ਗਾਇਕ 'ਕਰਨ ਔਜਲਾ' ਦੇ ਜੇਲ੍ਹ ਦੌਰੇ ਮਾਮਲੇ 'ਚ ਪਹਿਲੀ ਵਿਕਟ ਡਿਗੀ, ਹੁਣ ਹੋ ਸਕਦੀ ਹੈ ਹੋਰ ਵੱਡੀ ਕਾਰਵਾਈ

Monday, Apr 19, 2021 - 12:45 PM (IST)

ਗਾਇਕ 'ਕਰਨ ਔਜਲਾ' ਦੇ ਜੇਲ੍ਹ ਦੌਰੇ ਮਾਮਲੇ 'ਚ ਪਹਿਲੀ ਵਿਕਟ ਡਿਗੀ, ਹੁਣ ਹੋ ਸਕਦੀ ਹੈ ਹੋਰ ਵੱਡੀ ਕਾਰਵਾਈ

ਲੁਧਿਆਣਾ (ਸਿਆਲ) : ਪੰਜਾਬ ਸਰਕਾਰ ਲਈ ਸਿਰਦਰਦ ਬਣੇ ਗਾਇਕ ਕਰਨ ਔਜਲਾ ਦੇ ਲੁਧਿਆਣਾ ਜੇਲ੍ਹ ਦੌਰੇ ਮਾਮਲੇ ’ਚ ਜੇਲ੍ਹ ਮੰਤਰਾਲਾ ਨੇ ਲੁਧਿਆਣਾ ਜੇਲ੍ਹ ’ਚ ਹਵਾਲਾਤੀ ਗੁਰਦੀਪ ਸਿੰਘ ਉਰਫ਼ ਰਾਣੋ ਨੂੰ ਸ਼ਿਫਟ ਕਰ ਕੇ ਪਟਿਆਲਾ ਜੇਲ੍ਹ ’ਚ ਭੇਜ ਦਿੱਤਾ ਹੈ। ਭਾਵੇਂ ਕਿ ਜੇਲ੍ਹ ਵਿਭਾਗ ਨੇ ਅਜਿਹਾ ਕਦਮ ਕਿਉਂ ਚੁੱਕਿਆ, ਇਸ ’ਤੇ ਕੋਈ ਅਧਿਕਾਰਕ ਟਿੱਪਣੀ ਨਹੀਂ ਕੀਤੀ ਜਾ ਰਹੀ ਹੈ ਪਰ ਗਾਇਕ ਕਰਨ ਔਜਲਾ ਮਾਮਲੇ ਨੂੰ ਲੈ ਕੇ ਹੀ ਤਬਦੀਲੀ ਕੀਤੀ ਗਈ ਦੱਸੀ ਜਾਂਦੀ ਹੈ ਕਿਉਂਕਿ ਕਰਨ ਔਜਲਾ ਦੇ ਦੌਰੇ ਤੋਂ ਬਾਅਦ ਇਹ ਮਾਮਲਾ ਗੁਰਦੀਪ ਸਿੰਘ ਉਰਫ਼ ਰਾਣੋ ਨਾਲ ਮੁਲਾਕਾਤ ਨਾਲ ਜੁੜ ਰਿਹਾ ਸੀ ਅਤੇ ਕਾਫੀ ਚਰਚਾ ’ਚ ਆਇਆ ਸੀ।

ਇਹ ਵੀ ਪੜ੍ਹੋ : 'ਕੋਰੋਨਾ' ਦੇ ਚੱਲਦਿਆਂ PGI 'ਚ 75 ਫ਼ੀਸਦੀ ਬੈੱਡ ਫੁੱਲ, ਦੂਜੇ ਸੂਬਿਆਂ ਨੂੰ ਕੀਤੀ ਗਈ ਅਪੀਲ

