ਪੰਜਾਬ ਪੈਨਸ਼ਨਰਜ਼ ਯੂਨੀਅਨ ਨੇ ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ

Thursday, Jul 06, 2017 - 01:08 PM (IST)

ਤਰਨਤਾਰਨ - ਪੰਜਾਬ ਪੈਨਸ਼ਨਰਜ਼ ਯੂਨੀਅਨ (ਰਜਿ.) ਜ਼ਿਲਾ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਦੀ ਪ੍ਰਧਾਨਗੀ ਹੇਠ ਪਾਰਟੀ ਭਵਨ ਵਿਖੇ ਹੋਈ। ਪ੍ਰੈੱਸ ਨੋਟ 'ਚ ਦਿੱਤੀ ਜਾਣਕਾਰੀ ਅਨੁਸਾਰ ਯੂਨੀਅਨ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਪੈਨਸ਼ਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਤੁਰੰਤ ਲਾਗੂ ਕੀਤੇ ਜਾਣ ਦੀ ਗੱਲ ਕੀਤੀ। ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਕਿਹਾ ਗਿਆ ਸੀ ਕਿ 30 ਦਿਨਾਂ ਦੇ ਅੰਦਰ-ਅੰਦਰ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇਗੀ ਪਰ ਸਰਕਾਰ ਨੇ ਅਜੇ ਤੱਕ ਇਹ ਰਿਪੋਰਟ ਲਾਗੂ ਨਹੀਂ ਕੀਤੀ, ਜਿਸ ਦੇ ਰੋਸ 'ਚ ਯੂਨੀਅਨ ਨਾਲ ਸੰਬੰਧਿਤ ਮੈਂਬਰਾਂ ਨੇ ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਸਮੇਂ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਆਪਣੀਆਂ ਹੱਕੀ ਮੰਗਾਂ ਜਨਵਰੀ 2017 ਦੀ ਡੀ. ਏ. ਦੀ ਕਿਸ਼ਤ ਤੇ ਪਿਛਲੇ 22 ਮਹੀਨਿਆਂ ਦਾ ਡੀ. ਏ. ਦਾ ਬਕਾਇਆ ਤੁਰੰਤ ਦੇਣ, ਮੈਡੀਕਲ ਸਕੀਮ ਵਿਚ ਸੋਧ ਕਰ ਕੇ ਲਾਗੂ ਕਰਨ, ਬਿਜਲੀ ਮੁਲਾਜ਼ਮਾਂ ਵਾਂਗ ਪੈਨਸ਼ਨਰਾਂ ਦੀ ਵੀ 200 ਯੂਨਿਟ ਬਿਜਲੀ ਮੁਆਫ ਕਰਨ ਤੇ ਮੈਡੀਕਲ ਭੱਤਾ 2 ਹਜ਼ਾਰ ਰੁਪਏ ਕੀਤੇ ਜਾਣ ਦੀ ਮੰਗ ਕੀਤੀ। ਬੁਲਾਰਿਆਂ ਨੇ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਜਲਦੀ ਇਨਸਾਫ ਨਾ ਦਿੱਤੇ ਜਾਣ ਦੀ ਸੂਰਤ 'ਚ ਯੂਨੀਅਨ ਵੱਲੋਂ ਕੀਤੇ ਜਾਣ ਵਾਲੇ ਅਗਲੇ ਤਿੱਖੇ ਸੰਘਰਸ਼ ਲਈ ਪੈਨਸ਼ਨਰਜ਼ ਸਾਥੀਆਂ ਨੂੰ ਤਿਆਰ ਰਹਿਣ ਦੀ ਅਪੀਲ ਕੀਤੀ।
ਮੀਟਿੰਗ 'ਚ ਸਵਰਨ ਸਿੰਘ ਜਨਰਲ ਸਕੱਤਰ, ਕੇਵਲ ਸਿੰਘ ਕਸੇਲ ਜੁਆਇੰਟ ਸਕੱਤਰ, ਗੁਰਦੀਪ ਸਿੰਘ ਕੈਸ਼ੀਅਰ, ਦਿਲਬਾਗ ਸਿੰਘ ਵਰਪਾਲ, ਦੀਦਾਰ ਸਿੰਘ ਵੇਂਈਪੁਈਂ, ਜਸਬੀਰ ਕਸੇਲ, ਜੀਤ ਸਿੰਘ ਖਾਰਾ, ਪ੍ਰਕਾਸ਼ ਸਿੰਘ ਟੀ. ਐੱਮ., ਕਾਮਰੇਡ ਬਚਨ ਸਿੰਘ, ਕੁਲਦੀਪ ਭਲਵਾਨ, ਜਗੀਰ ਸਿੰਘ ਸਰਪੰਚ, ਸੰਤੋਖ ਸਿੰਘ ਖਾਰਾ, ਹਰਜਿੰਦਰ ਸਿੰਘ ਝਬਾਲ, ਮਹਿੰਦਰ ਸਿੰਘ ਨੂਰਪੁਰ, ਸਵਰਨ ਸਿੰਘ ਜੰਡਿਆਲਾ, ਕੇਵਲ ਸਿੰਘ ਏਕਲਗੱਡਾ, ਸਵਿੰਦਰ ਸਿੰਘ ਤੁੜ, ਅਮਰੀਕ ਸਿੰਘ ਢੋਟੀਆਂ, ਹਰਬੰਸ ਸਿੰਘ ਭੁੱਲਰ, ਕ੍ਰਿਪਾਲ ਸਿੰਘ ਪੰਡੋਰੀ, ਦਾਰਾ ਸਿੰਘ ਇੰਸਪੈਕਟਰ ਆਦਿ ਹਾਜ਼ਰ ਸਨ।


Related News