ਸੁਖਬੀਰ ਦੀ ਰੇਤ ਮਾਈਨਿੰਗ ''ਤੇ ਰੇਡ ਬਾਰੇ ''ਸਿਮਰਜੀਤ ਬੈਂਸ'' ਦਾ ਵੱਡਾ ਬਿਆਨ ਆਇਆ ਸਾਹਮਣੇ

Friday, Jul 02, 2021 - 08:26 AM (IST)

ਲੁਧਿਆਣਾ (ਪਾਲੀ) : ਲੋਕ ਇਨਸਾਫ ਪਾਰਟੀ (ਲਿਪ) ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਰੇਤ ਦੀ ਮਾਈਨਿੰਗ ਹੁੰਦੀ ਵੇਖ ਕੇ ਕਾਵਾਂ ਰੌਲੀ ਪਾ ਕੇ ਕਹਾਵਤ ਨੂੰ ਸਾਬਿਤ ਕਰ ਦਿੱਤਾ ਕਿ ‘ਚੋਰ ਮਚਾਵੇ ਸ਼ੋਰ’, ‘ਨੌ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।’ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਰੇਤਾ-ਬੱਜਰੀ ਦੀ ਚੋਰੀ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਵੱਲੋਂ ਕੀਤੀ ਗਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਮਗਰੋਂ 'ਪਾਵਰਕਾਮ' ਦੀ ਵੱਡੀ ਅਪੀਲ, '3 ਦਿਨਾਂ ਤੱਕ ਬੰਦ ਰੱਖੋ AC'

2016 ਵਿਚ ਬੈਂਸ ਭਰਾਵਾਂ ਨੇ ਰੇਤਾ-ਬੱਜਰੀ ਚੋਰੀ ਦੀ ਮਾਈਨਿੰਗ ਨੂੰ ਰੋਕਣ ਲਈ ਸਰਕਾਰ ਖ਼ਿਲਾਫ਼ ਸੱਤਿਆਗ੍ਰਹਿ ਅੰਦੋਲਨ ਆਰੰਭ ਕੀਤਾ ਸੀ, ਜਿਸ ਦੌਰਾਨ ਬੈਂਸ ਭਰਾਵਾਂ ਸਮੇਤ 29 ਬੰਦਿਆਂ ’ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ। ਇਸ ਲਈ 4 ਮਹੀਨੇ ਉਨ੍ਹਾਂ ਨੂੰ ਜੇਲ੍ਹਾਂ ’ਚ ਬੰਦ ਰਹਿਣਾ ਪਿਆ ਸੀ। ਬੈਂਸ ਨੇ ਕਿਹਾ ਕਿ ਉਸ ਸਮੇਂ ਕੋਈ ਹੋਟਲ ਵਾਲਾ ਵੀ ਪ੍ਰੈੱਸ ਕਾਨਫਰੰਸ ਲਈ ਸਾਨੂੰ ਹੋਟਲ ਨਹੀਂ ਦਿੰਦਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਬਿਜਲੀ ਸੰਕਟ' ਦਰਮਿਆਨ ਇੰਡਸਟਰੀ ਲਈ ਬੰਦਿਸ਼ਾਂ ਦੇ ਹੁਕਮ ਜਾਰੀ

ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਉਸ ਸਮੇਂ ਹੋਟਲ ਦੇ ਬਾਹਰ ਰੋਡ ਉੱਪਰ ਖੜ੍ਹੇ ਹੋ ਕੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ, ਜਿਸ ਦੌਰਾਨ ਪੁਲਸ ਨੇ ਉਨ੍ਹਾਂ ਦੀ ਜ਼ੁਬਾਨ ਬੰਦ ਕਰਨ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਰੋਪੜ ਵਿਖੇ ਸੱਤਿਆਗ੍ਰਹਿ ਅੰਦੋਲਨ ਦੌਰਾਨ ਰੇਤਾ ਮਾਈਨਿੰਗ ਨੂੰ ਰੋਕਣ ਲਈ ਪੁਲਸ ਵੱਲੋਂ 40 ਬੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 4 ਸਾਲਾਂ ਤੱਕ ਇਸ ਮੁਕੱਦਮੇ ਦੀਆਂ ਤਾਰੀਖ਼ਾਂ ਭੁਗਤਣ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ ਬਾਇੱਜ਼ਤ ਬਰੀ ਕੀਤਾ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਬਲੈਕ ਆਊਟ', 9 ਸਾਲ ਬਾਅਦ ਲੱਗੇ ਅਣ-ਐਲਾਨੇ ਅਮਰਜੈਂਸੀ 'ਬਿਜਲੀ ਕੱਟ'

ਬੈਂਸ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਸੁਖਬੀਰ ਬਾਦਲ ਨੇ ਰੇਤਾ-ਬੱਜਰੀ ਮਾਈਨਿੰਗ ਨੂੰ ਰੋਕਣ ਲਈ ਜੋ ਕਦਮ ਚੁੱਕਿਆ ਹੈ, ਉਹ ਗਲਤ ਹੈ ਪਰ ਸੁਖਬੀਰ ਬਾਦਲ ਨੇ ਹੀ ਰੇਤਾ-ਬੱਜਰੀ ਦੀ ਮਾਈਨਿੰਗ ਦੀ ਲੁੱਟ-ਘਸੁੱਟ ਦੀ ਸ਼ੁਰੂਆਤ ਕੀਤੀ ਸੀ, ਜਿਨ੍ਹਾਂ ਨੂੰ ਇਹ ਸਭ ਡਰਾਮਾ ਕਰਨਾ ਸ਼ੋਭਾ ਨਹੀਂ ਦਿੰਦਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News