ਮਲੋਟ ਦੀ ਸ਼ਰਮਨਾਕ ਘਟਨਾ, ਭੈਣ ਨਾਲ ਹੁੰਦੇ ਜਬਰ-ਜ਼ਿਨਾਹ ਦੀ ਨਮੋਸ਼ੀ ਕਾਰਨ ਭਰਾ ਨੇ ਕੀਤੀ ਖ਼ੁਦਕੁਸ਼ੀ

Wednesday, Aug 11, 2021 - 06:38 PM (IST)

ਮਲੋਟ ਦੀ ਸ਼ਰਮਨਾਕ ਘਟਨਾ, ਭੈਣ ਨਾਲ ਹੁੰਦੇ ਜਬਰ-ਜ਼ਿਨਾਹ ਦੀ ਨਮੋਸ਼ੀ ਕਾਰਨ ਭਰਾ ਨੇ ਕੀਤੀ ਖ਼ੁਦਕੁਸ਼ੀ

ਮਲੋਟ (ਜੁਨੇਜਾ) : ਪਿੰਡ ਮਲੋਟ ਵਿਖੇ ਇਕ ਵਿਅਕਤੀ ਵੱਲੋਂ 19 ਸਾਲਾ ਕੁੜੀ ਨਾਲ ਡਰਾ ਧਮਕਾ ਕੇ ਵਾਰ-ਵਾਰ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਪਤਾ ਲੱਗਣ ’ਤੇ ਕੁੜੀ ਦੇ ਭਰਾ ਵੱਲੋਂ ਉਕਤ ਵਿਅਕਤੀ ਕੋਲ ਵਿਰੋਧ ਪ੍ਰਗਟ ਕੀਤਾ ਤਾਂ ਉਕਤ ਦੋਸ਼ੀ ਵੱਲੋਂ ਉਲਟਾ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਆਤਮਹੱਤਿਆ ਕਰ ਲਈ। ਇਸ ਮਾਮਲੇ ’ਚ ਪੀੜਤ ਕੁੜੀ ਦੀ ਸ਼ਿਕਾਇਤ ਪੁਲਸ ਨੇ ਦੋਸ਼ੀ ਅਤੇ ਇਸ ਜੁਰਮ ਵਿਚ ਭਾਗੀਦਾਰ ਉਸਦੀ ਚਾਚੀ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾਂ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਇਕ ਹਫ਼ਤਾ ਪਹਿਲਾਂ ਘਰ ਜੰਮੀ ਧੀ, ਪਿਓ ਨੇ ਹੋਟਲ ’ਚ ਲਿਜਾ ਕੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਜਾਣਕਾਰੀ ਅਨੁਸਾਰ ਪੀੜਤ ਨੇ ਸਦਰ ਮਲੋਟ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਕਿ ਪਿੰਡ ਦਾ ਹੀ ਗੁਰਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਆਪਣੀ ਚਾਚੀ ਦੇ ਘਰ ਬੁਲਾ ਕੇ ਉਸ ਨਾਲ ਜ਼ਬਰਦਸਤੀ ਕਰਦਾ ਆ ਰਿਹਾ ਸੀ। ਪੀੜਤਾ ਵੱਲੋਂ ਵਿਰੋਧ ਕਰਨ ’ਤੇ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਕੁਝ ਦਿਨ ਪਹਿਲਾਂ ਉਕਤ ਦੋਸ਼ੀ ਨੇ ਉਨ੍ਹਾਂ ਦੇ ਘਰ ਆਕੇ ਜ਼ਬਰਦਸਤੀ ਉਸਦੀਆਂ ਤਸਵੀਰਾਂ ਵੀ ਖਿੱਚੀਆਂ। ਇਸਦਾ ਘਰ ਪਤਾ ਲੱਗ ਜਾਣ ’ਤੇ ਪੀੜਤਾ ਦੇ ਭਰਾ ਨੇ ਉਕਤ ਦੋਸ਼ੀ ਨੂੰ ਇਨ੍ਹਾਂ ਹਰਕਤਾਂ ਤੋਂ ਬਾਜ ਆਉਣ ਲਈ ਕਿਹਾ ਤਾਂ ਉਲਟਾ ਉਸਨੇ ਪੀੜਤਾ ਦੇ ਭਰਾ ਨੂੰ ਧਮਕੀਆਂ ਦਿੱਤੀਆਂ ਅਤੇ ਜਲੀਲ ਕੀਤਾ। ਜਿਸ ਤੋਂ ਪ੍ਰਸ਼ਾਨ ਹੋ ਕੇ ਪੀੜਤਾ ਦੇ ਭਰਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ’ਤੇ ਸਦਰ ਮਲੋਟ ਪੁਲਸ ਨੇ ਦੋਸ਼ੀ ਗੁਰਵਿੰਦਰ ਸਿੰਘ ਅਤੇ ਉਸਦੀ ਚਾਚੀ ਰਮਨਦੀਪ ਕੌਰ ਪਤਨੀ ਸੁਖਦੇਵ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਨੂਰਮਹਿਲ ਕਤਲ ਕਾਂਡ ਦਾ ਸੱਚ ਆਇਆ ਸਾਹਮਣੇ, ਇਸ ਲਈ ਪਹਿਲਾਂ ਸੱਸ, ਫਿਰ ਪਤਨੀ ਤੇ ਫਿਰ ਨੌਜਵਾਨ ਨੂੰ ਮਾਰੀ ਗੋਲ਼ੀ

ਨੋਟ - ਤੁਹਾਡੇ ਮੁਤਾਬਕ ਬਲਾਤਕਾਰ ਵਰਗੀਆਂ ਘਟਨਾਵਾਂ ਵਿਚ ਮੁਲਜ਼ਮ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ?


author

Gurminder Singh

Content Editor

Related News