ਕਾਂਗਰਸ ਵੈਟ ਘੱਟ ਕਰੇ ਮੈਂ ਮੋਦੀ ''ਤੇ ਪਾਵਾਂਗਾ ਦਬਾਅ : ਮਲੂਕਾ (ਵੀਡੀਓ)

09/12/2018 12:56:20 PM

ਬਠਿੰਡਾ (ਬਿਊਰੋ) - ਬੀ. ਜੇ. ਪੀ. ਦੀ ਭਾਈਵਾਲ ਪਾਰਟੀ ਅਕਾਲੀ ਦਲ ਨੂੰ ਵੀ ਮਹਿੰਗੇ ਤੇਲ ਦਾ ਡੰਗ ਬੁਰੀ ਤਰਾਂ ਦਰਦ ਦੇ ਰਿਹਾ ਹੈ। ਇਸ ਮੁੱਦੇ ਦੇ ਸਬੰਧ 'ਚ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਾਂਗਰਸ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਪੈਟਰੋਲ-ਡੀਜ਼ਲ 'ਤੇ ਆਪਣੇ ਹਿੱਸੇ ਦਾ ਟੈਕਸ ਖਤਮ ਕਰੇ ਫਿਰ ਉਹ ਪੀ.ਐੈੱਮ. ਨਰਿੰਦਰ ਮੋਦੀ 'ਤੇ ਦਬਾਅ ਪਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਨਰਿੰਦਰ ਮੋਦੀ ਫਿਰ ਵੀ ਨਹੀਂ ਮੰਨੇ ਤਾਂ ਉਹ ਮਰਨ ਵਰਤ 'ਤੇ ਬੈਠ ਜਾਣਗੇ।

ਦੱਸਣਯੋਗ ਹੈ ਕਿ ਬੇਕਾਬੂ ਹੋਈਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਜਨਤਾ ਦੀ ਜੇਬ 'ਤੇ ਕਾਫੀ ਭਾਰ ਪੈ ਰਿਹਾ ਹੈ। ਮਹਾਰਾਸ਼ਟਰ ਦੇ ਪਰਬਣੀ 'ਚ ਪੈਟਰੋਲ 90 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਚੁੱਕਿਆ ਹੈ।


Related News