉਨ੍ਹਾਂ ਦੀ ਜੀਪ ਥੱਲੇ ਜਾਂਦਾ ਦੇਖਿਆ ਗਿਆ। ਸੱਪ ਦੇ ਜੀਪ ਅੰਦਰ ਜਾਣ ਦਾ ਖਦਸ਼ਾ ਜਤਾਇਆ ਗਿਆ। ਇਸੇ ਦੌਰਾਨ ਜਦੋਂ ਮੌਕੇ 'ਤੇ ਸਪੇਰੇ ਬੁਲਾਏ ਗਏ ਤਾਂ ਸਪੇਰਿਆਂ ਨੇ ਕੋਈ ਹੋਰ ਹੀ ਸੱਪ ਦਿਖਾ ਦਿੱਤੇ, ਜਿਸ ਕਰਕੇ ਸਪੇਰੇ ਦਾ ਸ਼ੱਕ ਦੂਰ ਨਹੀਂ ਹੋਇਆ ਤੇ ਉਹ ਗੱਡੀ ਲੈ ਕੇ ਨਹੀਂ ਗਏ।

ਇਹ ਵੀ ਪੜ੍ਹੋ : ਰਿਸ਼ੀ ਸੁਨਕ ਨੇ ਸਥਾਨਕ ਚੋਣਾਂ ’ਚ ਆਪਣੀ ਪਾਰਟੀ ਦੇ ਪ੍ਰਦਰਸ਼ਨ ਨੂੰ ਦੱਸਿਆ ਨਿਰਾਸ਼ਾਜਨਕ

ਉਥੇ ਹੀ ਲਾਂਸਰ ਗੱਡੀ ਵਾਲੇ ਵਿਅਕਤੀ ਨੇ ਕਿਹਾ ਕਿ ਲੋਕਾਂ ਮੁਤਾਬਕ ਸੱਪ ਉਸ ਦੀ ਕਾਰ 'ਚੋਂ ਨਿਕਲ ਕੇ ਜੀਪ ਥੱਲੇ ਗਿਆ। ਇਸ ਕਰਕੇ ਉਸ ਨੂੰ ਵੀ ਡਰ ਹੈ ਅਤੇ ਉਹ ਆਪਣੀ ਕਾਰ ਨਹੀਂ ਲਿਆ ਜਾ ਰਿਹਾ। ਮੌਕੇ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਜਿਵੇਂ ਹੀ ਕਾਰ 'ਚੋਂ ਸੱਪ ਨਿਕਲ ਕੇ ਜੀਪ ਥੱਲੇ ਜਾਂਦਾ ਦੇਖਿਆ ਤਾਂ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਸੱਪ ਨੂੰ ਬਾਹਰ ਕੱਢਿਆ ਜਾਵੇ। ਸਪੇਰੇ ਵੀ ਬੁਲਾਏ ਗਏ ਪਰ ਸੱਪ ਨਹੀਂ ਫੜਿਆ ਜਾ ਸਕਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News