ਪੂਰੇ ਸਬੂਤਾਂ ਸਮੇਤ ਬ੍ਰਹਮ ਮੋਹਿੰਦਰਾ ਨੂੰ ਅਦਾਲਤ ''ਚ ਕਰਾਂਗਾ ਬੇਨਕਾਬ : ਬੈਂਸ

Wednesday, Aug 01, 2018 - 04:46 PM (IST)

ਲੁਧਿਆਣਾ (ਨਰਿੰਦਰ) : ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਵਲੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਖਿਲਾਫ ਦਾਇਰ ਕੀਤੇ ਮਾਣਹਾਨੀ ਦੇ ਮੁਕੱਦਮੇ ਦਾ ਬੈਂਸ ਵਲੋਂ ਸੁਆਗਤ ਕੀਤਾ ਗਿਆ ਹੈ। ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਚਿੱਠੀਆਂ ਲਿਖ ਕੇ ਬ੍ਰਹਮ ਮੋਹਿੰਦਰਾ ਖਿਲਾਫ ਗੁੰਮਨਾਮ ਕੰਪਨੀ 'ਆਰਬਰ ਬਾਇਓਟੈੱਕ' ਨੂੰ ਲੈ ਕੇ ਜਾਂਚ ਕਰਾਉਣ ਦੀ ਅਪੀਲ ਕੀਤੀ ਸੀ, ਜੋ ਕੰਪਨੀ ਪੰਜਾਬ ਦੇ ਜ਼ਿਆਦਾਤਰ ਨਿਜੀ ਨਸ਼ਾ ਮੁਕਤੀ ਕੇਂਦਰਾਂ ਨੂੰ ਜ਼ਬਰਨ ਦਵਾਈਆਂ ਸਪਲਾਈ ਕਰਦੀ ਹੈ। ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਉਹ ਅਦਾਲਤ 'ਚ ਬ੍ਰਹਮ ਮੋਹਿੰਦਰਾ ਖਿਲਾਫ ਸਾਰੇ ਸਬੂਤ ਪੇਸ਼ ਕਰਕੇ ਉਨ੍ਹਾਂ ਦੀ ਸੱਚਾਈ ਸਾਹਮਣੇ ਲਿਆਉਣਗੇ। ਬੈਂਸ ਨੇ ਕਿਹਾ ਕਿ ਬਾਦਲਾਂ ਦੀ ਸਰਕਾਰ ਵੇਲੇ ਉਨ੍ਹਾਂ 'ਤੇ 13 ਝੂਠੇ ਮੁਕੱਦਮੇ ਦਰਜ ਕੀਤੇ ਗਏ ਸਨ ਅਤੇ ਡੈਫਾਮੇਸ਼ਨ ਦੀ ਤਾਂ ਗੱਲ ਹੀ ਕੋਈ ਨਹੀਂ। ਬੈਂਸ ਨੇ ਕਿਹਾ ਕਿ ਉਹ ਇਕ-ਇਕ ਸਬੂਤ ਅਦਾਲਤ ਕੋਲ ਰੱਖਣਗੇ ਤੇ ਸਿਹਤ ਮੰਤਰ ਬ੍ਰਹਮ ਮੋਹਿੰਦਰਾ ਦਾ ਚਿਹਰਾ ਬੇਨਕਾਬ ਕਰਨਗੇ। 


Related News