ਸਮੱਗਲਿੰਗ ਵਾਂਗ ਧੜੱਲੇ ਨਾਲ ਹੋ ਰਹੀ ਚਾਇਨਾ ਡੋਰ ਦੀ ਡਲਿਵਰੀ, ਆਖ਼ਿਰਕਾਰ ਕਿੱਥੋਂ ਆਏ 896 ਚੀਨੀ ਡੋਰ ਦੇ ਗੱਟੂ
Wednesday, Jan 05, 2022 - 10:23 AM (IST)
ਅੰਮ੍ਰਿਤਸਰ (ਸਾਗਰ, ਨੀਰਜ਼) - ਪੁਲਸ ਅਤੇ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਚਾਇਨਾ ਡੋਰ ਦੀ ਵਿਕਰੀ ਕਰਨ ਦਾ ਨਾਜਾਇਜ਼ ਕਾਰੋਬਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੁਲਸ ਥਾਣਾ ਲੋਪੋਕੇ ਨੇ ਸੋਮਵਾਰ ਨੂੰ 896 ਚਾਇਨਾ ਡੋਰ ਗੱਟੂਆਂ ਨਾਲ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਸ਼ੁਰੂਆਤੀ ਜਾਂਚ ’ਚ ਪਤਾ ਚੱਲਿਆ ਕਿ ਚਾਇਨਾ ਡੋਰ ਦੀ ਨਾਜਾਇਜ਼ ਵਿਕਰੀ ਕਰਨ ਵਾਲੇ ਵਿਕਰੇਤਾ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਸਮੱਗਲਰਾਂ ਵੱਲ ਚਾਇਨਾ ਡੋਰ ਦੀ ਡਲਿਵਰੀ ਕਰ ਰਹੇ ਹਨ ਤਾਂ ਕਿ ਪੁਲਸ ਦੇ ਸ਼ਿਕੰਜੇ ਤੋਂ ਬਚਿਆ ਜਾ ਸਕੇ। ਚਾਇਨਾ ਡੋਰ ਦੀ ਡਲਿਵਰੀ ਕਰਨ ਲਈ ਵੱਟਸਅਪ ਕਾਲਿੰਗ ਰਾਹੀਂ ਡੋਰ ਖਰੀਦਣ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਕਾਲ ਟਰੇਸ ਨਾ ਹੋ ਸਕੇ। ਇੰਨਾਂ ਹੀ ਨਹੀਂ ਲੋਪੋਕੇ ਵਾਲੇ ਮਾਮਲੇ ’ਚ ਪਤਾ ਚੱਲਿਆ ਹੈ ਕਿ ਚਾਇਨਾ ਡੋਰ ਦੀ ਸਪਲਾਈ ਕਰਨ ਵਾਲੇ ਮੁਲਜ਼ਮਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਟਾਰਗੇਟ ’ਚ ਪੁੱਜਣ ’ਤੇ ਡੋਰ ਦੀ ਖੇਪ ਨੂੰ ਰਿਸੀਵ ਕਰਨ ਲਈ ਕੌਣ ਆ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਪੱਟੀ ’ਚ ਲੁੱਟ ਦੀ ਵੱਡੀ ਵਾਰਦਾਤ : ਬੈਂਕ ਆਫ਼ ਬੜੌਦਾ ’ਚ 4 ਹਥਿਆਰਬੰਦ ਲੁਟੇਰਿਆਂ ਨੇ ਮਾਰਿਆ ਡਾਕਾ (ਤਸਵੀਰਾਂ)
ਪ੍ਰਾਈਵੇਟ ਟਰਾਂਸਪੋਰਟਰ ਤੋਂ ਮੰਗਵਾਈ ਗਈ ਸੀ ਚਾਇਨਾ ਡੋਰ ਦੀ ਖੇਪ
