ਮੋਗਾ ’ਚ ਰੇਡ ਕਰਨ ਗਈ ਪੁਲਸ ’ਤੇ ਤਸਕਰਾਂ ਨੇ ਕੀਤੀ ਫਾਇਰਿੰਗ, ਹੌਲਦਾਰ ਨੂੰ ਲੱਗੀ ਗੋਲ਼ੀ

Wednesday, Oct 19, 2022 - 06:41 PM (IST)

ਫਿਲੌਰ/ਮੋਗਾ (ਅੰਮ੍ਰਿਤ ਭਾਖੜੀ) : ਪੁਲਸ ਅਕੈਡਮੀ ਫਿਲੌਰ ਵਿਖੇ ਪੁਲਸ ਕਾਂਸਟੇਬਲਾਂ ਤਕ ਡਰੱਗਜ਼ ਪਹੁੰਚਾਉਣ ਵਾਲੇ ਰੈਕੇਟ ’ਚ ਸ਼ਾਮਲ ਇਕ ਸਮੱਗਲਰ ਨਾਲ ਪੰਜਾਬ ਪੁਲਸ ਦਾ ਸਿੱਧਾ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ’ਚ ਇਕ ਪੁਲਸ ਮੁਲਾਜ਼ਮ ਜ਼ਖਮੀ ਹੋ ਗਿਆ। ਮੋਗਾ ਦੇ ਕੋਲ ਇਕ ਪਿੰਡ ’ਚ ਹੋਏ ਇਸ ਮੁਕਾਬਲੇ ਤੋਂ ਬਾਅਦ ਸਮੱਗਲਰ ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਗਗਨਦੀਪ ਵਜੋਂ ਹੋਈ ਹੈ।

ਪਤੀ ਪਤਨੀ ਪੁਲਸ ਅਕੈਡਮੀ ’ਚ ਪਹੁੰਚਾ ਰਹੇ ਸੀ ਡਰੱਗਜ਼

ਜਾਣਕਾਰੀ ਮੁਤਾਬਕ ਕਰੀਬ 5 ਮਹੀਨੇ ਪਹਿਲਾਂ ਪੁਲਸ ਅਕੈਡਮੀ ’ਚ ਫੈਲੇ ਡਰੱਗਜ਼ ਰੈਕੇਟ ਦਾ ‘ਜਗ ਬਾਣੀ’ ਵਲੋਂ ਪਰਦਾਫਾਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ 8 ਪੁਲਸ ਮੁਲਾਜ਼ਮ ਨਸ਼ਾ ਵੇਚਣ ਅਤੇ ਪੀਣ ਦੇ ਆਦੀ ਪਾਏ ਗਏ ਸਨ, ਜਿਨ੍ਹਾਂ ਖ਼ਿਲਾਫ ਪੁਲਸ ਨੇ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਸੀ। ਜਦੋਂ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਪਤਾ ਲੱਗਾ ਕਿ ਪੁਲਸ ਅਕੈਡਮੀ ਵਿਚ ਤਾਇਨਾਤ ਇਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਪਿੰਡ ਪੰਜਤੇਰਾ ਦੇ ਰਹਿਣ ਵਾਲੇ ਨਿਧੀ ਅਤੇ ਉਸ ਦਾ ਪਤੀ ਗੁਰਦੀਪ ਨਸ਼ੀਲਾ ਪਾਊਡਰ ਸਪਲਾਈ ਕਰਦੇ ਹਨ। ਇਸ ਤੋਂ ਬਾਅਦ ਪੁਲਸ ਚੌਕਸ ਹੋ ਗਈ ਅਤੇ ਸਮੱਗਲਰ ਪਤੀ-ਪਤਨੀ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਪੁਲਸ ਨੇ ਨਿਧੀ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਉਸ ਦਾ ਪਤੀ ਗੁਰਦੀਪ ਪੁਲਸ ਤੋਂ ਲੁਕ ਕੇ ਨਸ਼ਾ ਸਮੱਗਲਿੰਗ ਦੇ ਧੰਦੇ ਨੂੰ ਅੰਜਾਮ ਦਿੰਦਾ ਰਿਹਾ ਸੀ।

ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰਿਆ ਵੱਡਾ ਹਾਦਸਾ, ਕਾਰ ਸਵਾਰ ਕੁੜੀ-ਮੁੰਡੇ ਦੀ ਮੌਤ, ਦੇਖੋ ਰੌਂਗਟੇ ਖੜ੍ਹੇ ਕਰਦੀਆਂ ਤਸਵੀਰਾਂ

ਗੁਰਦੀਪ ਨੂੰ ਫੜਣ ਲਈ ਵਿਛਾਇਆ ਗਿਆ ਸੀ ਜਾਲ

ਬੀਤੇ ਦਿਨ ਥਾਣਾ ਸਦਰ ਦੇ ਇੰਚਾਰਜ ਨੂੰ ਸੂਚਨਾ ਮਿਲੀ ਕਿ ਗੁਰਦੀਪ ਨਸ਼ੇ ਦੀ ਵੱਡੀ ਖੇਪ ਲਿਆਉਣ ਦੀ ਤਿਆਰੀ ’ਚ ਹੈ। ਇੰਸਪੈਕਟਰ ਸੁਰਿੰਦਰ ਕੁਮਾਰ ਨੇ ਆਪਣੀ ਪੁਲਸ ਪਾਰਟੀ ਨਾਲ ਗੁਰਦੀਪ ਨੂੰ ਫੜਣ ਲਈ ਜਾਲ ਵਿਛਾਇਆ ਸੀ, ਜਿਸ ’ਚ ਪੁਲਸ ਨੂੰ ਸਫਲਤਾ ਮਿਲੀ ਅਤੇ ਗੁਰਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਗੁਰਦੀਪ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਦੂਜਾ ਸਾਥੀ ਗਗਨਦੀਪ ਨਸ਼ੇ ਦੀ ਵੱਡੀ ਖੇਪ ਲੈ ਕੇ ਮੋਗਾ ਨੇੜੇ ਲੁਕਿਆ ਬੈਠਾ ਹੈ।

ਇਹ ਵੀ ਪੜ੍ਹੋ : ਕਈ ਦਿਨਾਂ ਤੋਂ ਲਾਪਤਾ ਸੀ ਜਿਮ ਟ੍ਰੇਨਰ ਕੁੜੀ, ਜਦੋਂ ਘਰ ਜਾ ਕੇ ਇਸ ਹਾਲਤ ’ਚ ਦੇਖਿਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

