ਸਿੱਧੂ ਮੂਸੇਵਾਲਾ ਮਾਮਲੇ ’ਚ ਡੀ. ਐੱਸ. ਪੀ. ਸਸਪੈਂਡ

Monday, May 04, 2020 - 10:20 PM (IST)

ਸਿੱਧੂ ਮੂਸੇਵਾਲਾ ਮਾਮਲੇ ’ਚ ਡੀ. ਐੱਸ. ਪੀ. ਸਸਪੈਂਡ

ਚੰਡੀਗੜ੍ਹ, (ਰਮਨਜੀਤ)- ਪ੍ਰਸਿੱਧ ਅਤੇ ਵਿਵਾਦਪੂਰਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕਰਫਿਊ ਦੌਰਾਨ ਬਰਨਾਲੇ ਦੇ ਬੜ੍ਹਬਰ ’ਚ ਸਥਿਤ ਫਾਇਰਿੰਗ ਰੇਂਜ ’ਚ ਸਰਕਾਰੀ ਹਥਿਆਰਾਂ ਨਾਲ ਫਾਇਰਿੰਗ ਕਰਦੇ ਵਇਰਲ ਹੋਏ ਵੀਡੀਓ ਦੇ ਮਾਮਲੇ ’ਚ ਡੀ. ਐੱਸ. ਪੀ. ਦਲਜੀਤ ਸਿੰਘ ਵਿਰਕ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਮਾਮਲੇ ਦਾ ਨੋਟਿਸ ਲੈਂਦਿਆਂ ਐੱਸ. ਐੱਸ. ਪੀ. ਸੰਗਰੂਰ ਨੂੰ ਮੁਢਲੀ ਜਾਂਚ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਇਹ ਸੱਚਾਈ ਸਾਹਮਣੇ ਆਈ ਕਿ ਬੜ੍ਹਬਰ ਸਥਿਤ ਉਕਤ ਫਾਇਰਿੰਗ ਰੇਂਜ 'ਚ ਸਿੱਧੂ ਮੂਸੇਵਾਲਾ ਨੂੰ ਫਾਇਰਿੰਗ ਦੀ ਸਹੂਲਤ ਉਪਲੱਬਧ ਕਰਵਾਉਣ 'ਚ ਕਥਿਤ ਤੌਰ ’ਤੇ ਡੀ. ਐੱਸ. ਪੀ. ਦਲਜੀਤ ਸਿੰਘ ਵਿਰਕ ਦੀ ਭੂਮਿਕਾ ਸੀ, ਇਸ ਨੂੰ ਧਿਆਨ 'ਚ ਰੱਖਦਿਆਂ ਡੀ. ਜੀ. ਪੀ. ਨੇ ਜਿੱਥੇ ਸੰਗਰੂਰ ਪੁਲਸ ਨੂੰ ਡੀ. ਐੱਸ. ਪੀ. ਅਤੇ ਹੋਰ ਮੁਲਾਜ਼ਿਮਾਂ ਖਿਲਾਫ਼ ਐੱਫ਼. ਆਈ. ਆਰ. ਦਰਜ ਕਰਨ ਦਾ ਹੁਕਮ ਦਿੱਤਾ, ਉਥੇ ਹੀ ਡੀ. ਐੱਸ. ਪੀ. ਦਲਜੀਤ ਸਿੰਘ ਨੂੰ ਸਸਪੈਂਡ ਕਰਦਿਆਂ ਉਨ੍ਹਾਂ ਖਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰਨ ਦੀ ਕਾਰਵਾਈ ਨੂੰ ਵੀ ਅੰਜਾਮ ਦਿੱਤਾ ਗਿਆ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਰਾਜ ਦੇ ਗ੍ਰਹਿ ਵਿਭਾਗ ਨੂੰ ਵਿਭਾਗੀ ਸ਼ੁਰੂ ਕਰਨ ਸਬੰਧੀ ਲਿਖਤੀ ਤੌਰ ’ਤੇ ਸਿਫਾਰਿਸ਼ ਭੇਜੀ ਗਈ ਹੈ।


author

Bharat Thapa

Content Editor

Related News