896 ਗੱਟੂਆਂ ਨਾਲ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਉਨ੍ਹਾਂ ਚਾਇਨਾ ਡੋਰ ਦੀ ਇੰਨੀ ਵੱਡੀ ਖੇਪ ਨੂੰ ਕਿੱਥੋਂ ਮੰਗਵਾਇਆ ਸੀ ਅਤੇ ਕਿਸ ਨੇ ਇਸ ਖੇਪ ਨੂੰ ਕਿੱਥੋਂ ਭੇਜਿਆ ਸੀ। ਇਹ ਪਤਾ ਚੱਲ ਗਿਆ ਹੈ ਕਿ ਚਾਇਨਾ ਡੋਰ ਦੀ ਜਿਸ ਖੇਪ ਨੂੰ ਜ਼ਬਤ ਕੀਤਾ ਗਿਆ ਹੈ, ਉਹ ਖੇਪ ਇਕ ਪ੍ਰਾਇਵੇਟ ਟਰਾਂਸਪੋਰਟਰ ਵੱਲੋਂ ਅੰਮ੍ਰਿਤਸਰ ਭੇਜੀ ਗਈ ਸੀ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : 1000 ਰੁਪਏ ਦੀ ਖ਼ਾਤਰ ਚਾਕੂ ਮਾਰ-ਮਾਰ ਕੀਤਾ ਵਿਅਕਤੀ ਦਾ ਕਤਲ
ਬਿਨਾਂ ਰਿਸੀਵਰ ਅਤੇ ਸੈਂਡਰ ਦੇ ਕਿਵੇਂ ਮਾਲ ਬੁੱਕ ਕਰ ਸਕਦੈ ਟਰਾਂਸਪੋਰਟਰ :
ਰੋਡ ਅਤੇ ਰੇਲ ਟਰਾਂਸਪੋਰਟ ਰਾਹੀਂ ਵਸਤਾਂ ਦੀ ਢੁਆਈ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਭਾਵੇ ਇਕ ਨੰਬਰ ’ਚ ਕੰਮ ਕਰਨ ਵਾਲੇ ਟਰਾਂਸਪੋਰਟਰ ਹੋਵੇ ਜਾਂ ਫਿਰ ਟੈਕਸ ਮਾਫੀਆ ਹੋਵੇ, ਸਾਰੇ ਟਰਾਂਸਪੋਰਟਰ ਕਿਸੇ ਵੀ ਤਰ੍ਹਾਂ ਦੀ ਚੀਜ਼ ਦੀ ਢੁਆਈ ਕਰਨ ਤੋਂ ਪਹਿਲਾਂ ਮਾਲ ਨੂੰ ਭੇਜਣ ਵਾਲੇ ਵਿਅਕਤੀ ਅਤੇ ਉਸ ਨੂੰ ਰਿਸੀਵ ਕਰਨ ਵਾਲੇ ਵਿਅਕਤੀ ਦਾ ਨਾਂ-ਪਤਾ ਅਤੇ ਫੋਨ ਨੰਬਰ ਜ਼ਰੂਰ ਲੈਂਦੇ ਹਨ। ਡੋਰ ਦੀ ਖੇਪ ਨਾਲ ਗ੍ਰਿਫ਼ਤਾਰ ਕੀਤੇ ਦੋਵੇਂ ਵਿਅਕਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਖੇਪ ਨੂੰ ਪ੍ਰਾਇਵੇਟ ਟਰਾਂਸਪੋਰਟਰ ਦੇ ਦਫ਼ਤਰ ਤੋਂ ਚੁੱਕਿਆ ਸੀ।
ਪੜ੍ਹੋ ਇਹ ਵੀ ਖ਼ਬਰ - ਭਗਵੰਤ ਮਾਨ ਦਾ ਵਿਰੋਧੀਆਂ ’ਤੇ ਨਿਸ਼ਾਨਾ, ਕਿਹਾ ‘ਸਾਡੇ ਘਰੇ ਕਿਉਂ ਨਹੀਂ ਆਉਂਦੀਆਂ ED ਦੀਆਂ ਟੀਮਾਂ’
ਦਿਹਾਤੀ ਇਲਾਕੇ ਨੂੰ ਵੀ ਲਪੇਟ ’ਚ ਲੈਣ ਦੀ ਤਿਆਰੀ :
ਸ਼ਹਿਰੀ ਇਲਾਕੇ ’ਚ ਤਾਂ ਪਤੰਗਬਾਜ਼ੀ ਹੁੰਦੀ ਹੀ ਹੈ ਅਤੇ ਚਾਇਨਾ ਡੋਰ ਦਾ ਇਸਤੇਮਾਲ ਨਾਜਾਇਜ਼ ਤੌਰ ’ਤੇ ਕੀਤਾ ਜਾਂਦਾ ਹੈ ਪਰ ਚਾਇਨਾ ਡੋਰ ਦੇ ਨਾਜਾਇਜ਼ ਕਾਰੋਬਾਰੀਆਂ ਵੱਲੋਂ ਦਿਹਾਤੀ ਇਲਾਕਿਆਂ ਨੂੰ ਇਸ ਡੋਰ ਦੇ ਲਪੇਟ ’ਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫੜੀ ਜਾ ਸਕਦੀ ਹੈ ਪੂਰੀ ਚੇਨ :