ਬੇਸ਼ੱਕ ਜੇਲ੍ਹ ਸੁਪਰੀਡੈਂਟ ਰਾਜੀਵ ਅਰੋੜਾ ਇਸ ਨੂੰ ਉਨ੍ਹਾਂ ਨਾਲ ਹੋਈ ਗਾਇਕ ਦੀ ਮਿਲਣੀ ਦੱਸ ਰਹੇ ਸੀ ਪਰ ਬਾਅਦ ’ਚ ਇਹ ਮਾਮਲਾ ਕਾਫੀ ਚਰਚਾ ’ਚ ਰਿਹਾ ਕਿ ਗਾਇਕ ਦੇ ਕਈ ਗਾਣਿਆਂ ਦੀ ਸ਼ੂਟਿੰਗ ਰਾਣੋ ਦੀ ਆਲੀਸ਼ਾਨ ਕੋਠੀ ’ਚ ਦੱਸੀ ਗਈ, ਜਿਸ ਨੂੰ ਲੈ ਕੇ ਇਹ ਚਰਚਾਵਾਂ ਵੀ ਚੱਲੀਆਂ ਕਿ ਅੰਦਰਖਾਤੇ ਕਿਤੇ ਗਾਇਕ ਰਾਣੋ ਨੂੰ ਮਿਲਣ ਤਾਂ ਨਹੀਂ ਆਇਆ ਸੀ। ਇਸ ਦੌਰਾਨ ਇਹ ਵੀ ਖ਼ਬਰ ਮਿਲ ਰਹੀ ਹੈ ਕਿ ਰਾਣੋ ਦੀ ਜੇਲ੍ਹ ਤਬਦੀਲੀ ਤੋਂ ਬਾਅਦ ਇਕ ਵੱਡੀ ਕਾਰਵਾਈ ਹੋਣ ਦੀ ਸੰਭਾਵਨਾ ਹੈ, ਜਿਸ ’ਤੇ ਸਾਰੇ ਅਧਿਕਾਰੀ ਇੱਕਮਤ ਹੋ ਰਹੇ ਹਨ।

ਇਹ ਵੀ ਪੜ੍ਹੋ : ਬਿੱਲ ਜਮ੍ਹਾਂ ਨਾ ਕਰਵਾਉਣ 'ਤੇ ਕੁਨੈਕਸ਼ਨ ਕਟਵਾ ਚੁੱਕੇ 'ਖ਼ਪਤਕਾਰਾਂ' ਲਈ ਵੱਡੀ ਰਾਹਤ, ਮਿਲਿਆ ਖ਼ਾਸ ਮੌਕਾ
ਰਾਣੋ ਨੂੰ ਪਟਿਆਲਾ ਭੇਜਣ ਤੋਂ ਕਾਫੀ ਹੱਦ ਤੱਕ ਸਾਫ ਹੋ ਗਈ ਸਥਿਤੀ
ਹੁਣ ਬਾਕੀ ਕੈਦੀਆਂ ਨੂੰ ਛੱਡ ਕੇ ਸਿਰਫ ਰਾਣੋ ਨੂੰ ਹੀ ਕਿਉਂ ਬਦਲਿਆ ਜਾ ਰਿਹਾ ਹੈ। ਇਸ ’ਤੇ ਵੀ ਆਉਣ ਵਾਲੇ ਦਿਨਾਂ ’ਚ ਵੱਡਾ ਵਿਵਾਦ ਖੜ੍ਹਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਜੇਲ੍ਹ ਪ੍ਰਸ਼ਾਸਨ ਵਾਰ-ਵਾਰ ਜਾਂਚ ਦਾ ਨਾਮ ਲੈ ਕੇ ਇਸ ਮਾਮਲੇ ਨੂੰ ਕਥਿਤ ਦਬਾਉਣ ਦਾ ਯਤਨ ਕਰ ਰਿਹਾ ਸੀ ਪਰ ਹੁਣ ਰਾਣੋ ਦੀ ਜੇਲ੍ਹ ਟਰਾਂਸਫਰ ਨੇ ਇਸ ਦੇ ਤਾਰ ਗਾਇਕ ਦੇ ਮਾਮਲੇ ਨਾਲ ਜੋੜ ਦਿੱਤੇ ਹਨ। ਬੇਸ਼ੱਕ ਜੇਲ੍ਹ ਪ੍ਰਸ਼ਾਸਨ ਇਸ ’ਤੇ ਜ਼ੁਬਾਨ ਨਾ ਖੋਲ੍ਹ ਰਿਹਾ ਹੋਵੇ ਪਰ ਰਾਣੋ ਦੀ ਬਦਲੀ ਨੇ ਇਹ ਕਾਫੀ ਹੱਦ ਤੱਕ ਸਾਫ ਕਰ ਦਿੱਤਾ ਹੈ ਕਿ ਜੇਲ੍ਹ ਦੀ ਚਾਰਦੀਵਾਰੀ ਦੇ ਪਿੱਛੇ ਗਾਇਕ ਸਿਰਫ ਸੁਪਰੀਡੈਂਟ ਦੇ ਪਰਿਵਾਰ ਨੂੰ ਹੀ ਮਿਲਣ ਨਹੀਂ ਆਇਆ ਸੀ।

