ਅਰੂਸਾ ਆਲਮ ਦਾ ਵੀਜ਼ਾ ਰੱਦ ਕਰਨ ਦੀ ਬੈਂਸ ਨੇ ਕੀਤੀ ਮੰਗ (ਵੀਡੀਓ)
Friday, Feb 15, 2019 - 05:26 PM (IST)
ਚੰਡੀਗੜ੍ਹ - ਬੀਤੇ ਦਿਨ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਵਲੋਂ ਸੀ.ਆਰ.ਪੀ.ਐੱਫ. ਦੇ ਜਵਾਨਾਂ 'ਤੇ ਹੋਏ ਹਮਲੇ ਨੂੰ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਦੁਖਾਂਤ ਘਟਨਾ ਦੱਸਿਆ ਹੈ। ਉਨ੍ਹਾਂ ਪ੍ਰੈੱਸ ਕਾਨਫਰੰਸ ਕਰਦਿਆਂ ਇਸ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ ਚਾਰੇ ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਅਤੇ ਪਰਿਵਾਰ 'ਚੋਂ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਕਹੀ ਹੈ। ਇਸ ਮੌਕੇ ਉਨ੍ਹਾਂ ਭਾਰਤ ਸਰਕਾਰ ਨੂੰ ਪਾਕਿ ਪੱਤਰਕਾਰ ਅਰੂਸਾ ਆਲਮ ਦੇ ਵੀਜ਼ੇ ਨੂੰ ਰੱਦ ਕਰਨ ਅਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਭਾਰਤ ਆਉਣ 'ਤੇ ਅਰੂਸਾ ਆਲਮ ਨੂੰ ਦਿੱਤੀਆਂ ਜਾ ਰਹੀਆਂ ਖਾਸ ਸਹੂਲਤਾਂ ਅਤੇ ਹਿੰਦੂਸਤਾਨ ਦਾ ਵੀਜ਼ਾ ਦੇਣ 'ਤੇ ਪਾਬੰਧੀ ਲਾਉਣ ਲਈ ਕਿਹਾ ਹੈ। ਉਨ੍ਹਾਂ ਖੂਫੀਆ ਏਜੰਸੀਆ ਫੇਲ੍ਹ ਸਿੱਧ ਹੋਣ ਬਾਰੇ ਵੀ ਕਿਹਾ ਹੈ।