ਪਾਕਿਸਤਾਨ ਦੇ ਨਿਊਜ਼ ਚੈਨਲ ''ਚ ਨਜ਼ਰ ਆਵੇਗਾ ਇਹ ਸਿੱਖ ਨੌਜਵਾਨ

02/26/2017 1:25:26 PM

ਅੰਮ੍ਰਿਤਸਰ/ਇਸਲਾਮਾਬਾਦ— ਪਾਕਿਸਤਾਨ ਦੇ ਇਤਿਹਾਸ ''ਚ ਪਹਿਲੀ ਵਾਰ ਕਿਸੇ ਸਿੱਖ ਨੌਜਵਾਨ ਨੂੰ ਨਿਊਜ਼ ਟੀ. ਵੀ. ਚੈਨਲ ''ਤੇ ਅਨਾਉਂਸਰ ਨਿਯੁਕਤ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੂਬਾ ਖੈਬਰ ਪਖਤੂਨਖਵਾ ਦੇ ਜ਼ਿਲਾ ਸਾਂਗਲਾ ਦੇ ਕਸਬੇ ਚਕਾਸੇਰ ਦੇ ਰਹਿਣ ਵਾਲੇ ਉੱਤਮ ਰਾਮ ਸਿੰਘ ਦੇ ਪੁੱਤਰ ਹਰਮੀਤ ਸਿੰਘ ਦੀ ਨਿਯੁਕਤੀ ਉਸ ਦੀ ਕਾਬਲੀਅਤ ਦੇ ਆਧਾਰ ''ਤੇ ਪ੍ਰਸਿੱਧ ਪਾਕਿਸਤਾਨੀ ਨਿਊਜ਼ ਚੈਨਲ ਏ. ਟੀ. ਵੀ. ਲਈ ਬਤੌਰ ਅਨਾਉਂਸਰ ਦੇ ਤੌਰ ''ਤੇ ਕੀਤੀ ਗਈ ਹੈ। ਮਾਸ ਕਮਿਊਨੀਕੇਸ਼ਨ ਦੀ ਡਿਗਰੀ ਕਰਨ ਤੋਂ ਬਾਅਦ ਲੰਬਾ ਸਮਾ ਮਲੇਸ਼ੀਆ ''ਚ ਰਹਿਣ ਤੋਂ ਬਾਅਦ ਹੁਣ ਹਰਮੀਤ ਸਿੰਘ ਨੇ ਪੱਕੇ ਤੌਰ ''ਤੇ ਪਾਕਿਸਤਾਨ ਰਹਿਣ ਦਾ ਮਨ ਬਣਾਇਆ ਹੈ। ਜ਼ਿਕਰਯੋਗ ਹੈ ਕਿ ਹਰਮੀਤ ਸਿੰਘ ਦੇ ਇਲਾਵਾ ਸੂਬਾ ਪੇਸ਼ਾਵਰ ਦਾ ਤਰਨਜੀਤ ਸਿੰਘ ਵੀ ਕਈ ਪਾਕਿਸਤਾਨੀ ਚੈਨਲਾਂ ਲਈ ਐਂਕਰਿੰਗ ਕਰਨ ਦੇ ਨਾਲ-ਨਾਲ ਫਿਲਮਾਂ ''ਚ ਐਕਟਰ ਅਤੇ ਡਾਇਰੈਕਟਰ ਵੱਜੋਂ ਪ੍ਰਸਿਧੀ ਕਾਇਮ ਕਰ ਰਿਹਾ ਹੈ।


Related News