ਖੁਦ ਨੂੰ ਘਿਰਿਆ ਵੇਖ ਕੇ ਸਮੱਗਲਰ ਨੇ ਕਰ ਦਿੱਤੇ ਫਾਇਰ

ਗੁਰਦੀਪ ਦੀ ਨਿਸ਼ਾਨਦੇਹੀ ’ਤੇ ਪੁਲਸ ਟੀਮ ਸਮੱਗਲਰ ਨੂੰ ਫੜਣ ਲਈ ਮੋਗਾ ਨੇੜੇ ਉਸ ਦੇ ਟਿਕਾਣੇ ’ਤੇ ਪਹੁੰਚੀ। ਪੁਲਸ ਦੀ ਘੇਰਾਬੰਦੀ ਵੇਖ ਕੇ ਸਮੱਗਲਰ ਨੇ ਪੁਲਸ ਪਾਰਟੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ’ਚ ਹੌਲਦਾਰ ਜਿਵੇਂ ਹੀ ਸਮੱਗਲਰ ਨੂੰ ਫੜਣ ਲਈ ਉਸ ਦੇ ਕੋਲ ਪਹੁੰਚਿਆ ਤਾਂ ਉਸ ਨੇ ਉਸ ’ਤੇ ਗੋਲੀ ਚਲਾ ਦਿੱਤੀ। ਹੌਲਦਾਰ ਮਨਦੀਪ ਨੇ ਜ਼ਖਮੀ ਹੋਣ ਦੇ ਬਾਵਜੂਦ ਬਹਾਦਰੀ ਦਾ ਸਬੂਤ ਦਿੰਦੇ ਹੋਏ ਸਮੱਗਲਰ ਨੂੰ ਕਾਬੂ ਕਰ ਲਿਆ। ਪੁਲਸ ਨੇ ਸਮੱਗਲਰ ਗਗਨਦੀਪ ਕੋਲੋਂ ਇਕ ਪਿਸਤੌਲ, ਅੱਧਾ ਕਿੱਲੋ ਹੈਰੋਇਨ ਬਰਾਮਦ ਕਰ ਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਕੇ ਥਾਣਾ ਫਿਲੌਰ ਵਿਖੇ ਲਿਆਂਦਾ ਅਤੇ ਆਪਣੇ ਸਾਥੀ ਹੌਲਦਾਰ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਹੁਣ ਤਕ ਦਾ ਸਨਸਨੀਖੇਜ਼ ਖ਼ੁਲਾਸਾ, ਗੈਂਗਸਟਰ ਮੀਤਾ ਦੇ ਸੱਚ ਨੇ ਉਡਾਏ ਹੋਸ਼

ਐੱਨ. ਆਈ. ਏ. ਦੀ ਟੀਮ ਨੇ ਵੀ ਫੜਿਆ ਵੱਡਾ ਸਮੱਗਲਰ

ਪੰਜਾਬ ਪੁਲਸ ਦੀ ਕਾਰਵਾਈ ਦੇ ਨਾਲ-ਨਾਲ ਐੱਨ. ਆਈ. ਏ. ਦੀ ਟੀਮ ਨੇ ਵੀ ਪੰਜਾਬ ’ਚ ਵੱਡੀ ਕਾਰਵਾਈ ਕੀਤੀ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਸੀ ਕਿ ਐੱਨ. ਆਈ. ਏ. ਨੂੰ ਜਾਣਕਾਰੀ ਮਿਲੀ ਸੀ ਕਿ ਸਰਹੱਦੀ ਖੇਤਰ ਦੇ ਕੋਲੋਂ ਸਮੱਗਲਰ ਹੈਰੋਇਨ ਦੀ ਇਕ ਹੋਰ ਵੱਡੀ ਖੇਪ ਲੈ ਕੇ ਆਏ ਹੋਏ ਹਨ। ਜਿਸ ਤੋਂ ਬਾਅਦ ਐੱਨ. ਆਈ. ਏ. ਦੀ ਟੀਮ ਨੇ ਉਕਤ ਸਮੱਗਲਰਾਂ ਨੂੰ ਹੈਰੋਇਨ ਸਮੇਤ ਕਾਬੂ ਕਰ ਲਿਆ ਹੈ। ਬੇਸ਼ੱਕ ਐੱਨ. ਆਈ. ਏ. ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਪੰਜਾਬ ਪੁਲਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਐੱਨ. ਆਈ. ਏ. ਦੀ ਟੀਮ ਸਮੱਗਲਰ ਨੂੰ ਫੜ ਕੇ ਦਿੱਲੀ ਲੈ ਗਈ ਹੈ।

ਇਹ ਵੀ ਪੜ੍ਹੋ : ਉਜਾੜੇ ਪਿਆ ਪੰਜਾਬ, ਮਾਪਿਆਂ ਦੇ ਇਕਲੌਤੇ ਪੁੱਤ ਸਕਿੰਦਰਜੀਤ ਦੀ ਭਰੀ ਜਵਾਨੀ ’ਚ ਓਵਰਡੋਜ਼ ਕਾਰਣ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News