'ਸੰਗਰੂਰ ਕਿਲ੍ਹਾ' ਜਿੱਤੇ ਸਿਮਰਨਜੀਤ ਸਿੰਘ ਮਾਨ, ਬਸ ਮੋਹਰ ਲੱਗਣੀ ਬਾਕੀ

06/26/2022 2:19:28 PM

ਸੰਗਰੂਰ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਜਲਦ ਹੀ ਸਾਹਮਣੇ ਆ ਜਾਣਗੇ। ਹਾਲ ਦੀ ਘੜ੍ਹੀ 'ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੱਡੇ ਫ਼ਰਕ ਨਾਲ ਜਿੱਤਦੇ ਨਜ਼ਰ ਆ ਰਹੇ ਹਨ। ਜਲਦ ਹੀ ਸਿਮਰਨਜੀਤ ਸਿੰਘ ਮਾਨ ਦੇ ਨਾਮ 'ਤੇ ਜੇਤੂ ਦੀ ਮੋਹਰ ਲੱਗ ਜਾਵੇਗੀ।

ਇਹ ਵੀ ਪੜ੍ਹੋ- LIVE ਸੰਗਰੂਰ ਜ਼ਿਮਨੀ ਚੋਣ : 9 'ਚੋਂ 5 ਹਲਕਿਆਂ ਦੀ ਵੋਟਾਂ ਦੀ ਗਿਣਤੀ ਹੋਈ ਮੁਕੰਮਲ, ਜਾਣੋ ਹੁਣ ਤੱਕ ਦੇ ਨਤੀਜੇ

ਹਾਲ ਹੀ ਦੇ ਰੁਝਾਨਾਂ ਮੁਤਾਬਕ ਸਿਮਰਨਜੀਤ ਸਿੰਘ ਮਾਨ ਨੇ 2,50,060 ਵੋਟਾਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਗੁਰਮੇਲ ਸਿੰਘ ਨੇ 2,42,984 ਵੋਟਾਂ, ਦਲਵੀਰ ਸਿੰਘ ਗੋਲਡੀ ਨੇ 78,790 ਵੋਟਾਂ, ਕੇਵਲ ਸਿੰਘ ਢਿੱਲੋਂ ਨੇ 65,862 ਅਤੇ ਬੀਬੀ ਕਮਲਦੀਪ ਕੌਰ ਨੇ 43,864 ਵੋਟਾਂ ਹਾਸਲ ਕੀਤੀਆਂ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News