ਸਿਮਰਜੀਤ ਬੈਂਸ ਵੱਲੋਂ ਖੇਤੀ ਆਰਡੀਨੈਂਸ ਦੇ ਵਿਰੋਧ 'ਚ ਮਤਾ ਪਾਸ ਕਰਨ 'ਤੇ ਸਰਕਾਰ ਦਾ ਧੰਨਵਾਦ

Saturday, Aug 29, 2020 - 03:16 PM (IST)

ਲੁਧਿਆਣਾ (ਨਰਿੰਦਰ) : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੱਲੋਂ ਲੁਧਿਆਣਾ 'ਚ ਅੱਜ ਇਕ ਪ੍ਰੈਸ ਕਾਨਫਰੰਸ ਕਰਦਿਆਂ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਬਿੱਲ ਦੇ ਵਿਰੋਧ 'ਚ ਮਤਾ ਪਾਸ ਕਰਨ 'ਤੇ ਜਿੱਥੇ ਧੰਨਵਾਦ ਕੀਤਾ ਗਿਆ, ਉੱਥੇ ਹੀ ਕਿਹਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਖੋਹਣ ਲਈ ਇਹ ਦਿਨ ਲਿਆਂਦਾ ਗਿਆ ਹੈ, ਜਿਸ ਦੀ ਬਾਦਲ ਵੱਲੋਂ ਵੀ ਹਮਾਇਤ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਸਾਰੇ ਹੀ ਵਿਧਾਇਕ ਹੈ ਇਸ ਦੇ ਵਿਰੋਧ 'ਚ ਸਨ ਪਰ ਬਾਦਲਾਂ ਨੇ ਇਸ 'ਤੇ ਕੁਝ ਵੀ ਨਹੀਂ ਕਿਹਾ। ਬੈਂਸ ਨੇ ਕਿਹਾ ਕਿ ਵਿਧਾਨ ਸਭਾ 'ਚ ਪਾਸ ਕੀਤੇ ਗਏ ਮਤੇ ਨੂੰ ਰਾਜ ਸਭਾ ਅਤੇ ਲੋਕ ਸਭਾ 'ਚ ਭੇਜਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਵੱਲੋਂ ਜੋ ਬੀਤੇ ਦਿਨੀਂ ਇਸ ਖੇਤੀਬਾੜੀ ਆਰਡੀਨੈਂਸ ਦੇ ਖਿਲਾਫ਼ ਜੋ ਸਾਈਕਲ ਯਾਤਰਾ ਕੱਢੀ ਗਈ ਸੀ, ਉਸ ਨਾਲ ਪੰਜਾਬ ਦੇ ਕਿਸਾਨ ਜਾਗਰੂਕ ਹੋਏ ਹਨ ਅਤੇ ਪੰਜਾਬ ਸਰਕਾਰ ਨੂੰ ਮਜਬੂਰਨ ਇਹ ਮਤਾ ਵਿਧਾਨ ਸਭਾ 'ਚ ਪਾਸ ਕਰਨਾ ਪਿਆ। 


Babita

Content Editor

Related News