ਪਾਕਿ ਦੇ ਹੈਰੋਇਨ ਸਮੱਗਲਿੰਗ ਗਰੁੱਪ ਨਾਲ ਜੁੜਿਆ ਰਾਜਾ ਅੰਬਰਸਰੀਆ ਥਾਣਾ ਆਦਮਪੁਰ ਤੋਂ ਫਰਾਰ, ਪਈਆਂ ਭਾਜੜਾਂ

Saturday, Jan 20, 2024 - 11:33 AM (IST)

ਪਾਕਿ ਦੇ ਹੈਰੋਇਨ ਸਮੱਗਲਿੰਗ ਗਰੁੱਪ ਨਾਲ ਜੁੜਿਆ ਰਾਜਾ ਅੰਬਰਸਰੀਆ ਥਾਣਾ ਆਦਮਪੁਰ ਤੋਂ ਫਰਾਰ, ਪਈਆਂ ਭਾਜੜਾਂ

ਜਲੰਧਰ (ਵਰੁਣ)–ਜਲੰਧਰ ਦਿਹਾਤੀ ਵਿਚ ਹਾਈਵੇਅ ’ਤੇ ਲੁੱਟਖੋਹ ਕਰਨ ਵਾਲੇ ਗਿਰੋਹ ਦਾ ਸਰਗਣਾ ਅਤੇ ਪਾਕਿਸਤਾਨ ਦੇ ਹੈਰੋਇਨ ਸਮੱਗਲਿੰਗ ਗਰੁੱਪ ਨਾਲ ਜੁੜਿਆ ਰਾਜਾ ਅੰਬਰਸਰੀਆ ਥਾਣਾ ਆਦਮਪੁਰ ਤੋਂ ਫ਼ਰਾਰ ਹੋ ਗਿਆ ਹੈ। ਰਾਜਾ ਅੰਬਰਸਰੀਆ 2 ਦਿਨ ਦੇ ਰਿਮਾਂਡ ’ਤੇ ਸੀ, ਜਿਸ ਨੂੰ ਵੀਰਵਾਰ ਨੂੰ ਜਲੰਧਰ ਦਿਹਾਤੀ ਦੇ ਸੀ. ਆਈ. ਏ. ਸਟਾਫ਼ ਦੀ ਪੁਲਸ ਗ੍ਰਿਫ਼ਤਾਰ ਕਰਨ ਤੋਂ ਬਾਅਦ ਥਾਣਾ ਆਦਮਪੁਰ ਵਿਚ ਛੱਡ ਗਈ ਸੀ।

ਸੂਤਰਾਂ ਦੀ ਮੰਨੀਏ ਤਾਂ ਰਾਜਾ ਅੰਬਰਸਰੀਆ ਵੀਰਵਾਰ ਦੀ ਰਾਤ ਨੂੰ ਥਾਣਾ ਆਦਮਪੁਰ ਤੋਂ ਫ਼ਰਾਰ ਹੋਇਆ ਸੀ। ਵੀਰਵਾਰ ਨੂੰ ਥਾਣਾ ਮੁਖੀ ਮਨਜੀਤ ਿਸੰਘ ਛੁੱਟੀ ’ਤੇ ਸਨ, ਜਿਸ ਕਾਰਨ ਥਾਣੇ ਦੇ ਸਟਾਫ਼ ਨੇ ਲਾਪਰਵਾਹੀ ਵਰਤੀ ਅਤੇ ਰਾਜਾ ਫ਼ਰਾਰ ਹੋ ਗਿਆ। ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ ਰਾਜਾ ਜਿਸ ਗੱਡੀ ਵਿਚ ਬੈਠ ਕੇ ਭੱਜਿਆ, ਉਸ ਨੂੰ ਪੁਲਸ ਨੇ ਸੁਲਤਾਨਪੁਰ ਤੋਂ ਬਰਾਮਦ ਕਰ ਲਿਆ ਹੈ। ਉਸ ਦੀ ਭਾਲ ਵਿਚ ਪੁਲਸ ਬਾਰਡਰ ਏਰੀਏ ਵਿਚ ਸਰਚ ਕਰ ਰਹੀ ਹੈ। ਸ਼ਨੀਵਾਰ ਨੂੰ ਰਾਜਾ ਦਾ ਰਿਮਾਂਡ ਖ਼ਤਮ ਹੋਣ ’ਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰਨਾ ਸੀ।

