ਸਿਟ ਨੇ ਘਟਨਾ ਮੌਕੇ ਪੁਲਸ ਨਾਕਿਆਂ ’ਤੇ ਡਿਊਟੀ ਦੇਣ ਵਾਲੇ ਪੁਲਸ ਮੁਲਾਜ਼ਮਾਂ ਦੇ ਬਿਆਨ ਕੀਤੇ ਕਲਮਬੰਦ

Wednesday, Jul 28, 2021 - 02:52 PM (IST)

ਸਿਟ ਨੇ ਘਟਨਾ ਮੌਕੇ ਪੁਲਸ ਨਾਕਿਆਂ ’ਤੇ ਡਿਊਟੀ ਦੇਣ ਵਾਲੇ ਪੁਲਸ ਮੁਲਾਜ਼ਮਾਂ ਦੇ ਬਿਆਨ ਕੀਤੇ ਕਲਮਬੰਦ

ਫ਼ਰੀਦਕੋਟ (ਰਾਜਨ): ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਨਵੀ ਗਠਿਤ ਸਿਟ ਦੇ ਮੈਂਬਰ ਡੀ.ਆਈ.ਜੀ. ਸੁਰਜੀਤ ਸਿੰਘ ਵੱਲੋਂ ਅੱਜ ਆਈ.ਜੀ ਦਫ਼ਤਰ ਫ਼ਰੀਦਕੋਟ ਵਿਖੇ ਸਖ਼ਤ ਸੁਰੱਖਿਆ ਪ੍ਰੰਬਧਾਂ ਹੇਠ 10 ਤੋਂ 11 ਦੇ ਕਰੀਬ ਉਨ੍ਹਾਂ ਪੁਲਸ ਮੁਲਾਜ਼ਮਾਂ ਦੇ ਬਿਆਨ ਕਲਮਬੰਦ ਕੀਤੇ ਜੋ ਘਟਨਾ ਮੌਕੇ ਲਗਾਏ ਗਏ ਪੁਲਸ ਨਾਕਿਆਂ ’ਤੇ ਡਿਊਟੀ ਦੇ ਰਹੇ ਸਨ।

ਇਹ ਵੀ ਪੜ੍ਹੋ :  ਵਿਦੇਸ਼ ਗਏ ਪਤੀ ਦੀ ਫੋਨ 'ਤੇ ਖੁੱਲ੍ਹੀ ਪੋਲ, ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਪਤਨੀ

ਦੱਸਣਯੋਗ ਹੈ ਕਿ ਕੋਟਕਪੂਰਾ ਦੇ ਲਾਲ ਬੱਤੀਆਂ ਵਾਲੇ ਚੌਂਕ ਵਿੱਚ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਿੱਚ ਜਿਸ ਵੇਲੇ ਸਿੱਖ ਸੰਗਤਾਂ ਸ਼ਾਂਤਮਈ ਧਰਨਾ ਦੇ ਰਹੀਆਂ ਸਨ ਤਾਂ ਉਸ ਵੇਲੇ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਢੁੱਕਵੀਆਂ ਥਾਵਾਂ ’ਤੇ ਪੁਲਸ ਨਾਕੇ ਲਗਾਏ ਗਏ ਸਨ ਜਿਨ੍ਹਾਂ ’ਤੇ ਡਿਊਟੀ ਦੇਣ ਵਾਲੇ ਪੁਲਸ ਕਰਮਚਾਰੀਆਂ ਨੂੰ ਵੀ ਜਾਂਚ ਦਾ ਅਹਿਮ ਹਿੱਸਾ ਮੰਨ ਕੇ ਉਸ ਵੇਲੇ ਦੇ ਹਾਲਾਤਾਂ ਬਾਰੇ ਡੀ.ਆਈ.ਜੀ ਸੁਰਜੀਤ ਸਿੰਘ ਵੱਲੋਂ ਪੁੱਛ-ਗਿੱਛ ਕਰਨ ਦੀ ਸੂਰਤ ਇਨ੍ਹਾਂ ਦੇ ਬਿਆਨਾਂ ਨੂੰ ਵੀ ਕਲਮਬੰਦ ਕੀਤਾ ਗਿਆ। ਵਰਨਣਯੋਗ ਹੈ ਕਿ ਮਾਨਯੋਗ ਉੱਚ ਅਦਾਲਤ ਦੇ ਫੈਸਲੇ ਅਨੁਸਾਰ ਬੇਅਦਬੀ ਮਾਮਲਿਆਂ ਦੀ ਜਾਂਚ ਦਾ ਕੰਮ ਸਿਟ ਵੱਲੋਂ 6 ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਣਾ ਹੈ ਜਦਕਿ ਨਵ ਗਠਿਤ ਸਿਟ ਨੂੰ ਕੋਟਕਪੂਰਾ ਗੋਲੀਕਾਂਡ ਦੀ ਮੁੜ ਤੋਂ ਜਾਂਚ ਕਰਦਿਆਂ 2 ਮਹੀਨੇ ਬੀਤ ਚੁੱਕੇ ਹਨ।

ਇਹ ਵੀ ਪੜ੍ਹੋ : ਲਵਪ੍ਰੀਤ ਦੇ ਰਿਸ਼ਤੇਦਾਰਾਂ ਨੇ ਜਾਮ ਕੀਤਾ ਹਾਈਵੇਅ, ਬੇਅੰਤ ਕੌਰ ਖ਼ਿਲਾਫ਼ ਨਵੀਂ ਧਾਰਾ ਜੋੜਨ ਦੀ ਮੰਗ


author

Shyna

Content Editor

Related News