ਸੀਤਾ ਦੇਵੀ ਕਤਲ ਕਾਂਡ ਮਾਮਲਾ : 3 ਦੋਸ਼ੀ ਗ੍ਰਿਫਤਾਰ

Tuesday, Oct 31, 2017 - 05:30 PM (IST)

ਸੀਤਾ ਦੇਵੀ ਕਤਲ ਕਾਂਡ ਮਾਮਲਾ : 3 ਦੋਸ਼ੀ ਗ੍ਰਿਫਤਾਰ


ਜਲੰਧਰ (ਸ਼ਿੰਦਾ) - ਬੀਤੇ ਕੁਝ ਦਿਨ ਪਹਿਲਾਂ 15 ਅਕਤੂਬਰ ਦੀ ਰਾਤ ਨੂੰ ਪੁਰਾਣਾ ਹੁਸ਼ਿਆਰਪੁਰ ਰੋਡ 'ਤੇ ਹੋਏ ਸੀਤਾ ਦੇਵੀ ਕਤਲ ਕਾਂਡ ਦੇ ਮਾਮਲੇ 'ਚ ਇੰਵਸਟੀਗੇਟ ਟੀਮ ਦੇ ਹੱਥ ਵੱਡੀ ਸਫਲਤਾ ਹਾਸਲ ਹੋਈ ਹੈ। 
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੈਸ ਕਾਂਨਫਰਸ ਦੌਰਾਨ ਡਿਪਟੀ ਕਮਿਸ਼ਨਰ ਰਾਜਿੰਦਰ ਸਿੰਘ, ਏ. ਡੀ. ਪੀ. ਸੀ. ਕੁਲਵੰਤ ਸਿੰਘ ਹੀਰ ਅਤੇ ਏ. ਸੀ.ਪੀ. ਨਵਨੀਤ ਮਹਾਲ ਨੇ ਦੱਸਿਆ ਕਿ ਇਸ ਮਾਮਲੇ ਦੇ 3 ਦੋਸ਼ੀਆਂ ਨੂੰ ਹਰਦੀਪ ਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਦੀ ਪਛਾਣ ਮਹਾਵੀਰ ਸਾਓ ਪੁੱਤਰ ਸੁਦਰਸ਼ਨ ਸਾਓ, ਬੂਟੀ ਭਗਤ ਪੁੱਤਰ ਰਾਮ ਸੀਸ ਭਗਤ, ਰਮਾਇਣ ਸਿੰਘ ਪੁੱਤਰ ਅਦਾਲਤ ਮਹਾਤੋ ਨਾਮ ਤੋਂ ਹੋਈ ਹੈ। ਉਕਤ ਦੋਸ਼ੀਆਂ ਨੇ ਲੁੱਟ-ਮਾਰ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਸੀਤਾ ਦੇਵੀ ਪਤਨੀ ਪਰਮਜੀਤ ਦਾ ਕਤਲ ਕਰ  ਕੇ ਮ੍ਰਿਤਕ ਔਰਤ ਦਾ ਮੋਬਾਇਲ ਫੋਨ ਅਤੇ ਨਕਦੀ ਲੁੱਟ ਕੇ ਲੈ ਗਏ ਸਨ। ਪੁਲਸ ਨੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਛਗਿਛ ਕੀਤੀ ਜਾ ਰਹੀ ਹੈ।


Related News