ਇਹ ਵੀ ਪੜ੍ਹੋ : ਜਲੰਧਰ ਵਿਖੇ ਸਕੂਲ ਦੇ ਪ੍ਰਿੰਸੀਪਲ ਦੀਆਂ ਇਤਰਾਜ਼ਯੋਗ ਹਾਲਾਤ 'ਚ ਤਸਵੀਰਾਂ ਹੋਈਆਂ ਵਾਇਰਲ, ਵੇਖ ਮਾਪਿਆਂ ਦੇ ਵੀ ਉੱਡੇ ਹੋਸ਼

ਓਧਰ ਥਾਣਾ ਆਦਮਪੁਰ ਦੇ ਮੁਖੀ ਨੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ। ਦੱਸ ਦੇਈਏ ਕਿ ਰਾਜਾ ਅੰਬਰਸਰੀਆ ਉਰਫ਼ ਅਜੇ ਪਾਲ ਵਾਸੀ ਅੰਮ੍ਰਿਤਸਰ ਨੂੰ ਸੀ. ਆਈ. ਏ. ਸਟਾਫ਼ ਦਿਹਾਤੀ ਨੇ ਕਿਸ਼ਨਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਤੋਂ ਇਕ ਪਿਸਟਲ ਅਤੇ 400 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਸ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਲਡਨ ਟੈਂਪਲ ਤੋਂ ਵਾਪਸ ਆ ਰਹੇ 3 ਨੌਜਵਾਨਾਂ ਨੂੰ ਲੁੱਟਿਆ ਸੀ ਅਤੇ ਫਿਰ ਆਦਮਪੁਰ ਇਲਾਕੇ ਵਿਚ ਆੜ੍ਹਤੀ ’ਤੇ ਫਾਇਰਿੰਗ ਕਰ ਕੇ ਉਸਦੀ ਗੱਡੀ ਵੀ ਲੁੱਟ ਲਈ ਸੀ। ਇਸ ਗੈਂਗ ਦੇ ਕੁਝ ਮੈਂਬਰਾਂ ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਹੈ। ਰਾਜਾ ਨੇ ਹੀ ਬੀ. ਐੱਸ. ਐੱਫ਼. ਚੌਂਕ ਤੋਂ ਇਕ ਹੋਰ ਗੱਡੀ ਲੁੱਟੀ ਸੀ, ਜਿਸ ਸਬੰਧੀ ਥਾਣਾ ਨਵੀਂ ਬਾਰਾਦਰੀ ਵਿਚ ਕੇਸ ਦਰਜ ਕੀਤਾ ਗਿਆ ਸੀ। ਰਾਜਾ ਆਪਣੇ ਗੁਆਂਢੀ ਗੁਰਵਿੰਦਰ ਉਰਫ ਲੱਲੂ ਸੁਨਿਆਰਾ ਨਾਲ ਮਿਲ ਕੇ ਹੈਰੋਇਨ ਦਾ ਕੰਮ ਕਰਦਾ ਸੀ। ਲੱਲੂ ਦੇ ਸਿੱਧੇ ਸੰਬੰਧ ਪਾਕਿ ਦੇ ਸਮੱਗਲਰਾਂ ਨਾਲ ਹਨ। ਫਿਲਹਾਲ ਰਾਜਾ ਅੰਬਰਸਰੀਆ ਦੀ ਤਲਾਸ਼ ਜਾਰੀ ਹੈ। ਦੇਰ ਰਾਤ ਤਕ ਉਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਸੀ।
 

ਇਹ ਵੀ ਪੜ੍ਹੋ :  ਜਲੰਧਰ: 19 ਸਾਲਾ ਮੁੰਡੇ ਦੇ ਕਤਲ ਮਾਮਲੇ 'ਚ 'ਲਵ ਐਂਗਲ' ਆਇਆ ਸਾਹਮਣੇ, CCTV ਫੁਟੇਜ 'ਚ 5 ਸ਼ੱਕੀ ਕੈਦ
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News