ਜ਼ਹਿਰੀਲੀ ਮਠਿਆਈ ਤੋਂ ਰਹੋ ਸਾਵਧਾਨ! ''ਚਾਂਦੀ ਦੀ ਵਰਕ'' ਬਣ ਸਕਦੀ ਹੈ ਕਈ ਖ਼ਤਰਨਾਕ ਬੀਮਾਰੀਆਂ ਦਾ ਕਾਰਨ

Sunday, Sep 22, 2024 - 06:20 PM (IST)

ਨਵੀਂ ਦਿੱਲੀ - ਦੇਸ਼ ਭਰ ਵਿਚ ਸ਼ਰਾਧਾਂ ਦੇ ਖ਼ਤਮ ਹੁੰਦੇ ਹੀ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਭਾਰਤ ਦੇ ਸੱਭਿਆਚਾਰ ਵਿਚ ਮਠਿਆਈਆਂ ਨੂੰ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਇਸ ਤੋਂ ਬਿਨਾਂ ਤਿਉਹਾਰ ਫਿੱਕੇ ਅਤੇ ਅਧੂਰੇ ਮੰਨੇ ਜਾਂਦੇ ਹਨ। ਮਠਿਆਈ ਉੱਤੇ ਲੱਗੀ ਚਾਂਦੀ ਦੀ ਵਰਕ ਇਸ ਦੀ ਦਿੱਖ ਨੂੰ ਹੋਰ ਵੀ ਆਕਰਸ਼ਿਤ ਹੋ ਜਾਂਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਵਰਕ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਵਿਕਰੇਤਾ ਮਠਿਆਈਆਂ 'ਤੇ ਐਲੂਮੀਨੀਅਮ ਮਿਕਸਡ ਸਿਲਵਰ ਵਰਕ ਲਗਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ | ਵੱਖ-ਵੱਖ ਦੁਕਾਨਾਂ ਤੋਂ ਜ਼ਬਤ ਮਠਿਆਈਆਂ ਦੀ ਜਾਂਚ ਦੌਰਾਨ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ :     ਇਸ ਦੇਸ਼ ਦੇ ਵਿਜ਼ੀਟਰਜ਼ ਨੂੰ ਮਿਲੇਗੀ 10 GB ਮੁਫਤ ਡਾਟੇ ਨਾਲ ਇੰਸਟੈਂਟ E-SIM

ਮਠਿਆਈਆਂ 'ਤੇ ਲੱਗੀ ਚਾਂਦੀ ਦੀ ਵਰਕ 'ਚ ਐਲੂਮੀਨੀਅਮ ਮਿਲਾਇਆ ਹੋਇਆ ਸੀ। ਵਿਭਾਗ ਨੇ ਕਈ ਦੁਕਾਨਦਾਰਾਂ ਜੁਰਮਾਨਾ ਤਾਂ ਲਗਾਇਆ ਪਰ ਖਪਤਕਾਰਾਂ ਨੂੰ ਅਜਿਹੀਆਂ ਮਠਿਆਈਆਂ ਦੀ ਬਹੁਤ ਜ਼ਿਆਦਾ ਕੀਮਤ ਚੁਕਾਉਣੀ ਪੈਂਦੀ ਹੈ। ਐਲੂਮੀਨੀਅਮ ਬਹੁਤ ਖਤਰਨਾਕ ਹੈ। ਮਿਠਾਈਆਂ ਦੁਆਰਾ ਸਿੱਧੇ ਢਿੱਡ ਵਿਚ ਜਾਣ ਕਾਰਨ ਕਿਡਨੀ, ਲੀਵਰ, ਦਿਮਾਗ ਸਮੇਤ ਸਰੀਰ ਦੇ ਕਈ ਅੰਗਾਂ ਉੱਤੇ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ। ਇਹ ਚਾਂਦੀ ਦੀ ਵਰਕ ਕੈਂਸਰ, ਲੀਵਰ ਅਤੇ ਕਿਡਨੀ ਖ਼ਰਾਬ ਹੋਣ ਦਾ ਕਾਰਨ ਬਣ ਸਕਦੀ ਹੈ।

ਇਹ ਵੀ ਪੜ੍ਹੋ :     ਅਮਰੀਕਾ ਦੌਰੇ 'ਤੇ ਗਏ PM ਮੋਦੀ ਨੂੰ ਪੰਨੂ ਨੇ ਦਿੱਤੀ ਧਮਕੀ, ਵਧਾਈ ਗਈ ਸੁਰੱਖ਼ਿਆ(Video)

