17 ਸਾਲਾ ਅੰਮ੍ਰਿਤਧਾਰੀ ਗਾਇਕ ਨੂੰ ਅਣਪਛਾਤੇ ਲੋਕਾਂ ਵਲੋਂ ਧਮਕੀਆਂ

Tuesday, Mar 20, 2018 - 06:41 AM (IST)

17 ਸਾਲਾ ਅੰਮ੍ਰਿਤਧਾਰੀ ਗਾਇਕ ਨੂੰ ਅਣਪਛਾਤੇ ਲੋਕਾਂ ਵਲੋਂ ਧਮਕੀਆਂ

ਸ੍ਰੀ ਅਨੰਦਪੁਰ ਸਾਹਿਬ(ਸਮਸ਼ੇਰ, ਪਾਲ)-ਬੀਤੀ 16 ਮਾਰਚ ਨੂੰ ਦਸਵੀਂ ਜਮਾਤ ਦੇ 17 ਸਾਲਾ ਅੰਮ੍ਰਿਤਧਾਰੀ ਵਿਦਿਆਰਥੀ ਅਮਰ ਖਾਲਸਾ ਦਾ ਇਕ ਗੀਤ 'ਸਰਦਾਰ ਭਗਤ ਸਿੰਘ ਵਰਸਜ਼ ਗਾਂਧੀ' ਰਿਲੀਜ਼ ਹੋਇਆ ਸੀ ਤੇ ਇਸ ਨੂੰ ਕਰੀਬ 25 ਲੱਖ ਲੋਕਾਂ ਨੇ ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ 'ਤੇ ਪਸੰਦ ਕੀਤਾ ਹੈ। ਕਰੀਬ ਤਿੰਨਾਂ ਦਿਨਾਂ 'ਚ ਹੀ ਇਸ ਗੀਤ ਨੂੰ ਜਿਥੇ ਲੋਕਾਂ ਵਲੋਂ ਲਾਮਿਸਾਲ ਹੁੰਗਾਰਾ ਦਿੱਤਾ ਗਿਆ, ਉਥੇ ਕੁਝ ਲੋਕਾਂ ਵਲੋਂ ਇਸ ਗਾਇਕ ਨੂੰ ਸੋਸ਼ਲ ਸਾਈਟ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਧਮਕੀਆਂ ਦੇਣ ਵਾਲੇ ਅਗਿਆਤ ਲੋਕਾਂ ਵਲੋਂ ਇਸ ਗੀਤ ਨੂੰ ਰਾਸ਼ਟਰਪਿਤਾ ਦਾ ਅਪਮਾਨ ਦੱਸਦਿਆਂ ਲੋਕ ਵਿਰੋਧੀ ਦੱਸਿਆ ਗਿਆ ਹੈ, ਜਦੋਂਕਿ ਇਸ ਗੀਤ 'ਚ ਜੋ ਤੱਥ ਗਾਇਕ ਵਲੋਂ ਵੀਡੀਓ ਤੇ ਆਡੀਓ ਦੇ ਰੂਪ 'ਚ ਪੇਸ਼ ਕੀਤੇ ਗਏ ਹਨ, ਉਸ 'ਚ ਸ਼ਹੀਦ ਭਗਤ ਸਿੰਘ ਮਹਾਤਮਾ ਗਾਂਧੀ ਨਾਲ ਇਹ ਇਤਰਾਜ਼ ਕਰ ਰਿਹਾ ਹੈ ਕਿ ਮੈਂ ਵੀ ਤੇਰੇ ਵਾਂਗ ਆਜ਼ਾਦੀ ਦੀ ਜੰਗ 'ਚ ਬਰਾਬਰ ਲੜਿਆ ਸੀ ਪਰ ਤੇਰੇ ਵਾਰਸਾਂ ਨੂੰ ਰਾਜਭਾਗ ਨਸੀਬ ਹੋ ਗਿਆ ਤੇ ਮੇਰੇ ਪਰਿਵਾਰ ਵਾਲਿਆਂ ਦੀ ਹਾਲਤ ਅਜੇ ਵੀ ਤਰਸਯੋਗ ਹੈ।


Related News