ਭਾਰਤ ਤੋਂ ਗਏ ਸਿੱਖ ਸ਼ਰਧਾਲੂਆਂ ਨੂੰ ਬੱਸ 'ਤੇ ਨਹੀਂ ਸਗੋਂ ਰੇਲ ਰਾਹੀਂ ਪਾਕਿ ਦੇ ਧਾਰਮਿਕ ਸਥਾਨਾਂ ਦੇ ਕਰਵਾਏ ਜਾਣਗੇ ਦਰਸ਼ਨ
Sunday, Apr 14, 2024 - 02:06 PM (IST)
ਗੁਰਦਾਸਪੁਰ/ਲਾਹੌਰ (ਵਿਨੋਦ) : ਵਿਸਾਖੀ ਦਾ ਤਿਉਹਾਰ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਉਥੇ ਇਸ ਵਾਰ ਬੱਸਾਂ ਰਾਹੀਂ ਨਹੀਂ ਸਗੋਂ ਰੇਲ ਗੱਡੀ ਰਾਹੀਂ ਉਥੋਂ ਦਾ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਬੀਤੇ ਦਿਨ ਲਾਹੌਰ ਤੋਂ ਹਸਨ ਅਬਦਾਲ ਟ੍ਰੇਨ ਰਾਹੀਂ ਲਿਆਉਣ ਦਾ ਫੈਸਲਾ ਕੀਤਾ ਗਿਆ। ਇਹ ਸਿੱਖ ਸ਼ਰਧਾਲੂ 13 ਤੋਂ 22 ਅਪ੍ਰੈਲ ਤੱਕ ਪਾਕਿਸਤਾਨ ਵਿਚ ਵਿਸਾਖੀ ਦੇ ਦਿਹਾੜੇ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਹਿੱਸਾ ਲੈਣਗੇ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਵਾਹਗਾ ਸਰਹੱਦ ਤੋਂ ਦਾਖ਼ਲ ਹੋਣ ਤੋਂ ਬਾਅਦ ਸ਼ਰਧਾਲੂਆਂ ਦੀ ਮੇਜ਼ਬਾਨੀ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਵੱਲੋਂ ਕੀਤੀ ਗਈ ਸੀ, ਜਿਸ ਨੇ ਉਨ੍ਹਾਂ ਨੂੰ ਸਿੱਧੇ ਹਸਨ ਅਬਦਾਲ ਲਿਆਉਣ ਲਈ ਪਾਕਿਸਤਾਨ ਰੇਲਵੇ ਤੋਂ ਇਕ ਰੇਲਗੱਡੀ ਕਿਰਾਏ ’ਤੇ ਲਈ ਸੀ।
ਇਹ ਵੀ ਪੜ੍ਹੋ- ਰਿਸ਼ਦੇਤਾਰ ਨਾਲ ਓਮਾਨ ਗਈ ਕੁੜੀ ਦੀ ਭੇਤ ਭਰੀ ਹਾਲਾਤ ’ਚ ਮੌਤ
ਈ.ਟੀ.ਪੀ.ਬੀ. ਦੇ ਚੇਅਰਮੈਨ ਅਰਸ਼ਦ ਫਰੀਦ ਖਾਨ ਨੇ ਕਿਹਾ ਕਿ ਬੋਰਡ ਨੇ ਵਿਸਾਖੀ ਮੇਲੇ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪਹਿਲੀ ਵਾਰ ਭਾਰਤ ਭਰ ਤੋਂ ਸ਼ਰਧਾਲੂ ਬੱਸਾਂ ਦੀ ਬਜਾਏ ਰੇਲਗੱਡੀਆਂ ਦੀ ਵਰਤੋਂ ਕਰਨਗੇ। ਖਾਨ ਨੇ ਕਿਹਾ ਕਿ ਇਹ ਮਹਿਮਾਨਾਂ ਲਈ ਯਾਤਰਾ ਨੂੰ ਸੁਰੱਖਿਅਤ ਅਤੇ ਵਧੇਰੇ ਆਰਾਮਦਾਇਕ ਬਣਾਵੇਗਾ। ਉਨ੍ਹਾਂ ਨੇ ਕਿਹਾ ਕਿ ਈ.ਟੀ.ਪੀ.ਬੀ. ਦੇ ਤਕਨੀਕੀ ਵਿੰਗ ਨੇ ਹਸਨ ਅਬਦਾਲ ਵਿਖੇ ਰਿਹਾਇਸ਼ ਅਤੇ ਹੋਰ ਸਹੂਲਤਾਂ ਦਾ ਨਵੀਨੀਕਰਨ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਖੇਤਾਂ 'ਚ ਘੇਰ ਲਿਆ ਬਜ਼ੁਰਗ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)
ਸੂਤਰਾਂ ਅਨੁਸਾਰ ਵਿਸਾਖੀ ਮਨਾਉਣ ਲਈ ਹਸਨ ਅਬਦਾਲ ਦੇ ਗੁ. ਪੰਜਾ ਸਾਹਿਬ ਵਿਖੇ ਲਗਭਗ 10,000 ਸਿੱਖ ਸ਼ਰਧਾਲੂਆਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਯੂਨਾਈਟਿਡ ਕਿੰਗਡਮ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਵੀ ਸ਼ਰਧਾਲੂ ਆਉਣਗੇ। ਸ਼ਰਧਾਲੂਆਂ ਦੀ ਰਿਹਾਇਸ਼, ਸੁਰੱਖਿਆ, ਆਵਾਜਾਈ ਅਤੇ ਮੈਡੀਕਲ ਲੋੜਾਂ ਸਮੇਤ ਸਾਰੇ ਪ੍ਰਬੰਧ ਈ.ਟੀ.ਪੀ.ਬੀ. ਵੱਲੋਂ ਕੀਤੇ ਜਾ ਰਹੇ ਹਨ। ਭਾਰਤੀ ਸ਼ਰਧਾਲੂਆਂ ਨੂੰ ਬੋਰਡ ਦੁਆਰਾ ਪ੍ਰਬੰਧਿਤ ਹੋਸਟਲਾਂ ’ਚ ਠਹਿਰਾਇਆ ਜਾਵੇਗਾ, ਜਦੋਂ ਕਿ ਦੂਜੇ ਦੇਸ਼ਾਂ ਦੇ ਸ਼ਰਧਾਲੂਆਂ ਨੂੰ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ’ਚ ਠਹਿਰਾਇਆ ਜਾਵੇਗਾ। ਆਪਣੇ ਠਹਿਰਾਅ ਦੌਰਾਨ ਸ਼ਰਧਾਲੂ ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 5 ਦੋਸਤ, 3 ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8