ਚਾਂਦੀ ਦੀ ਵਰਕ ਵੇਚਣ ਵਾਲੇ ਕਈ ਸਪਲਾਇਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਹਰ ਰੋਜ਼ ਮਠਿਆਈ ਦੀਆਂ ਦੁਕਾਨਾਂ ਨੂੰ ਸਪਲਾਈ ਕੀਤੇ ਜਾ ਰਹੇ ਚਾਂਦੀ ਦੇ ਵਰਕ ਵਿਚ ਅੱਧੇ ਤੋਂ ਵੱਧ ਐਲੂਮੀਨੀਅਮ ਦਾ ਮਿਸ਼ਰਨ ਹੈ। ਪਹਿਲਾਂ ਇਹ ਇੱਕ ਚੌਥਾਈ ਹਿੱਸਾ ਹੁੰਦਾ ਸੀ।  ਪੰਜਾਬ 'ਚ ਵੱਡੇ ਪੱਧਰ 'ਤੇ ਜੈਪੁਰ ਅਤੇ ਦਿੱਲੀ ਤੋਂ ਚਾਂਦੀ ਦਾ ਵਰਕ ਸਪਲਾਈ ਕੀਤਾ ਜਾ ਰਿਹਾ ਹੈ। ਚਾਂਦੀ ਦੇ ਰੇਟ ਵਧਣ ਕਾਰਨ ਹੁਣ ਇਸ ਵਿਚ 80 ਪ੍ਰਤੀਸ਼ਤ ਤੱਕ ਐਲੂਮੀਨੀਅਮ ਮਿਲਾਇਆ ਜਾ ਰਿਹਾ ਹੈ। ਘਟੀਆ ਕੁਆਲਿਟੀ ਦਾ ਵਰਕ 3 ਤੋਂ 5 ਰੁਪਏ ਵਿਚ ਮਿਲ ਜਾਂਦਾ ਹੈ ਹਾਲਾਂਕਿ ਅਸਲੀ ਚਾਂਦੀ ਦੇ ਵਰਕ ਦੀ ਆਕਾਰ ਦੇ ਹਿਸਾਬ ਨਾਲ ਕੀਮਤ 7 ਤੋਂ 14 ਰੁਪਏ ਦੇ ਮਿਲਦੀ ਹੈ। 

ਇਹ ਵੀ ਪੜ੍ਹੋ :     ਪੰਜ ਸਾਲਾਂ 'ਚ ਇਟਲੀ ਦੀ ਨਾਗਰਿਕਤਾ, ਰਾਇਸ਼ੁਮਾਰੀ ਨੇ ਜਗਾਈ ਨਵੀਂ ਆਸ

ਸਿਹਤ ਲਈ ਹਾਨੀਕਾਰਨ ਹੁੰਦਾ ਹੈ ਐਲੂਮੀਨੀਅਮ

ਐਲੂਮੀਨੀਅਮ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਮਾਹਰ ਇਸ ਦੀ ਵਰਤੋਂ ਲਈ ਮਨ੍ਹਾ ਕਰ ਰਹੇ ਹਨ। ਰੋਟੀ ਲਪੇਟਣ ਲਈ ਵੀ ਇਸ ਦੀ ਵਰਤੋਂ ਉੱਤੇ ਪਾਬੰਦੀ ਲਗਾਈ ਜਾ ਰਹੀ ਹੈ। ਇਸ ਦੀ ਵਰਤੋਂ ਨਾਲ ਲਾਗ ਦੀ ਸਮੱਸਿਆ ਹੋ ਸਕਦੀ ਹੈ। ਕਿਡਨੀ , ਲੀਵਰ ਸਿੱਧੇ ਤੌਰ 'ਤੇ ਖ਼ਰਾਬ ਹੋ ਸਕਦੇ ਹਨ। ਦਿਮਾਗ ਅਤੇ ਖ਼ੂਨ ਲਈ ਵੀ ਖ਼ਤਰਨਾਕ ਹੋ ਸਕਦਾ ਹੈ। ਕੈਂਸਰ ਹੋ ਸਕਦਾ ਹੈ। ਮੌਜੂਦਾ ਸਮੇਂ ਵਿਚ ਇਸ ਦੇ ਭਾਂਡੇ ਦੀ ਵਰਤੋਂ ਦੀ ਸਲਾਹ ਵੀ ਨਹੀਂ ਦਿੱਤੀ ਜਾ ਰਹੀ ਹੈ। 

ਇੰਝ ਕਰੋ ਪਛਾਣ

ਮਠਿਆਈ ਉੱਤੇ ਲੱਗਾ ਚਾਂਦੀ ਦਾ ਵਰਕ ਜੇਕਰ ਕਾਲਾ ਪੈ ਜਾਵੇ ਤਾਂ ਸਮਝੋ ਇਸ ਵਿਚ ਐਲੂਮੀਨੀਅਮ ਪਾਇਆ ਹੋਇਆ ਹੈ। ਅਸਲੀ ਵਰਕ ਦੀ ਪਛਾਣ ਇਹ ਹੁੰਦੀ ਹੈ ਕਿ ਇਹ ਮਠਿਆਈ ਉੱਤੇ ਲੱਗਦੇ ਹੀ ਚਿਪਕ ਜਾਂਦੀ ਹੈ ਅਤੇ ਹੱਥ ਵਿਚ ਨਹੀਂ ਆਉਂਦੀ। ਹੱਥ ਨਾਲ ਰਗੜਣ 'ਤੇ ਜੇਕਰ ਗੋਲੀ ਬਣ ਜਾਵੇ ਤਾਂ ਸਮਝ ਲਓ ਕਿ ਇਹ ਨਕਲੀ ਹੈ। 

ਇਹ ਵੀ ਪੜ੍ਹੋ :      ਟਰੰਪ ਦੀ ਚੋਣ ਮੁਹਿੰਮ 'ਚ ਵੱਜਦੇ ਨੇ 'ਚੋਰੀ ਦੇ ਗਾਣੇ', ਕਈ ਪਰਚੇ ਦਰਜ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News