ਸਿੱਧੂ ਦੀਆਂ ਹੋਈਆਂ 2 ਸਰਜਰੀਆਂ, ਛੇਤੀ ਮਿਲੇਗੀ ਹਸਪਤਾਲੋਂ ਛੁੱਟੀ

Sunday, Mar 24, 2019 - 09:22 PM (IST)

ਸਿੱਧੂ ਦੀਆਂ ਹੋਈਆਂ 2 ਸਰਜਰੀਆਂ, ਛੇਤੀ ਮਿਲੇਗੀ ਹਸਪਤਾਲੋਂ ਛੁੱਟੀ

ਚੰਡੀਗਡ਼੍ਹ, (ਰਮਨਜੀਤ)- ਬੇਬਾਕੀ ਭਰੇ ਭਾਸ਼ਣਾਂ ਲਈ ਜਾਣੇ ਜਾਂਦੇ ਸਾਬਕਾ ਕ੍ਰਿਕਟਰ, ਕਮੈਂਟੇਟਰ ਤੇ ਹੁਣ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਇਸ ਹਫ਼ਤੇ ਦੇ ਅੰਤ ਤੱਕ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਵਾਇਰਲ ਤੇ ਇਨਫੈਕਸ਼ਨ ਕਾਰਨ ਨਵੀਂ ਦਿੱਲੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਸਿੱਧੂ ਦੀਆਂ ਦੋ ਮਾਈਨਰ ਸਰਜਰੀਆਂ ਹੋਈਆਂ ਹਨ। ਜਾਣਕਾਰੀ ਮੁਤਾਬਕ ਚੋਣ ਪ੍ਰਚਾਰ ਦੀ ਰਣਨੀਤੀ ਲਈ ਦਿੱਲੀ ਵਿਚ ਹਾਈਕਮਾਨ ਨਾਲ ਹੋਈਆਂ ਬੈਠਕਾਂ ਤੋਂ ਬਾਅਦ ਸਿੱਧੂ ਵਾਇਰਲ ਦੀ ਚਪੇਟ ਵਿਚ ਆ ਗਏ ਸਨ। ਵਾਇਰਲ ਅਤੇ ਦੰਦਾਂ ਦੀ ਇਨਫੈਕਸ਼ਨ ਤੋਂ ਰਿਕਵਰੀ ਵਿਚ ਇਕ ਹਫ਼ਤੇ ਤੋਂ ਵੱਧ ਦਾ ਸਮਾਂ ਲੱਗ ਗਿਆ। ਦਿੱਲੀ ਦੇ ਨਿੱਜੀ ਹਸਪਤਾਲ ਵਿਚ ਹੀ ਸਿੱਧੂ ਦੀਆਂ ਦੋ ਮਾਈਨਰ ਸਰਜਰੀਆਂ ਵੀ ਹੋਈਆਂ ਹਨ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਇਸ ਵੀਰਵਾਰ ਤੱਕ ਛੁੱਟੀ ਦੇਣ ਦੀ ਗੱਲ ਕਹੀ ਹੈ। ਸਿੱਧੂ ਦੇ ਨਜ਼ਦੀਕੀ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਛੁੱਟੀ ਮਿਲਦੇ ਹੀ ਪਾਰਟੀ ਪ੍ਰਚਾਰ ਦਾ ਸ਼ਡਿਊਲ ਦੇ ਦਿੱਤਾ ਜਾਵੇਗਾ ਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਸਿੱਧੂ ਨੂੰ ਮੁੜ ਮੈਡੀਕਲੀ ਪ੍ਰੇਸ਼ਾਨੀ ਨਾ ਹੋਵੇ।


author

DILSHER

Content Editor

Related News