ਮੈਨੇਜਮੈਂਟ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ

03/02/2018 4:52:02 AM

ਅੰਮ੍ਰਿਤਸਰ,  (ਰਮਨ)-  ਪਾਵਰਕਾਮ ਦੀਆਂ ਯੂਨੀਅਨਾਂ ਵੱਲੋਂ ਬਣਾਈ ਗਈ ਸਾਂਝੀ ਸੰਘਰਸ਼ ਕਮੇਟੀ ਵੱਲੋਂ ਵੇਰਕਾ ਕੰਪਲੈਕਸ 'ਚ ਤਨਖਾਹ ਨਾ ਮਿਲਣ ਕਾਰਨ ਰੋਸ ਰੈਲੀ ਕੀਤੀ ਗਈ ਅਤੇ ਸੰਰਘਸ਼ ਦਾ ਰਸਤਾ ਅਖਤਿਆਰ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਪੀ. ਐੱਸ. ਪੀ. ਸੀ. ਐੱਲ. ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਵਿਚ ਕੀਤੇ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ, ਪਹਿਲਾਂ ਵਰਕਸ਼ਾਪ ਤੋੜੀ ਗਈ ਤੇ ਰੋਪੜ ਥਰਮਲ ਪਲਾਂਟ, ਬਠਿੰਡਾ ਥਰਮਲ ਪਲਾਂਟ ਤੋੜ ਕੇ ਕਾਫ਼ੀ ਲੋਕ ਬੇਰੋਜ਼ਗਾਰ ਕਰ ਦਿੱਤੇ ਗਏ।  ਵਿੱਤ ਸਕੱਤਰ ਪੰਜਾਬ ਨਰਿੰਦਰ ਬੱਲ ਨੇ ਪਾਵਰਕਾਮ ਮੈਨੇਜਮੈਂਟ ਅਤੇ ਸਰਕਾਰ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਤੇ ਕਿਹਾ ਕਿ ਸਰਕਾਰ ਨੇ ਜੇਕਰ ਕਰਮਚਾਰੀਆਂ ਦੀ ਤਨਖਾਹ ਰਿਲੀਜ਼ ਨਾ ਕੀਤੀ ਤਾਂ ਸੰਰਘਸ਼ ਹੋਰ ਤੇਜ਼ ਕੀਤਾ ਜਾਵੇਗਾ। ਹੁਣ ਮੈਨੇਜਮੈਂਟ ਹਰ ਵਾਰ ਕਰਮਚਾਰੀਆਂ ਨੂੰ ਤਨਖਾਹ ਦੇਰੀ ਨਾਲ ਦੇ ਰਹੀ ਹੈ, ਜੋ ਕਿ ਸਹਿਣ ਤੋਂ ਬਾਹਰ ਹੈ।  ਇਸ ਮੌਕੇ ਹਰਵਿੰਦਰ ਸਿੰਘ ਬੇਗੋਵਾਲ, ਗੋਪਾਲ ਸਿੰਘ ਮੁਸਤਫਾਬਾਦ, ਪਲਵਿੰਦਰ ਸਿੰਘ, ਨਰਿੰਦਰ ਕੁਮਾਰ ਮੁਸਤਫਾਬਾਦ, ਸੁਖਵਿੰਦਰ ਸਿੰਘ, ਓਮ ਪ੍ਰਕਾਸ਼, ਮੁਖਤਿਆਰ ਸਿੰਘ, ਪ੍ਰਵੀਨ ਕੁਮਾਰ, ਅਮਰੀਕ ਸਿੰਘ, ਜਸਵੰਤ ਸਿੰਘ ਤੁੰਗ, ਬਿਕਰਮਜੀਤ ਸਿੰਘ ਆਦਿ ਮੌਜੂਦ ਸਨ।


Related News