ਸਿੱਧੂ ਮੂਸੇਵਾਲਾ ਦਾ ਹੋਇਆ ਸਿਆਸੀ ਕਤਲ : ਰਾਜਾ ਵੜਿੰਗ (ਵੀਡੀਓ)

Sunday, May 29, 2022 - 10:47 PM (IST)

ਸਿੱਧੂ ਮੂਸੇਵਾਲਾ ਦਾ ਹੋਇਆ ਸਿਆਸੀ ਕਤਲ : ਰਾਜਾ ਵੜਿੰਗ (ਵੀਡੀਓ)

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਸਾਨੂੰ ਇਸ ਗੱਲ ਦਾ ਬੇਹੱਦ ਅਫਸੋਸ ਹੈ ਕਿ ਅੱਜ ਸਾਡੇ ਵਿੱਚ ਸਿੱਧੂ ਮੂਸੇਵਾਲਾ ਨਹੀਂ ਰਿਹਾ। ਉਨ੍ਹਾਂ ਨੇ ਨਾਂ ਬਣਾਇਆ, ਪੰਜਾਬ ਦਾ ਨਾਂ ਰੌਸ਼ਨ ਕੀਤਾ। ਸਿੱਧੂ ਨੂੰ ਅਮਰੀਕੀ ਰੈਪਰ ਵੀ ਫਾਲੋ ਕਰਦੇ ਸਨ। ਪੰਜਾਬ ਦਾ ਮਾਣ ਤੇ ਸ਼ਾਨ ਸੀ ਸਿੱਧੂ ਮੂਸੇਵਾਲਾ, ਜੋ ਅੱਜ ਸਾਡੇ ਕੋਲੋਂ ਵਿਛੜ ਗਿਆ ਹੈ।

ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਈ ਲਫਜ਼ ਨਹੀਂ ਹੈ ਕਿ ਅਸੀਂ ਉਸ ਦੇ ਮਾਂ-ਬਾਪ ਤੇ ਉਸ ਦੇ ਚਾਹੁਣ ਵਾਲਿਆਂ ਨੂੰ ਕੀ ਜਵਾਬ ਦੇਵਾਂਗੇ ਕਿ ਅਸੀਂ ਸਿੱਧੂ ਮੂਸੇਵਾਲੇ ਨੂੰ ਬਚਾ ਨਹੀਂ ਸਕੇ। ਇਹ ਸਭ ਸਰਕਾਰ ਦੀ ਨਾਕਾਮੀ ਤੇ ਪੁਲਸ ਦੀ ਨਲਾਇਕੀ ਕਰਕੇ ਵਰਤਿਆ ਤੇ ਜੇ ਸਰਕਾਰ ਤੇ ਪੁਲਸ ਨਾਕਾਮੀ ਨਾ ਵਰਤਦੀ ਤਾਂ ਸ਼ਾਇਦ ਇਹ ਅਣਹੋਣੀ ਅੱਜ ਨਾ ਵਰਤਦੀ। ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਸਿਆਸੀ ਕਤਲ ਹੋਇਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ 'ਚ ਗਵਰਨਰ ਰਾਜ ਲੱਗਣਾ ਚਾਹੀਦਾ ਹੈ।

 
Sidhu Moosewala ਕਤਲ ਮਾਮਲੇ ਤੇ Amarinder Singh Raja Warring ਕਰ ਰਹੇ ਅਹਿਮ ਵਾਰਤਾ

Sidhu Moosewala ਕਤਲ ਮਾਮਲੇ ਤੇ Amarinder Singh Raja Warring ਨਾਲ Sukhjinder Randhawa ਕਰ ਰਹੇ ਅਹਿਮ ਵਾਰਤਾ

Posted by JagBani on Sunday, May 29, 2022

 


author

Mukesh

Content Editor

Related News