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀ. ਸੀ. ਗੁਰਪ੍ਰੀਤ ਸਿੰਘ ਖਹਿਰਾ ਨੇ ਹੁਕਮ ਜਾਰੀ ਕਰ ਰੱਖੇ ਹਨ ਕਿ ਚਾਇਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਅਤੇ ਇਸਦਾ ਇਸਤੇਮਾਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਲੋਪੇਕੇ ’ਚ ਫੜੀ ਗਈ ਚਾਇਨਾ ਡੋਰ ਦੀ ਵੱਡੀ ਖੇਪ ਦੇ ਬਾਅਦ ਜੇਕਰ ਇਸ ਕੇਸ ਦੀ ਜਾਂਚ ਕੀਤੀ ਜਾਵੇ ਤਾਂ ਡੋਰ ਦੀ ਨਾਜਾਇਜ਼ ਵਿਕਰੀ ਕਰਨ ਵਾਲਿਆਂ ਦੀ ਪੂਰੀ ਚੇਨ ਨੂੰ ਫੜਿਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵਾਪਰੀ ਦੁਖਦ ਘਟਨਾ : ਸੀਵਰੇਜ ’ਚ ਡਿੱਗਣ ਕਾਰਨ 2 ਸਾਲਾ ਬੱਚੇ ਦੀ ਮੌਤ (ਵੀਡੀਓ)
ਰਾਕੇਸ਼ ਕੌਸ਼ਿਕ (ਐੱਸ. ਐੱਸ. ਪੀ. ਦਿਹਾਤੀ) ਅੰਮ੍ਰਿਤਸਰ ਅਨੁਸਾਰ ਚਾਇਨਾ ਡੋਰ ਦੀ ਵਿਕਰੀ ਕਰਨਾ ਅਤੇ ਇਸਦਾ ਇਸਤੇਮਾਲ ਕਰਨਾ ਨਾਜਾਇਜ਼ ਹੈ, ਕਿਉਂਕਿ ਇਹ ਡੋਰ ਮਨੁੱਖ ਅਤੇ ਪਸ਼ੂ ਪੰਛੀਆਂ ਲਈ ਅਤਿਅੰਤ ਖ਼ਤਰਨਾਕ ਹੈ। ਥਾਣਾ ਲੋਪੋਕੇ ਵੱਲੋਂ ਫੜੇ ਗਏ ਉਕਤ ਗੱਟੂਆਂ ਦੇ ਕੇਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਇਸਦੀ ਪੂਰੀ ਚੇਨ ਨੂੰ ਟਰੇਸ ਕੀਤਾ ਜਾਵੇਗਾ।
ਗੁਰਪ੍ਰੀਤ ਸਿੰਘ ਖਹਿਰਾ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਨੁਸਾਰ ਚਾਇਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਅਤੇ ਇਸਦਾ ਇਸਤੇਮਾਲ ਕਰਨ ਵਾਲਿਆਂ ਖ਼ਿਲਾਫ਼ ਪੁਲਸ ਨੂੰ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਜਿਹੜਾ ਵੀ ਵਿਅਕਤੀ ਚਾਇਨਾ ਡੋਰ ਦੀ ਵਿਕਰੀ ਕਰ ਰਿਹਾ ਹੈ ਅਤੇ ਇਸ ਦਾ ਇਸਤੇਮਾਲ ਕਰ ਰਿਹਾ ਹੈ ਉਹ ਨਾਜਾਇਜ਼ ਹੈ।
ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