ਇਹ ਵੀ ਪੜ੍ਹੋ : ਜਗਰਾਓਂ 'ਚ 'ਧੀ' ਨੇ ਜ਼ਹਿਰ ਦੇ ਕੇ ਖ਼ਤਮ ਕੀਤਾ ਪੂਰਾ ਪਰਿਵਾਰ, ਜਾਣੋ ਕੀ ਰਿਹਾ ਕਾਰਨ
ਸੁਪਰੀਡੈਂਟ ਅਹੁਦੇ ਪਾਉਣ ਲਈ ਸਿਫਾਰਿਸ਼ਾਂ ਦਾ ਦੌਰ ਸ਼ੁਰੂ
ਇਸ ਮਾਮਲੇ ’ਚ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਨਾ ਤਾਂ ਔਜਲਾ ਮਾਮਲੇ ’ਚ ਰਿਪੋਰਟ ਜਨਤਕ ਹੋਈ ਹੈ ਨਾ ਹੀ ਅਧਿਕਾਰੀਆਂ ਨੇ ਕਿਸੇ ਗੱਲ ਦਾ ਖ਼ੁਲਾਸਾ ਕੀਤਾ ਹੈ ਅਤੇ ਨਾ ਹੀ ਜੇਲ੍ਹ ਸੁਪਰੀਡੈਂਟ ਰਾਜੀਵ ਅਰੋੜਾ ਦਾ ਤਬਾਦਲਾ ਹੋਇਆ ਹੈ ਪਰ ਸੂਤਰ ਦੱਸਦੇ ਹਨ ਕਿ ਕਈ ਅਧਿਕਾਰੀ ਲੁਧਿਆਣਾ ’ਚ ਜੇਲ੍ਹ ਸੁਪਰੀਡੈਂਟ ਲੱਗਣ ਲਈ ਸਰਗਰਮ ਹੋਏ ਪਏ ਹਨ ਅਤੇ ਸੱਤਾਧਾਰੀ ਸਰਕਾਰ ’ਚ ਉਨ੍ਹਾਂ ਨੂੰ ਹੀ ਜੇਲ੍ਹ ਸੁਪਰੀਡੈਂਟ ਲਾਉਣ ਦੀਆਂ ਸਿਫਾਰਿਸ਼ਾਂ ਕੀਤੀਆਂ ਜਾ ਰਹੀਆਂ ਹਨ ਭਾਵੇਂ ਕਿ ਇਸ ਦੀ ਪੁਸ਼ਟੀ ਤਾਂ ਨਹੀਂ ਹੋ ਰਹੀ ਪਰ ਜੇਲ੍ਹ ਸਟਾਫ ਦੇ ਸੂਤਰਾਂ ਨੇ ਦੱਸਿਆ ਕਿ ਲੁਧਿਆਣਾ ਜੇਲ੍ਹ ਸੁਪਰੀਡੈਂਟ ਦਾ ਅਹੁਦਾ ਬੇਸ਼ੱਕ ਇਨ੍ਹਾਂ ਭਾਰੀ ਮੁਸ਼ਕਲਾਂ ਦੇ ਦੌਰ ’ਚ ਹੈ ਪਰ ਫਿਰ ਵੀ ਇਹ ਅਹੁਦਾ ਪਾਉਣ ਦੀ ਕਈ ਅਧਿਕਾਰੀਆਂ ’ਚ ਵੱਡੀ ਲਾਲਸਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News