ਮੁੜ ਬਰਗਾੜੀ ਮੋਰਚਾ ਲਗਾਉਣ ਗਏ ਸਿਮਰਨਜੀਤ ਸਿੰਘ ਮਾਨ ਸਣੇ ਕਈਆਂ 'ਤੇ ਮਾਮਲਾ ਦਰਜ

Friday, Jul 02, 2021 - 10:49 AM (IST)

ਮੁੜ ਬਰਗਾੜੀ ਮੋਰਚਾ ਲਗਾਉਣ ਗਏ ਸਿਮਰਨਜੀਤ ਸਿੰਘ ਮਾਨ ਸਣੇ ਕਈਆਂ 'ਤੇ ਮਾਮਲਾ ਦਰਜ

ਫਰੀਦਕੋਟ (ਜਗਤਾਰ): ਇਕ ਦਿਨ ਪਹਿਲਾਂ ਬਰਗਾੜੀ ਬੇਅਦਬੀ ਮਾਮਲੇ ਅਤੇ ਉਸ ਨਾਲ ਸਬੰਧਿਤ ਬਹਿਬਲ ਕਲਾਂ ਅਤੇ ਕੋਟਕਪੁਰਾ ਦੀ ਘਟਨਾਵਾਂ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਕਸਬਾ ਬਰਗਾੜੀ ’ਚ ਮੋਰਚਾ ਲਗਾਉਣ ਵਾਲੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਮਹਾ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਣੇ ਛੇ ਨੇਤਾਵਾਂ  ਅਤੇ 70-80 ਅਣਜਾਣ ’ਤੇ ਜ਼ਿਲ੍ਹਾ ਮੈਜੀਸਟਰੇਟ ਦੇ ਆਦੇਸ਼ਾਂ ਦਾ ਉਲੰਘਣ ਕਰਨ, ਆਫ਼ਤ ਪ੍ਰਬੰਧਨ ਐਕਟ ਅਤੇ ਮਹਾਮਾਰੀ ਰੋਕਥਾਮ ਐਕਟ ਦੀਆਂ ਧਰਾਵਾਂ ਦੇ ਤਹਿਤ ਥਾਣਾ ਬਾਜਾਖਾਨਾ ’ਚ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ:  2 ਮਹੀਨੇ ਪਹਿਲਾਂ ਵਿਆਹੀ ਗਰਭਵਤੀ ਜਨਾਨੀ ਨੇ ਕੀਤੀ ਖ਼ੁਦਕੁਸ਼ੀ, ਸਹੁਰਿਆਂ 'ਤੇ ਲੱਗੇ ਵੱਡੇ ਇਲਜ਼ਾਮ

ਦੱਸ ਦੇਈਏ ਕਿ ਇਕ ਦਿਨ ਪਹਿਲਾਂ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ’ਚ ਸਿੱਖ ਸੰਗਠਨਾਂ ਦੇ ਧਰਨਾ ਦਿੱਤੇ ਜਾਣ ਦੇ ਕੁੱਝ ਸਮੇਂ ਬਾਅਦ ਹੀ ਪੁਲਸ ਨੇ ਸਿਮਰਨਜੀਤ ਸਿੰਘ ਮਾਨ ਅਤੇ ਉਸ ਦੇ ਸਾਥੀਆਂ ਨੂੰ ਹਿਰਾਸਤ ’ਚ ਲੈ ਲਿਆ ਸੀ ਅਤੇ ਮੋਰਚਾ ਖ਼ਤਮ ਕਰਵਾ ਦਿੱਤਾ ਹੈ। ਹੁਣ ਪੁਲਸ ਨੇ ਉਨ੍ਹਾਂ ਦੇ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ:  2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਬੈਂਕ ’ਚੋਂ ਸਮੇਂ ਸਿਰ ਪੈਸੇ ਨਾ ਮਿਲੇ ਤਾਂ ਇਲਾਜ ਖੁਣੋਂ ਤੋੜਿਆ ਦਮ


author

Shyna

Content Editor

Related News