ਫਾਇਰਿੰਗ ਮਾਮਲੇ ''ਚ ਸਿੱਧੂ ਮੂਸੇਵਾਲਾ ਨੂੰ ਮਿਲੀ ਪੱਕੀ ਜ਼ਮਾਨਤ

Wednesday, Jul 15, 2020 - 06:07 PM (IST)

ਫਾਇਰਿੰਗ ਮਾਮਲੇ ''ਚ ਸਿੱਧੂ ਮੂਸੇਵਾਲਾ ਨੂੰ ਮਿਲੀ ਪੱਕੀ ਜ਼ਮਾਨਤ

ਸੰਗਰੂਰ (ਬੇਦੀ, ਕੋਹਲੀ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਜ ਸੰਗਰੂਰ ਦੀ ਅਦਾਲਤ ਵਲੋਂ ਪੱਕੀ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਆਰਜ਼ੀ ਜ਼ਮਾਨਤ 'ਤੇ ਸਨ। ਦਰਅਸਲ ਸਿੱਧੂ ਮੂਸੇਵਾਲਾ ਵਲੋਂ ਕਰਫਿਊ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਧਨੌਲਾ 'ਚ ਸ਼ੂਟਿੰਗ ਰੇਂਜ਼ 'ਚ ਏ.ਕੇ. 47 ਤੋਂ ਗੋਲੀਆਂ ਚਲਾਈਆਂ ਗਈਆਂ ਸਨ। ਉਸ ਦੇ ਨਾਲ ਪੁਲਸ ਮੁਲਾਜ਼ਮ ਵੀ ਸਨ। ਬਰਨਾਲਾ ਪੁਲਸ ਨੇ ਮੂਸੇਵਾਲਾ ਅਤੇ 5 ਪੁਲਸ ਕਰਮਚਾਰੀਆਂ 'ਤੇ ਮਾਮਲਾ ਦਰਜ ਕੀਤਾ ਸੀ। ਵੀਡੀਓ ਵਾਇਰਲ ਹੋਣ ਦੇ 24 ਘੰਟੇ ਬਾਅਦ ਹੀ ਸੰਗਰੂਰ ਦੇ ਲੱਡਾ ਕੋਠੀ 'ਚ ਫਾਇਰਿੰਗ ਦਾ ਦੂਜਾ ਵੀਡੀਓ ਵਾਇਰਲ ਹੋਇਆ, ਜਿਸ 'ਤੇ ਧੂਰੀ ਪੁਲਸ ਨੇ ਥਾਣੇ 'ਚ ਮਾਮਲਾ ਦਰਜ ਕੀਤਾ ਸੀ। ਅੱਜ ਉਕਤ ਮਾਮਲੇ 'ਚ ਸਿੱਧੂ ਮੂਸੇਵਾਲਾ ਨੂੰ ਸੰਗਰੂਰ ਦੀ ਅਦਾਲਤ ਨੇ ਪੱਕੀ ਜ਼ਮਾਨਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਗਰੀਬ ਦੇ ਮਕਾਨ ਦੀ ਛੱਤ ਡਿੱਗਣ ਕਾਰਨ 1 ਬੱਚੇ ਦੀ ਮੌਤ,ਦੂਜੇ ਦੇ ਇਲਾਜ ਲਈ ਨਹੀਂ ਹਨ ਪੈਸੇ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗਾਇਕ ਸਿੱਧੂ ਮੂਸੇਵਾਲਾ ਫਾਇਰਿੰਗ ਕੇਸ 'ਚ ਨਾਮਜ਼ਦ ਦੋ ਕਥਿਤ ਮੁਲਜ਼ਮ ਸੁਖਬੀਰ ਸਿੰਘ ਲਹਿਲ ਅਤੇ ਇੰਦਰਵੀਰ ਸਿੰਘ ਗਰੇਵਾਲ ਦੀਆਂ ਜ਼ਮਾਨਤ ਅਰਜ਼ੀਆਂ ਅਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਨੇ ਰੱਦ ਕਰ ਦਿੱਤੀਆਂ ਹਨ। ਉਕਤ ਦੋਵਾਂ ਨੇ 17 ਜੂਨ ਨੂੰ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਅਤੇ ਐਡਵੋਕੇਟ ਜੁਗੇਸ਼ ਗੁਪਤਾ ਰਾਹੀਂ ਅਡੀਸ਼ਨਲ ਸੈਸ਼ਨ ਜੱਜ ਬਰਜਿੰਦਰ ਪਾਲ ਦੀ ਅਦਾਲਤ 'ਚ ਅਗਾਊਂ ਜ਼ਮਾਨਤ ਲਗਾਈ ਸੀ ਅਤੇ 23 ਜੂਨ ਨੂੰ ਪੇਸ਼ੀ ਦੀ ਤਾਰੀਖ਼ ਨਿਸ਼ਚਿਤ ਕੀਤੀ ਸੀ ਪਰ ਜਾਂਚ ਅਧਿਕਾਰੀ ਦੇ ਪੇਸ਼ ਨਾ ਹੋਣ ਕਰਕੇ ਅਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਨੇ 25 ਜੂਨ ਦੀ ਸੁਣਵਾਈ ਨਿਸ਼ਚਿਤ ਕਰ ਦਿੱਤੀ। ਐਡਵੋਕੇਟ ਆਰ ਐੱਸ ਰੰਧਾਵਾ, ਹਰਿੰਦਰ ਰਾਣੂ ਅਤੇ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਕਤ ਦੋਵੇਂ ਵਿਅਕਤੀਆਂ ਦੀਆਂ ਜ਼ਮਾਨਤ ਅਰਜੀਆਂ ਖਾਰਜ ਕਰ ਦਿੱਤੀਆਂ ।

ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾਧਾ, ਮੂੰਹ 'ਤੇ ਲੱਗੇ 26 ਟਾਂਕੇ


author

Shyna

Content Editor

Related News