ਰੂਹ ਕੰਬਾਊ ਘਟਨਾ : ਨਸ਼ੇੜੀ ਜਵਾਈ ਨੇ ਪਤਨੀ ਸਣੇ ਜ਼ਿੰਦਾ ਸਾੜਿਆ ਸਹੁਰਾ ਪਰਿਵਾਰ, ਮਾਰੇ ਲਲਕਾਰੇ (ਤਸਵੀਰਾਂ)

Tuesday, Oct 18, 2022 - 04:30 PM (IST)

ਰੂਹ ਕੰਬਾਊ ਘਟਨਾ : ਨਸ਼ੇੜੀ ਜਵਾਈ ਨੇ ਪਤਨੀ ਸਣੇ ਜ਼ਿੰਦਾ ਸਾੜਿਆ ਸਹੁਰਾ ਪਰਿਵਾਰ, ਮਾਰੇ ਲਲਕਾਰੇ (ਤਸਵੀਰਾਂ)

ਸਿੱਧਵਾਂ ਬੇਟ, ਜਲੰਧਰ (ਚਾਹਲ) : ਇੱਥੇ ਬੀਤੀ ਦੇਰ ਰਾਤ ਨਸ਼ੇੜੀ ਜਵਾਈ ਨੇ ਆਪਣੇ ਸਹੁਰੇ ਘਰ ਆ ਕੇ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਨੂੰ ਸੁਣ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ਨਸ਼ੇੜੀ ਜਵਾਈ ਨੇ ਪਿੰਡ ਬੀਟਲਾਂ ਥਾਣਾ ਮਹਿਤਪੁਰ ਪਹੁੰਚ ਕੇ ਕਮਰੇ 'ਚ ਸੁੱਤੇ ਪਏ ਸਹੁਰਾ ਪਰਿਵਾਰ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਹ ਕਾਰਾ ਕਰਨ ਤੋਂ ਬਾਅਦ ਉਸ ਨੇ ਕਮਰੇ ਨੂੰ ਬਾਹਰੋਂ ਕੁੰਡੀ ਲਾ ਦਿੱਤੀ ਅਤੇ ਲਲਕਾਰੇ ਮਾਰਦਾ ਹੋਇਆ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਤਰਨਤਾਰਨ 'ਚ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਦੇ ਜਵਾਨਾਂ ਨੇ ਚਲਾਈਆਂ ਗੋਲੀਆਂ

PunjabKesari

ਅੱਗ ਲੱਗਣ ਨਾਲ ਉਸ ਦੀ ਪਤਨੀ ਪਰਮਜੀਤ ਕੌਰ, ਪੁੱਤਰ ਗੁਰਮੋਹਰ ਸਿੰਘ, ਧੀ ਅਰਸ਼ਦੀਪ ਕੌਰ, ਸੱਸ ਜੋਗਿੰਦਰੋ ਬਾਈ ਅਤੇ ਸਹੁਰਾ ਸੁਰਜਨ ਸਿੰਘ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ 'ਚੋਂ 4 ਜਣਿਆਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ।

ਇਹ ਵੀ ਪੜ੍ਹੋ : NIA ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ 'ਚ ਕਈ ਥਾਵਾਂ 'ਤੇ ਛਾਪੇਮਾਰੀ

PunjabKesari

ਇਕੱਤਰ ਜਾਣਕਾਰੀ ਅਨੁਸਾਰ ਜਵਾਈ ਕਾਲੀ ਨਸ਼ੇ ਕਰਨ ਦਾ ਆਦੀ ਸੀ, ਜਿਸ ਤੋਂ ਦੁਖ਼ੀ ਹੋ ਕੇ ਉਸ ਦੀ ਪਤਨੀ ਬੱਚਿਆਂ ਸਮੇਤ ਆਪਣੇ ਪੇਕੇ ਪਿੰਡ ਬੀਟਲਾ ਵਿਖੇ ਰਹਿ ਰਹੀ ਸੀ। ਫਿਲਹਾਲ ਪੁਲਸ ਵੱਲੋਂ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਨਕੋਦਰ ਵਿਖੇ ਭੇਜ ਦਿੱਤਾ ਗਿਆ ਹੈ। ਥਾਣਾ ਮੁਖੀ ਬਲਰਾਜ ਸਿੰਘ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News