ਸਿੱਖਿਆ ਮੰਤਰੀ ਵੱਲੋਂ ਲੋਕਾਂ ਨੂੰ ਸੱਦਾ ''ਪੰਜਾਬ ਨੂੰ ਬਚਾਉਣ ਲਈ ਰੁੱਖ ਲਾਓ''
Sunday, Jul 08, 2018 - 12:58 AM (IST)
ਅੰਮ੍ਰਿਤਸਰ (ਜ. ਬ., ਨਵਦੀਪ) - ਸੇਵਾ, ਪਿਆਰ ਤੇ ਸਦਭਾਵਨਾ ਦੀ ਮੂਰਤੀ ਪੂਜਨੀਕ ਸਵਰਗਵਾਸੀ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ 'ਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਈ. ਐੱਮ. ਸੀ. ਸੁਪਰ ਸਪੈਸ਼ਲਿਸਟ ਹਸਪਤਾਲ ਗ੍ਰੀਨ ਐਵੀਨਿਊ ਵਿਖੇ 'ਪੰਜਾਬ ਕੇਸਰੀ ਗਰੁੱਪ' ਦੇ ਸਹਿਯੋਗ ਨਾਲ ਲਾਇਆ ਗਿਆ, ਜਿਸ ਵਿਚ 270 ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਤੇ ਦਵਾਈਆਂ ਵੰਡੀਆਂ ਗਈਆਂ। ਬਲੱਡ ਸ਼ੂਗਰ, ਈ. ਸੀ. ਜੀ., ਈਕੋ, ਬੀ. ਪੀ., ਟੀ. ਐ ਅਤੇ ਬੱਚਿਆਂ ਦੀਆਂ ਬੀਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵੱਧ ਸੀ।
ਇਸ ਦੌਰਾਨ ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਪ੍ਰਧਾਨ ਇੰਜੀਨੀਅਰ ਸ਼ਵੇਤ ਮਲਿਕ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਬਿਆਨਾਂ 'ਚ ਪੰਜਾਬ ਦੇ ਲੋਕਾਂ ਨੂੰ ਮੂਲ ਮੰਤਰ ਦਿੰਦੇ ਹੋਏ ਕਿਹਾ ਕਿ 'ਨਸ਼ੇ ਦਾ ਨਾਸ਼ ਹੋਵੇ, ਪੰਜਾਬ ਦਾ ਵਿਕਾਸ ਹੋਵੇ।'
ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੈਡੀਕਲ ਚੈੱਕਅਪ ਲਈ ਆਏ ਮਰੀਜ਼ਾਂ ਨੂੰ ਅਪੀਲ ਕੀਤੀ ਕਿ 'ਪੰਜਾਬ ਬਚਾਓ, ਰੁੱਖ ਲਾਓ।' ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਨਸ਼ੇ 'ਤੇ ਚੋਟ ਕਰਦਿਆਂ ਆਮ ਲੋਕਾਂ ਨੂੰ ਪੁਲਸ ਦੇ ਸਹਿਯੋਗ ਦੀ ਗੱਲ ਕੀਤੀ। ਸਮਾਰੋਹ ਦੇ ਚੀਫ ਗੈਸਟ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਤੇ ਜ਼ਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਗੈਸਟ ਆਫ ਆਨਰ ਸਨ। ਐਵਾਰਡ ਆਫ ਆਨਰ ਏ. ਡੀ. ਸੀ. ਪੀ. (ਵਨ) ਜਗਜੀਤ ਸਿੰਘ ਵਾਲੀਆ ਤੇ ਏ. ਡੀ. ਸੀ. ਪੀ. (ਟੂ) ਲਖਬੀਰ ਸਿੰਘ ਸਨ। ਜ਼ਿਲਾ ਕਾਂਗਰਸ ਦੇ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਕੌਂਸਲਰ ਵਿਕਾਸ ਸੋਨੀ, ਕਮਲ ਕਿਸ਼ੋਰ ਪਹਿਲਵਾਨ (ਰਾਸ਼ਟਰੀ ਪ੍ਰਧਾਨ ਮਨੁੱਖੀ ਅਧਿਕਾਰ ਵੈੱਲਫੇਅਰ ਸੋਸਾਇਟੀ ਪੰਜਾਬ), ਸ਼ਰਵਣ ਨਈਅਰ, ਡਾ. ਹਰਵਿੰਦਰ ਸਿੰਘ, ਚਮਨ ਲਾਲ ਸ਼ਰਮਾ ਆਦਿ ਖਾਸ ਤੌਰ 'ਤੇ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾਂਜਲੀ ਦੇਣ ਪੁੱਜੇ। 'ਪੰਜਾਬ ਕੇਸਰੀ ਗਰੁੱਪ' ਦੀ ਸਿੰਪਲ ਖੰਨਾ, ਈ. ਐੱਮ. ਸੀ. ਗਰੁੱਪ ਦੇ ਚੇਅਰਮੈਨ ਪਵਨ ਅਰੋੜਾ, ਈ. ਐੱਮ. ਸੀ. ਐੱਮ. ਡੀ. ਸ਼੍ਰੀਮਤੀ ਮੀਨੂ ਅਰੋੜਾ ਤੇ ਰਿਸ਼ਭ ਅਰੋੜਾ ਨੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਮੰਚ ਸੰਚਾਲਨ ਅਰਵਿੰਦਰ ਭੱਟੀ ਨੇ ਬਾਖੂਬੀ ਨਿਭਾਇਆ।
